ਨਵਾਜ ਸ਼ਰੀਫ ਲਈ ਆਹ ਕੀ ਕਹਿ ਗਏ ਇਮਰਾਨ ਖਾਨ! ਵਿਰੋਧੀ ਵੀ ਹੋ ਗਏ ਸੁੰਨ੍ਹ

TeamGlobalPunjab
2 Min Read

ਇਸਲਾਮਾਬਾਦ : ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਕੋਈ ਮਨ ਮੁਟਾਵ ਨਹੀਂ ਰੱਖਦੇ ਅਤੇ ਉਨ੍ਹਾਂ ਲਈ ਸਿਆਸਤ ਤੋਂ ਜਿਆਦਾ ਨਵਾਜ਼ ਸ਼ਰੀਫ ਦੀ ਸਿਹਤ ਜਰੂਰੀ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨੀ ਮੁਸਲਿਮ ਲੀਗ ਦੇ ਮੁਖੀ ਸ਼ਾਹਬਾਜ ਸ਼ਰੀਫ ਨੇ ਬੀਤੇ ਦਿਨੀਂ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੇ ਭਰਾ ਨਵਾਜ਼ ਸ਼ਰੀਫ ਦੀ ਸਿਹਤ ਨੂੰ ਕੁਝ ਵੀ ਹੁੰਦਾ ਹੈ ਤਾਂ ਉਹ ਇਸ ਲਈ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜਿੰਮੇਵਾਰ ਠਹਿਰਾਉਣਗੇ ਕਿਉਂਕਿ ਪ੍ਰਸ਼ਾਸਨ ਵੱਲੋਂ ਨਵਾਜ਼ ਸ਼ਰੀਫ ਦਾ ਨਾਮ ਐਕਜ਼ਿਟ ਕੰਟਰੋਲ ਸੂਚੀ (ਈਸੀਐਲ) ਵਿੱਚੋਂ ਹਟਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਿਕ ਸ਼ਾਹਬਾਜ ਦੀ ਚੇਤਾਵਨੀ ਤੋਂ ਬਾਅਦ ਇਮਰਾਨ ਖਾਨ ਨੇ ਆਪਣੀ ਤਹਿਰੀਕ-ਏ-ਇਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ। ਜਿੱਥੇ ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਲਈ ਹਰ ਜਗ੍ਹਾ ਸ਼ਰੀਫ ਪਰਿਵਾਰ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਹੈ ਅਤੇ ਉਨ੍ਹਾਂ ਦਾ ਨਾਮ ਈਸੀਐਲ ਸੂਚੀ ਵਿੱਚੋਂ ਹਟਾਉਣ ਲਈ ਵੀ ਉਨ੍ਹਾਂ ਵੱਲੋਂ ਵਿਕਲਪ ਲੱਭੇ ਜਾ ਰਹੇ ਹਨ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਵਾਲੇ ਦਿਨ ਨਵਾਜ਼ ਸ਼ਰੀਫ ਨੂੰ ਚਾਰ ਹਫ਼ਤਿਆਂ ਲਈ ਡਾਕਟਰੀ ਇਲਾਜ ਕਰਵਾਉਣ ਵਾਸਤੇ ਵਿਦੇਸ਼ ਯਾਤਰਾ ਦੀ “ਇਕ ਵਾਰੀ” ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਲਈ ਸ਼ਰੀਫ ਨੂੰ 7 ਅਰਬ ਪਾਕਿਸਤਾਨੀ ਰੁਪਿਆ ਦਾ  ਬਾਂਡ ਜਮ੍ਹਾਂ ਕਰਵਾਉਣਾ ਪਵੇਗਾ।

Share this Article
Leave a comment