ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਸਕਦੇ ਹਨ। ਕੈਪਟਨ ਨੇ ਵੱਡਾ ਬਿਆਨ ਦਿੰਦਿਆਂ
ਕਿਹਾ ਕਿ, ‘ਮੈਂ ਬੀਜੇਪੀ ‘ਚ ਸ਼ਾਮਲ ਨਹੀਂ ਹੋ ਰਿਹਾ ਪਰ ਹੁਣ ਮੈਂ ਕਾਂਗਰਸ ‘ਚ ਵੀ ਨਹੀਂ ਰਹਾਂਗਾ।’
ਉਨ੍ਹਾਂ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ, ਹੁਣ ਤੱਕ ਮੈਂ ਕਾਂਗਰਸ ਵਿੱਚ ਹਾਂ ਪਰ ਕਾਂਗਰਸ ਵਿੱਚ ਨਹੀਂ ਰਹਾਂਗਾ। ਮੈਂ ਹੁਣ ਹੋਰ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ।’ ਕੈਪਟਨ ਨੇ ਕਿਹਾ ਕਿ, ’50 ਸਾਲ ਬਾਅਦ ਮੇਰੀ ਭਰੋਸੇਯੋਗਤਾ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਇਹ ਅਸਹਿਣਯੋਗ ਹੈ।’
ਉੱਥੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਸੀਨੀਅਰ ਕਾਂਗਰਸ ਆਗੂਆਂ ਕਮਲ ਨਾਥ ਅਤੇ ਅੰਬਿਕਾ ਸੋਨੀ ਦੀ ਡਿਊਟੀ ਲਗਾਈ ਗਈ ਹੈ ਕਿਉਂਕਿ ਇਨ੍ਹਾਂ ਦੋਹਾਂ ਆਗੂਆਂ ਦੇ ਸਾਬਕਾ ਮੁੱਖ ਮੰਤਰੀ ਨਾਲ ਚੰਗੇ ਨਿੱਜੀ ਸੰਬੰਧ ਹਨ।