ਮੁੰਬਈ: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ), ਮੁੰਬਈ ਦੇ ਇੱਕ 18 ਸਾਲਾ ਵਿਦਿਆਰਥੀ ਨੇ ਐਤਵਾਰ ਨੂੰ ਕੈਂਪਸ ਵਿੱਚ ਇੱਕ ਹੋਸਟਲ ਦੀ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਹ ਵਿਦਿਆਰਥੀ ਅਹਿਮਦਾਬਾਦ ਦਾ ਰਹਿਣ ਵਾਲਾ ਸੀ ਅਤੇ ਬੀ.ਟੈਕ (ਕੈਮੀਕਲ) ਕੋਰਸ ਦਾ ਪਹਿਲੇ ਸਾਲ ਦਾ ਵਿਦਿਆਰਥੀ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕੈਂਪਸ ‘ਚ ਸੁਰੱਖਿਆ ਗਾਰਡਾਂ ਨੇ ਨੌਜਵਾਨ ਨੂੰ ਖੂਨ ਨਾਲ ਲੱਥਪੱਥ ਦੇਖਿਆ।
ਉਸ ਨੇ ਦੱਸਿਆ ਕਿ ਮ੍ਰਿਤਕ ਨੇ ਕੋਈ ‘ਸੁਸਾਈਡ ਨੋਟ’ ਨਹੀਂ ਛੱਡਿਆ ਸੀ ਅਤੇ ਪਹਿਲੀ ਨਜ਼ਰੇ ਉਸ ਨੇ ਹੋਸਟਲ ਦੀ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਸੀਨੀਅਰ ਪੁਲਿਸ ਇੰਸਪੈਕਟਰ ਬੁਧਨ ਸਾਵੰਤ ਨੇ ਕਿਹਾ, “ਮੁਢਲੀ ਸੂਚਨਾ ਦੇ ਆਧਾਰ ‘ਤੇ, ਅਸੀਂ ਦੁਰਘਟਨਾ ਦੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।”