ਮੋਗਾ : : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਆਗੂਆਂ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਮੋਗਾ ਵਿੱਚ ਰੈਲੀ ਕੀਤੀ। ਇੱਥੇ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਵਿੱਚ ਚੋਰ ਤੰਤਰ ਚੱਲ ਰਿਹਾ ਹੈ। ਭਗਵੰਤ ਮਾਨ ਕਹਿੰਦਾ ਹੈ ਕਿ ਸਿੱਧੂ ਦੇ ਕੋਲ ਫੈਕਟ ਨਹੀਂ ਹਨ । ਸਿੱਧੂ ਤੁਹਾਨੂੰ ਬੰਬ ਵਾਂਗ ਫੈਕਟ ਮਾਰੇਗਾ। ਸਿੱਧੂ ਨੇ ਕਿਹਾ ਮੈਂ ਅੱਜ ਸਾਰਿਆਂ ਦੇ ਸਾਹਮਣੇ ਭਗਵੰਤ ਮਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਭਗਵੰਤ ਮਾਨ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਬੰਦ ਕਮਰੇ ਵਿੱਚ ਨਾਲ ਬੈਠ ਜਾਵੇ। ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਕਰੇ । ਜੇਕਰ ਸਿੱਧੂ ਹਾਰ ਗਿਆ ਤਾਂ ਕਹਿਣਾ।
ਕਾਂਗਰਸ ਨੂੰ ਨਸੀਹਤ ਦਿੰਦਿਆਂ ਸਿੱਧੂ ਨੇ ਕਿਹਾ ਕਿ ਕਾਂਗਰਸ ਸਾਖ ‘ਤੇ ਨਹੀਂ ਰਹਿ ਸਕਦੀ। ਇਮਾਨਦਾਰੀ ਨੂੰ ਅੱਗੇ ਲਿਆਉਣਾ ਪਵੇਗਾ। ਲੋਕਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦਾ ਜੀਵਨ ਕਿਵੇਂ ਸੁਧਾਰਿਆ ਜਾ ਸਕਦਾ ਹੈ, ਤਾਂ ਹੀ ਕਾਂਗਰਸ ਅੱਗੇ ਆਵੇਗੀ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਪੰਜਾਬ ਦਾ ਸੀਐੱਮ ਮਾਨ 300 ਸਵਾਲਾਂ ਦਾ ਭਗੌੜਾ ਹੈ। ਸਿੰਗਾਪੁਰ ਵਿੱਚ ਪ੍ਰਤੀ ਵਿਅਕਤੀ ਕਮਾਈ 1 ਕਰੋੜ 56 ਲੱਖ ਹੈ,ਆਸਟ੍ਰੇਲੀਆ ਵਿੱਚ 50 ਲੱਖ ਭਾਰਤ ਵਿੱਚ ਪ੍ਰਤੀ ਵਿਅਕਤੀ 6 ਲੱਖ ਜਦਕਿ ਪੰਜਾਬ ਵਿੱਚ 1.80 ਹਜ਼ਾਰ ਹੈ । ਨੌਜਵਾਨ ਇਸੇ ਲਈ ਪੰਜਾਬ ਛੱਡ ਰਹੇ ਹਨ। ਸਿੱਧੂ ਨੇ ਨਿਵੇਸ਼ ਦੇ ਮੁਦੇ ‘ਤੇ ਵੀ ਮਾਨ ਸਰਕਾਰ ਨੂੰ ਘੇਰ ਦੇ ਹੋਏ ਕਿਹਾ 1.76 ਲੱਖ ਕਰੋੜ ਦਾ ਨਿਵੇਸ਼ ਉੱਤਰ ਪ੍ਰਦੇਸ਼ ਚੱਲਾ ਗਿਆ । ਪਰ ਮਾਨ ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਟਾਟਾ ਸਟੀਲ, BMW ਆ ਰਹੀ ਹੈ । 2021-22 ਵਿੱਚ ਸਿਰਫ਼ 24 ਕਰੋੜ ਦਾ ਨਿਵੇਸ਼ ਸੀ ਪਰ ਹੁਣ 3-4 ਕਰੋੜ ਹੀ ਰਹਿ ਗਿਆ ਹੈ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।