ਨਵੀਂ ਦਿੱਲੀ : ਦੇਸ਼ ‘ਚ ਮੈਡੀਕਲ ਰਿਸਰਚ ਦੀ ਸੰਸਥਾ ਕੌਂਸਲ ਆਫ਼ ਮੈਡੀਕਲ ਰਿਸਰਚ ਆਫ਼ ਇੰਡੀਆ (ICMR) ਨੇ ਘਰ ‘ਚ ਕੋਰੋਨਵਾਇਰਸ ਟੈਸਟਿੰਗ ਕਰਨ ਵਾਲੀ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਐਡਵਾਈਜ਼ਰੀ ਮੁਤਾਬਕ ਹੁਣ ਲੋਕ ਘਰ ‘ਚ ਹੀ ਕੋਰੋਨਾ ਦੀ ਜਾਂਚ ਕਰ ਸਕਣਗੇ। ਇਸ ਕਿੱਟ ਜ਼ਰੀਏ ਲੋਕ ਘਰ ਵਿਚ ਹੀ ਨੱਕ ਦੇ ਜ਼ਰੀਏ ਕੋਰੋਨਾ ਜਾਂਚ ਲਈ ਸੈਂਪਲ ਲੈ ਸਕਣਗੇ। ਇਹ ਕਿੱਟ ਜਾਂਚ ਦੇ ਨਤੀਜੇ ਸਿਰਫ 15 ਮਿੰਟਾਂ ਵਿੱਚ ਦੱਸੇਗੀ। ਇਸ ਕਿੱਟ ਦਾ ਨਾਮ COVISELF (Pathocatch) ਹੈ, ਜਿਸ ਦੀ ਬਾਜ਼ਾਰ ‘ਚ ਕੀਮਤ 250 ਰੁਪਏ ਤੱਕ ਹੋਵੇਗੀ।
ICMR ਨੇ ਕਿਹਾ ਹੈ ਕਿ ਰੈਪਿਡ ਐਂਟੀਜੇਨ ਟੈਸਟ ਕਿੱਟ ਪੁਣੇ ਸਥਿਤ ਮਾਇਲਾਬ ਡਿਸਕਵਰੀ ਸਲਿਊਸ਼ਨਜ਼ ਲਿਮਟਿਡ ਵਲੋਂ ਤਿਆਰ ਕੀਤੀ ਗਈ ਹੈ। ਸੰਸਥਾ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੋਵਿਡ -19 ਦੇ ਲੱਛਣ ਹਨ, ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਉਹ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ।
ICMR has approved the self-test rapid antigen Covid-19 testing kit ‘Coviself’ developed by @MylabSolutions. Using the kit people can collect their own nasal swab and check results within minutes. This will immensely help in early and quick detection which is key to the treatment. pic.twitter.com/RvfYyuTGm2
— Dr Sudhakar K (@mla_sudhakar) May 20, 2021
ਹੋਮ ਟੈਸਟਿੰਗ ਕੰਪਨੀ ਦੇ ਸੁਝਾਏ ਮੈਨਿਉਅਲ ਤੌਰ ਤਰੀਕੇ ਨਾਲ ਹੋਵੇਗੀ। ਟੈਸਟਿੰਗ ਲਈ ਗੂਗਲ ਪਲੇਅ ਸਟੋਰ ਤੋਂ ਸੈਂਪਲ ਸਟੋਰ ਮੋਬਾਇਲ ਐਪ ਡਾਉਨਲੋਡ ਕਰਨੀ ਹੋਵੇਗੀ। ਮੋਬਾਇਲ ਐਪ ਜ਼ਰੀਏ ਪਾਜ਼ਿਟਿਵ ਅਤੇ ਨੈਗੇਟਿਵ ਰਿਪੋਰਟ ਮਿਲੇਗੀ।
Today, Mylab has taken an important and essential step to help India and the world fight the worst pandemic in the history of mankind. A step that will empower every Indian to fight this pandemic. We feel humbled to give India – its first Self-use Covid-19 test kit – CoviSelf. pic.twitter.com/5Y9VxEIEEV
— Mylab Discovery Solutions (@MylabSolutions) May 20, 2021