ਬੀਜਿੰਗ: ਚੀਨ ( China ) ਵਿੱਚ ਅਚਾਨਕ ਸੜਕ ਧੱਸਣ ਕਾਰਨ ਇੱਕ ਵੱਡਾ ਅਤੇ ਡੂੰਘਾ ਖੱਡਾ ਬਣ ਗਿਆ,ਜਿਸਦੇ ਕਾਰਨ ਇੱਕ ਬੱਸ ਅਤੇ ਕੁੱਝ ਲੋਕ ਉਸ ਵਿੱਚ ਡਿੱਗ ਗਏ। ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲਾਪਤਾ ਦੱਸੇ ਜਾ ਰਹੇ ਹਨ।
ਸਰਕਾਰੀ ਮੀਡੀਆ ਵੱਲੋਂ ਦੱਸਿਆ ਗਿਆ ਕਿ ਸੀਸੀਟੀਵੀ ਫੁਟੇਜ ਵਿੱਚ ਇੱਕ ਬੱਸ ਅੱਡੇ ‘ਤੇ ਖੜ੍ਹੇ ਲੋਕ ਧਸ ਰਹੀ ਸੜਕ ਤੋਂ ਭੱਜਦੇ ਨਜ਼ਰ ਆ ਰਹੇ ਹਨ ਅਤੇ ਬਸ ਅੱਧੀ ਜ਼ਮੀਨ ਵਿੱਚ ਧਸੀ ਨਜ਼ਰ ਆ ਰਹੀ ਹੈ।
https://twitter.com/WBYeats1865/status/1216770034120318976
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਹਸਪਤਾਲ ਦੇ ਬਾਹਰ ਹੋਈ ਅਤੇ ਖੱਡੇ ਵਿੱਚ ਇੱਕ ਧਮਾਕਾ ਵੀ ਹੋਇਆ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਚਿੰਗਹਈ ਪ੍ਰਾਂਤ ਦੀ ਰਾਜਧਾਨੀ ਸ਼ਿਨਿੰਗ ਵਿੱਚ ਸੋਮਵਾਰ ਸ਼ਾਮ ਲਗਭਗ ਸਾਢੇ ਪੰਜ ਵਜੇ ਵਾਪਰੀ। 16 ਲੋਕਾਂ ਨੂੰ ਹਸਪਤਾਲ ਲਜਾਇਆ ਗਿਆ ਹੈ। ਚੀਨ ਵਿੱਚ ਅਕਸਰ ਅਜਿਹੀਆਂ ਘਟਨਾਵਾਂ ਹੁੰਦੀ ਰਹਿੰਦੀਆਂ ਹਨ ਤੇ ਇਨ੍ਹਾਂ ਘਟਨਾਵਾਂ ਲਈ ਉਸਾਰੀ ਕੰਮਾਂ ਅਤੇ ਦੇਸ਼ ਦੇ ਵਿਕਾਸ ਦੀ ਤੇਜ ਰਫ਼ਤਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ।
https://twitter.com/WBYeats1865/status/1216770671797141510
ਇਸ ਤਰ੍ਹਾਂ ਦੀ ਘਟਨਾ ਸਾਲ 2016 ਵਿੱਚ ਕੇਂਦਰੀ ਹੇਨਾਨ ਪ੍ਰਾਂਤ ਵੀ ਵਾਪਰੀ ਸੀ। ਉਸ ਸਮੇਂ ਵੀ ਸੜਕ ਦਾ ਹਿੱਸਾ ਧਸ ਗਿਆ ਜਿਸਨੇ 3 ਲੋਕ ਨੂੰ ਨਿਗਲ ਲਿਆ ਸੀ।