ਨਿਊਜ਼ ਡੈਸਕ : ਜੇਕਰ ਤੁਸੀ ਭਾਰਤੀ ਸੁਪਰਹੀਰੋ ਬਾਰੇ ਸੋਚਦੇ ਹੋ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਮ ਦਿਮਾਗ ਵਿੱਚ ਆਉਂਦਾ ਹੈ, ਉਹ ਹੈ ਰਿਤਿਕ ਰੋਸ਼ਨ ਜੋ krrish ਨੂੰ ਵੱਡੇ ਪਰਦੇ ‘ਤੇ ਲੈ ਕੇ ਆਏ ਹਨ। ਰਿਤਿਕ ਰੋਸ਼ਨ ਨੇ ਆਪਣੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕਰਦਿਆਂ ‘ਕ੍ਰਿਸ਼ 4’ ਦੀ ਆਫੀਸ਼ੀਅਲ ਅਨਾਊਸਮੈਂਟ ਕਰ ਦਿੱਤੀ ਹੈ। ਰਿਤਿਕ ਨੇ ‘ਕ੍ਰਿਸ਼’ ਦੇ 15 ਸਾਲ ਪੂਰੇ ਹੋਣ ਦੇ ਖ਼ਾਸ ਮੌਕੇ ‘ਤੇ ਐਲਾਨ ਕੀਤਾ ਹੈ।
ਰਿਤਿਕ ਵਲੋਂ ਇਕ ਵੀਡੀਓ ਰਿਲੀਜ਼ ਕੀਤੀ ਗਈ ਹੈ, ਜਿਸ ‘ਚ ਇਸ ਦੀ ਪਹਿਲੀ ਝਲਕ ਦਿਖਾਈ ਗਈ ਹੈ। ਜਿਸ ‘ਚ ਇਹ ਵੀ ਦੱਸਿਆ ਹੈ ਕਿ ਫ਼ਿਲਮ ‘ਕ੍ਰਿਸ਼’ ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਿਤਿਕ ਨੇ ਕਿਹਾ ਕਿ ਪਾਸਟ ‘ਚ ਜੋ ਸੀ ਉਹ ਹੋ ਗਿਆ, ਦੇਖਦੇ ਆ ਹੁਣ ਫਿਊਚਰ ਕੀ ਲੈ ਕੇ ਆਉਂਦਾ ਹੈ। #15yearsofkrrish #Krrish4
View this post on Instagram
‘ਕ੍ਰਿਸ਼’ ਸੀਰੀਜ਼ ਦੀ ਸਾਲ 2006 ਫ਼ਿਲਮ ਸ਼ੁਰੂਆਤ ਹੋਈ ਸੀ, ਇਸ ‘ਚ ਰਿਤਿਕ ਰੋਸ਼ਨ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਜੋੜੀ ਨਜ਼ਰ ਆਈ ਸੀ। ਇਸ ਤੋਂ ਬਾਅਦ ਫ਼ਿਲਮ ‘ਕ੍ਰਿਸ਼ 3’ ਨੂੰ ਸਾਲ 2013 ਵਿਚ ਰਿਲੀਜ਼ ਕੀਤਾ ਗਿਆ ਸੀ, ਜਿਸ ‘ਚ ਰਿਤਿਕ ਅਤੇ ਪ੍ਰਿਯੰਕਾ ਦੀ ਇਹ ਕਹਾਣੀ ਅੱਗੇ ਵਧਾਈ ਗਈ ਸੀ ਇਸ ਤੋਂ ਇਲਾਵਾ ਕੁਝ ਨਵੇਂ ਚਿਹਰੇ ਵੀ ਨਜ਼ਰ ਆਏ ਸਨ।