ਨਵੀਂ ਦਿੱਲੀ: 18 ਸਾਲ ਤੋਂ ਉੱਪਰ ਦੇ ਲੋਕਾਂ ਦੀ ਵੈਕਸੀਨੇਸ਼ਨ ਲਈ ਆਨਲਾਈਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਰਜਿਸਟਰੇਸ਼ਨ ਲਈ ਕੋਵਿਨ ਪਲੇਟਫਾਰਮ ਜਾਂ ਆਰੋਗਿਆ ਸੇਤੂ ਐਪ ਰਾਹੀਂ ਸਾਈਨਅੱਪ ਕੀਤਾ ਜਾ ਸਕਦਾ ਹੈ।
ਜਿਹੜੇ ਲੋਕ ਰਜਿਸਟਰੇਸ਼ਨ ਕਰਵਾ ਲੈਂਦੇ ਹਨ ਉਨ੍ਹਾਂ ਦੀ 1 ਮਈ ਤੋਂ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ ਹਾਲ ਹੀ ਵਿਚ ਭਾਰਤ ‘ਚ ਦੋ ਕੋਵਿਡ ਵੈਕਸੀਨ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ‘ਚੋਂ ਇੱਕ ਹੈਦਰਾਬਾਦ ਸਥਿਤ ਭਾਰਤ ਬਾਇਓਐਨਟੈਕ ਵੱਲੋਂ ਬਣਾਈ ਗਈ Covaxin ਹੈ ਤੇ ਦੂਜੀ Covisheild ਹੈ, ਜਿਸਨੂੰ ਆਕਸਫੋਰਡ ਐਸਟਰਾਜ਼ੇਨੇਕਾ ਵੱਲੋਂ ਬਣਾਇਆ ਗਿਆ ਹੈ।
ਇੰਝ ਕਰੋ ਰਜਿਸਟਰ :
1 . ਸਭ ਤੋਂ ਪਹਿਲਾਂ CoWIN ਵੈਬਸਾਈਟ ‘ਤੇ ਜਾਓ। ਇਸ ਤੋਂ ਬਾਅਦ Register / Sign in ‘ਤੇ ਕਲਿਕ ਕਰੋ
2 . ਫਿਰ ਆਪਣਾ ਮੋਬਾਇਲ ਨੰਬਰ ਪਾਓ ਅਤੇ Get OTP ‘ਤੇ ਕਲਿਕ ਕਰੋ। ਜਦੋਂ ਫੋਨ ‘ਤੇ OTP ਆ ਜਾਵੇ ਤਾਂ ਉਸਨੂੰ ਸਾਈਟ ‘ਤੇ ਐਂਟਰ ਕਰ Verify ‘ਤੇ ਕਲਿਕ ਕਰ ਦਿਓ।
3 . Register for Vaccination ਪੇਜ ਓਪਨ ਹੋਵੇਗਾ ਜਿਸ ਵਿੱਚ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਭਰਨੀ ਹੋਵੇਗੀ ਜਿਵੇਂ ਫੋਟੋ ਆਈਡੀ ਪਰੂਫ਼, ਨਾਮ, ਲਿੰਗ ਅਤੇ ਜਨਮ ਦਾ ਸਾਲ। ਇਸ ਤੋਂ ਬਾਅਦ Register ‘ਤੇ ਕਲਿਕ ਕਰੋ।
4 . ਰਜਿਸਟਰ ਕਰਨ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਦੀ ਤਰੀਕ ਲੈਣ ਦਾ ਵਿਕਲਪ ਮਿਲੇਗਾ। ਜਿਸ ਲਈ Schedule ‘ਤੇ ਕਲਿਕ ਕਰੋ।
5 . ਸਰਚ ਬਾਕਸ ਵਿੱਚ ਆਪਣਾ ਪਿਨਕੋਡ ਪਾਓ। ਜਿੱਥੇ- ਜਿੱਥੇ ਸੈਂਟਰ ਹੋਣਗੇ ਉਥੇ ਦਾ ਸਮਾਂ ਅਤੇ ਤਾਰੀਖ ਚੁਣੋ ਤੇ Confirm ‘ਤੇ ਕਲਿਕ ਕਰ ਦਿਓ।