ਨਿਊਜ਼ ਡੈਸਕ : ਪੇਟ ਦੀ ਚਰਬੀ ਅਤੇ ਵਧੇ ਹੋਏ ਭਾਰ ਨੂੰ ਘਟਾਉਣ ਲਈ ਕਸਰਤ ਅਤੇ ਜਿੰਮ ਜਾਣ ਤੋਂ ਬਾਅਦ ਵੀ ਕਈ ਲੋਕਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗਦੀ ਹੈ। ਇਸ ਦੇ ਪਿੱਛੇ ਉਨ੍ਹਾਂ ਦੇ ਖਾਣ-ਪੀਣ ਦੀਆਂ ਆਦਤਾਂ ਵੀ ਜ਼ਿੰਮੇਵਾਰ ਹੋ ਸਕਦੀਆਂ ਹਨ। ਜੇਕਰ ਤੁਸੀਂ ਵੀ ਪੇਟ ‘ਚ ਜਮ੍ਹਾਂ ਚਰਬੀ ਅਤੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ ਤਾਂ ਡਾਈਟ ਵਿੱਚ ਸ਼ਾਮਲ ਕਰੋ ਟਮਾਟਰ ਦਾ ਜੂਸ। ਟਮਾਟਰ ਦਾ ਜੂਸ ਨਾਂ ਸਿਰਫ ਪੇਟ ਦੀ ਚਰਬੀ ਅਤੇ ਵਧੇ ਹੋਏ ਭਾਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ, ਸਗੋਂ ਇਸ ਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਸਿਹਤ ਨਾਲ ਜੁੜੇ ਕਈ ਫਾਇਦੇ ਵੀ ਮਿਲਦੇ ਹਨ।
ਟਮਾਟਰ ਵਿੱਚ ਫਾਇਬਰ ਤੋਂ ਇਲਾਵਾ ਪੋਟਾਸ਼ੀਅਮ, ਵਿਟਾਮਿਨ-ਸੀ, ਲਾਇਕੋਪੀਨ, ਐਂਟੀਆਕਸੀਡੇਂਟਸ, ਵਿਟਾਮਿਨ-ਏ, ਬੀ, ਸੀ ਅਤੇ ਕੇ, ਮੈਗਨੀਸ਼ਿਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਜਿਨ੍ਹਾਂ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਭਾਰ ਘੱਟ ਕਰਨ ਲਈ ਕਿਵੇਂ ਬਣਾਇਆ ਜਾਂਦਾ ਹੈ ਟਮਾਟਰ ਦਾ ਜੂਸ।
ਜ਼ਰੂਰੀ ਸਮੱਗਰੀ-
– 4 ਤੋਂ 5 ਟਮਾਟਰ
– ਅੱਧਾ ਚੱਮਚ ਕਾਲੀ ਮਿਰਚ ਪਾਊਡਰ
– ਅਜਵਾਇਣ ਦੇ ਡੰਡਲ
– 1 ਚੱਮਚ ਸ਼ਹਿਦ
ਬਣਾਉਣ ਦਾ ਤਰੀਕਾ –
ਟਮਾਟਰ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰ ਨੂੰ ਸਾਫ਼ ਕਰਕੇ ਬਲੈਂਡਰ ਵਿੱਚ ਚੰਗੀ ਤਰ੍ਹਾਂ ਬਲੈਂਡ ਕਰ ਲਵੋ। ਬਲੈਂਡ ਕਰਨ ਤੋਂ ਬਾਅਦ ਇਸ ਵਿੱਚ ਸੇਲੇਰੀ ਦੇ ਡੰਡਲ ਪਾਓ ਤੇ ਚੰਗੀ ਤਰ੍ਹਾਂ ਬਲੈਂਡ ਕਰੋ। ਹੁਣ ਇਸ ਜੂਸ ਨੂੰ ਛਾਣ ਕੇ ਉਸ ‘ਚ ਕਾਲੀ ਮਿਰਚ ਅਤੇ ਸ਼ਹਿਦ ਨੂੰ ਮਿਲਾਓ। ਇਸ ਜੂਸ ਦਾ ਸੇਵਨ ਖਾਲੀ ਪੇਟ ਕਰੋ।