ਵਰਲਡ ਡੈਸਕ – ਕਹਿੰਦੇ ਨੇ ਦੁੱਖ ‘ਚ ਲੋਕ ਸ਼ਰਾਬ ਦਾ ਸਹਾਰਾ ਲੈਂਦੇ ਹਨ ਇਹ ਗੱਲ ਹੁਣ ਸੱਚ ਜਾਪ ਰਹੀ ਹੈ। ਕੋਰੋਨਾ ਵਾਇਰਸ ਦੇ ਡਰ ਤੇ ਚਿੰਤਾਵਾਂ ਕਰਕੇ ਲੋਕਾਂ ਆਪਣੇ ਆਪ ਨੂੰ ਘਰਾਂ ‘ਚ ਕੈਦ ਕਰ ਰਹੇ ਹਨ ਤਾਂ ਦੂਜੇ ਪਾਸੇ, ਲੋਕਾਂ ਨੇ ਆਪਣੀ ਸ਼ਰਾਬ ਦੀ ਖਪਤ ਵੀ ਵਧਾ ਦਿੱਤੀ ਹੈ। ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ‘ਚ ਲੀਵਰ ਦੇ ਇੱਕ ਸਰਵੇਖਣ ‘ਚ ਇਹ ਖੁਲਾਸਾ ਕੀਤਾ ਗਿਆ ਹੈ।
ਦੱਸ ਦਈਏ ਕੋਰੋਨਾ ਵਾਇਰਸ ਦੌਰਾਨ ਹਸਪਤਾਲ ‘ਚ ਦਾਖਲ ਏਆਰਐਲਡੀ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ, ਜੋ ਸ਼ਰਾਬ ਨਾਲ ਸਬੰਧਤ ਬਿਮਾਰੀਆਂ ਨਾਲ ਵੱਧ ਪ੍ਰਭਾਵਿਤ ਹਨ। ਮਾਹਰਾਂ ‘ਚ ਇਹ ਚਿੰਤਾ ਦਾ ਵਿਸ਼ਾ ਹੈ ਕਿ ਬਹੁਤ ਸਾਰੇ ਲੋਕ ਮਹਾਂਮਾਰੀ ਦੀ ਚਿੰਤਾ ਕਰਕੇ ਵਧੇਰੇ ਸ਼ਰਾਬ ਪੀ ਰਹੇ ਹਨ। ਅਜਿਹੇ ਮਰੀਜ਼ਾਂ ਦੀ ਗਿਣਤੀ ‘ਚ 48.5 ਪ੍ਰਤੀਸ਼ਤ ਵਾਧਾ ਹੋਇਆ ਹੈ।
ਇਸਤੋਂ ਇਲਾਵਾ ਪਬਲਿਕ ਹੈਲਥ ਇੰਗਲੈਂਡ ਦੇ ਇੱਕ ਵਿਸ਼ਲੇਸ਼ਣ ਅਨੁਸਾਰ, ਕੋਰੋਨਾ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਲਾਗੂ ਕੀਤੇ ਗਏ ਲਾਕਡਾਊਨ ਤੋਂ ਬਾਅਦ ਫਰਵਰੀ ਤੇ ਮਾਰਚ ‘ਚ ਪੀਣ ਵਾਲੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।