-ਅਵਤਾਰ ਸਿੰਘ
ਰੁਡੋਲਫ ਕ੍ਰਿਸ਼ਚਨ ਕਾਰਲ ਡੀਜ਼ਲ ਵਿਗਿਆਨੀ ਦਾ ਜਨਮ 18 ਮਾਰਚ 1858 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਇਆ। ਉਨ੍ਹਾਂ ਦੇ ਮਾਤਾ ਪਿਤਾ ਜਰਮਨ ਮੂਲ ਦੇ ਸਨ ਤੇ ਇਥੇ ਚਮੜੇ ਦਾ ਕੰਮ ਕਰਦੇ ਸਨ।
ਉਨ੍ਹਾਂ ਦੇ ਤਿੰਨ ਬੱਚੇ ਸਨ ਤੇ ਇਹ ਵਿਚਕਾਰਲੇ ਸਨ ਤੇ ਮੁੱਢਲੀ ਪੜਾਈ ਪੈਰਿਸ ਵਿੱਚ ਕੀਤੀ। ਫਰਾਂਸ ਅਤੇ ਪਰਸ਼ੀਅਨ ਯੁੱਧ ਛਿੜਨ ਤੇ ਹੋਰ ਜਰਮਨਾਂ ਵਾਂਗ ਲੰਡਨ ਚਲੇ ਗਏ।
12 ਸਾਲ ਦੀ ਉਮਰ ਵਿੱਚ ਆਪਣੇ ਚਾਚਾ ਚਾਚੀ ਨਾਲ ਜਰਮਨ ਆ ਗਏ। ਉਥੇ ਪੜ੍ਹਾਈ ਉਪਰੰਤ ਮਿਉਨਖ ਟੈਕਨੀਕਲ ਯੂਨਿਵਰਸਿਟੀ ਵਿਚ ਦਾਖਲ ਹੋ ਗਏ।
ਉਨ੍ਹਾਂ ਨੂੰ ਪੜਾਈ ਦੌਰਾਨ ਦੱਸਿਆ ਗਿਆ ਕਿ ਇੰਜਣ ਦੇ ਬਾਲਣ ਵਿੱਚ ਮੌਜੂਦ ਤਾਪ ਉਰਜਾ ਦਾ ਸਿਰਫ 10% ਹਿੱਸਾ ਹੀ ਵਰਤਿਆ ਜਾਂਦਾ ਹੈ ਜਦਕਿ 90% ਬਰਬਾਦ ਹੋ ਜਾਂਦਾ ਹੈ। ਉਸਨੇ ਅਜਿਹਾ ਇੰਜਣ ਬਣਾਉਣ ਦੀ ਸੋਚੀ ਜਿਸ ਵਿੱਚ ਅਜਿਹੀ ਗੱਲ ਨਾ ਹੋਵੇ।
ਸੰਨ 1892 ਵਿੱਚ ਆਪਣੇ ਨਾਮ ਤੇ ਇਕ ਇੰਜਣ ਪੇਟੈਂਟ ਲਿਆ ਜਿਸ ਵਿੱਚ ਆਪ ਨੇ ਇਕ ਯੂਨੀਵਰਸਲ ਇਕਨੋਮੀਕਲ ਇੰਜਣ ਬਣਾਇਆ। ਉਸਨੇ ਪੂਰੀ ਦੁਨੀਆਂ ਵਿੱਚ ਡੀਜ਼ਲ ਇੰਜਣ ਨੂੰ ਬਣਾਉਣ ਉਪਰੰਤ ਵੇਚਣ ਦੇ ਆਪਣੇ ਅਧਿਕਾਰ ਵੇਚ ਦਿੱਤੇ।
ਅਮਰੀਕਾ ਦੇ ਇਕ ਨਿਰਮਾਤਾ ਨੇ ਉਸਨੂੰ 10 ਲੱਖ ਡਾਲਰ ਦੀ ਰਾਸ਼ੀ ਦਿੱਤੀ ਜੋ ਉਸਨੇ ਜਾਇਦਾਦ ਦੇ ਸੌਦਿਆਂ ਤੇ ਸੱਟੇਬਾਜ਼ੀ ਵਿੱਚ ਗੁਆ ਦਿੱਤੀ। ਰੁਡੋਲਫ ਕ੍ਰਿਸ਼ਚਨ ਕਾਰਲ ਡੀਜ਼ਲ ਦਾ 30 ਸਤੰਬਰ 1913 ਨੂੰ ਦੇਹਾਂਤ ਹੋ ਗਿਆ।