ਅਮਰੀਕਾ: ਸੰਸਦ ਦੇ ਹੇਂਠਲੇ ਸਦਨ ‘ਚ 2 ਇਮੀਗ੍ਰੇਸ਼ਨ ਬਿਲਾਂ ਨੂੰ ਪ੍ਰਵਾਨਗੀ ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

TeamGlobalPunjab
1 Min Read

ਵਾਸ਼ਿੰਗਟਨ: ਸੰਸਦ ਦੇ ਹੇਠਲੇ ਸਦਨ ‘ਚ ਵੀਰਵਾਰ ਦੇਰ ਸ਼ਾਮ ਦੋ ਅਹਿਮ ਇਮੀਗ੍ਰੇਸ਼ਨ ਬਿਲ ਪਾਸ ਕਰ ਦਿੱਤੇ ਗਏ, ਜਿਸ ਨਾਲ ਗ਼ੈਕਰਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਅੱਧਾ ਕੰਮ ਮੁਕੰਮਲ ਹੋ ਗਿਆ। ਹੁਣ ਇਨ੍ਹਾਂ ਬਿਲਾਂ ਨੂੰ ਪ੍ਰਵਾਨਗੀ ਲਈ ਸੈਨੇਟ ਵਿਚ ਭੇਜਿਆ ਜਾਵੇਗਾ ਅਤੇ ਪੰਜ ਲੱਖ ਤੋਂ ਵੱਧ ਭਾਰਤੀ ਅਮਰੀਕਾ ਦੇ ਵਸਨੀਕ ਬਣ ਜਾਣਗੇ।

ਅਮੇਰਿਕਨ ਡ੍ਰੀਮ ਐਂਡ ਪ੍ਰੋਮਿਜ਼ ਐਕਟ, 2021 ਦੇ ਹੱਕ ‘ਚ 228 ਅਤੇ ਵਿਰੋਧ ‘ਚ 197 ਵੋਟਾਂ ਪਈਆਂ। ਸੰਸਦ ਦੇ ਹੇਠਲੇ ਸਦਨ ‘ਚ ਬਿਲ ਪਾਸ ਹੋਣ ਦਾ ਸਵਾਗਤ ਕਰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਮੁਲਕ ਦੀ ਇਮੀਗ੍ਰੇਸ਼ਨ ਪ੍ਰਣਾਲੀ ‘ਚ ਸੁਧਾਰਾਂ ਵੱਲ ਇਹ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਮੁਢਲੇ ਤੌਰ ‘ਤੇ ਡ੍ਰੀਮਰਜ਼ ਨੂੰ ਵੱਡੀ ਰਾਹਤ ਮਿਲੇਗੀ।

ਦੱਸ ਦੇਈਏ ਅਮਰੀਕਾ ਵਿਚ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਸਵਾ ਕਰੋੜ ਦੇ ਲਗਭਗ ਹੈ ਅਤੇ ਇਨ੍ਹਾਂ ‘ਚੋਂ ਪੰਜ ਲੱਖ ਤੋਂ ਭਾਰਤ ਨਾਲ ਸਬੰਧਤ ਹਨ। ਹਾਊਸ ਆਫ਼ ਰਿਪ੍ਰਜੈਂਟੇਟਿਵਜ਼ ਵੱਲੋਂ ਪਾਸ ਦੂਜੇ ਬਿਲ ਨਾਲ ਐਚ-1ਬੀ ਵੀਜ਼ਾ ਧਾਰਕਾਂ ਦੇ ਬੱਚਿਆਂ ਅਤੇ ਹੋਰ ਗ਼ੈਰ ਪ੍ਰਵਾਸੀ ਕਿਰਤੀਆਂ ਫ਼ਾਇਦਾ ਹੋਵੇਗਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਉੱਤੇ ਹੋਣ ਤੋਂ ਬਾਅਦ ਅਮਰੀਕਾ ‘ਚ ਰਹਿਣ ਦਾ ਹੱਕ ਖਤਮ ਹੋ ਜਾਂਦਾ ਹੈ। ਲਾਅਫੁਲ ਪਰਮਾਨੈਂਟ ਰੈਜ਼ੀਡੈਂਟ ਦਾ ਦਰਜਾ ਮਿਲਣ ਤੋਂ ਪੰਜ ਸਾਲ ਬਾਅਦ ਸਬੰਧਤ ਪ੍ਰਵਾਸੀ ਅਮਰੀਕਾ ਦੀ ਨਾਗਰਿਕਤਾ ਲਈ ਅਰਜ਼ੀ ਦਾਖ਼ਲ ਕਰ ਸਕਣਗੇ।

Share this Article
Leave a comment