ਫ਼ਰਾਂਸ ( France ) ‘ਚ ਘੋੜਿਆਂ ਦੀ ਰੇਸ ਹੋਈ, ਜਿੱਥੇ ਅਜਿਹੀ ਘਟਨਾ ਹੋਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪੈਰਿਸ ਦੇ ਕੋਲ ਮੇਸਨ-ਲਫਿਟੇ ਰੇਸਕੋਰਸ ( Maisons – Laffitte Racecourse ) ਵਿੱਚ ਇੱਕ ਘੋੜੇ ਨੇ ਦੂਜੇ ਘੁੜਸਵਾਰ ਨੂੰ ਦੰਦਾਂ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸਦਾ ਘੋੜਾ ਅੱਗੇ ਨਿਕਲ ਰਿਹਾ ਸੀ। ਰੇਸ ਜਿੱਤਣ ਲਈ ਘੋੜੇ ਨੇ ਜੋਕੀ (jockey) ਨੂੰ ਕੱਟ ਲਿਆ। ਇਸ ਤਰ੍ਹਾਂ ਦੀ ਘਟਨਾ ਨੂੰ ਪਹਿਲੀ ਵਾਰ ਵੇਖਿਆ ਗਿਆ ਹੈ ਇਸ ਲਈ ਸੋਸ਼ਲ ਮੀਡੀਆ ‘ਤੇ ਇਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ।
ਘੋੜੇ ਦਾ ਨਾਮ ਪਾਲੋਂਬਾ ਦੱਸਿਆ ਜਾ ਰਿਹਾ ਹੈ ਜੋ ਕਿ ਸਾਹਮਣੇ ਵਾਲੇ ਜਾਕੀ ਦੇ ਕੋਲ ਜਾਂਦਾ ਦਿਸਦਾ ਹੈ ਤੇ ਕੁੱਝ ਹੀ ਦੇਰ ‘ਚ ਉਸ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ। ਫਿਨਿਸ਼ ਲਾਈਨ ਤੋਂ ਪਹਿਲੇ ਹੀ ਦੋ ਘੋੜੇ ਟੱਕਰ ਦੀ ਰੇਸ ਦਿੰਦੇ ਵਿੱਖ ਰਹੇ ਹਨ ਪਰ ਘੋੜੇ ਦੇ ਅੱਗੇ ਨਿਕਲਣ ਤੋਂ ਬਾਅਦ ਦੂਜਾ ਘੋੜਾ ਘੁੜਸਵਾਰ ਨੂੰ ਕੱਟ ਲੈਂਦਾ ਹੈ ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ।
#MaisonsLaffitte
Dans l'emballage final du Prix Joubert, Palomba (@MaxSamGuyon / C. Laffon-Parias) a mordu le bras de François-Xavier Bertras. Grande favorite, elle finit deuxième derrière Lucky Lycra. pic.twitter.com/N6SX4N0TJv
— Equidia (@equidia) September 4, 2019
ਜਿਸ ਜੋਕੀ ਨੂੰ ਘੋੜੇ ਨੇ ਕੱਟਣ ਦੀ ਕੋਸ਼ਿਸ਼ ਕੀਤੀ, ਉਸ ਦਾ ਨਾਮ ਫਰੈਂਕੋਇਸ – ਜੇਵਅਰ ਬਰਟਰਾਸ ਹੈ। ਘਟਨਾ ‘ਚ ਬਰਟਰਾਸ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਰੇਸ ਪੂਰੀ ਕੀਤੀ ਅਤੇ ਫਿਰ ਵੇਖਿਆ ਕਿ ਘੋੜੇ ਨੇ ਉਨ੍ਹਾਂ ਨੂੰ ਕਿਤੇ ਕੱਟਿਆ ਤਾਂ ਨਹੀਂ।
ਇਸ ਅਜੀਬੋ ਗਰੀਬ ਘਟਨਾ ਤੋਂ ਬਾਅਦ ਬਰਟਰਾਸ ਨੇ ਕਿਹਾ, ਰੇਸ ਖਤਮ ਹੋਣ ਤੋਂ ਬਾਅਦ ਮੈਂ ਰੇਸ ਨੂੰ ਫਿਰ ਵੇਖਿਆ, ਮੈਂ ਵੇਖਿਆ ਕਿ ਘੋੜੇ ਨੇ ਮੇਰੇ ‘ਤੇ ਤਿੰਨ ਵਾਰ ਹਮਲਾ ਕੀਤਾ ਪਰ ਉਹ ਸਫਲ ਨਹੀਂ ਹੋ ਸਕਿਆ।