ਭਾਰਤ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ’ਤੇੇ 3 ਮਈ ਤਕ ਹਾਂਗਕਾਂਗ ਨੇ ਲਗਾਈ ਰੋਕ

TeamGlobalPunjab
1 Min Read

ਹਾਂਗਕਾਂਗ :- ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹਾਂਗਕਾਂਗ ਨੇ 3 ਮਈ ਤਕ ਭਾਰਤ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਹਾਂਗਕਾਂਗ ਨੇ ਇੰਨੇ ਸਮੇਂ ਲਈ ਪਾਕਿਸਤਾਨ ਤੇ ਫਿਲੀਪੀਂਸ ਦੇ ਨਾਲ ਵੀ ਹਵਾਈ ਆਵਾਜਾਈ ਮੁਲਤਵੀ ਕਰ ਦਿੱਤੀ ਹੈ।

ਦੱਸ ਦਈਏ ਹਾਂਗਕਾਂਗ ਸਰਕਾਰ ਨੇ ਇਹ ਫੈਸਲਾ ਉਦੋਂ ਕੀਤਾ ਜਦੋਂ ਵਿਸਤਾਰਾ ਏਅਰਲਾਈਨਜ਼ ਦੀਆਂ ਦੋ ਫਲਾਈਟਾਂ ਤੋਂ ਹਾਂਗਕਾਂਗ ਪਹੁੰਚੇ 50 ਯਾਤਰੀ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ।

ਇਸਤੋਂ ਇਲਾਵਾ ਹਾਂਗਕਾਂਗ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਮੁਤਾਬਕ, ਉਥੇ ਜਾਣ ਤੋਂ ਜ਼ਿਆਦਾਤਰ 72 ਘੰਟਿਆਂ ਪਹਿਲਾਂ ਸਾਰੇ ਯਾਤਰੀਆਂ ਲਈ ਆਰਟੀ-ਪੀਸੀਆਰ ਜਾਂਚ ਕਰਵਾ ਕੇ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।

Share This Article
Leave a Comment