ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਵੱਡੀ ਰਾਹਤ, ਦੋ ਸਾਲ ਬਾਅਦ ਹੋਈ ਰਿਹਾਈ

TeamGlobalPunjab
1 Min Read

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਸੈਂਟਰਲ ਜੇਲ੍ਹ ਤੋਂ ਦੋ ਸਾਲ ਤਿੰਨ ਮਹੀਨੇ ਬਾਅਦ ਰਿਹਾ ਹੋ ਗਈ ਹੈ। ਮੰਗਲਵਾਰ ਨੂੰ ਸੀਬੀਆਈ ਕੋਰਟ ਨੇ ਜ਼ਮਾਨਤ ‘ਤੇ ਰਿਹਾ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਹਨੀਪ੍ਰੀਤ ਗੱਡੀਆ ਦੇ ਕਾਫਲੇ ਨਾਲ ਅੰਬਾਲਾ ਸੈਂਟਰਲ ਜੇਲ੍ਹ ਤੋਂ ਨਿਕਲੀ ਇਸ ਦੌਰਾਨ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ।

ਦੱਸ ਦੇਈਏ ਕਿ ਹਨੀਪ੍ਰੀਤ ਨੂੰ ਤਿੰਨ ਅਕਤੂਬਰ 2017 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਹੀ ਉਹ ਅੰਬਾਲਾ ਸੈਂਟਰਲ ਜੇਲ੍ਹ ਵਿੱਚ ਬੰਦ ਸੀ। ਹਨੀਪ੍ਰੀਤ ਦੀ ਰਿਹਾਈ ਦੀ ਜਿਵੇਂ ਹੀ ਖਬਰ ਮਿਲੀ ਤਾਂ ਹਨੀਪ੍ਰੀਤ ਦੇ ਪਰਿਵਾਰ ਸਣੇ ਸਭ ਦੀਆਂ ਨਜ਼ਰਾਂ ਉਸ ਦੇ ਸੈਂਟਰਲ ਜੇਲ੍ਹ ਤੋਂ ਨਿਕਲਣ ‘ਤੇ ਟਿਕ ਗਈਆਂ।

ਰਿਹਾਈ ਦੌਰਾਨ ਵੀ ਹਨੀਪ੍ਰੀਤ ਨੂੰ ਵੀਵੀਆਈਪੀ ਟਰੀਟਮੈਂਟ ਦਿੱਤਾ ਗਿਆ। ਹਨੀਪ੍ਰੀਤ ਦੀ ਰਿਹਾਈ ਲਈ ਸਿੱਧੇ ਸੈਂਟਰਲ ਜੇਲ੍ਹ ਦੇ ਮੁੱਖ ਦਵਾਰ ‘ਚ ਪੰਜਾਬ ਨੰਬਰ ਦੀ ਫਾਰਚੂਨਰ ਗੱਡੀ ਨੇ ਪਰਵੇਸ਼ ਕੀਤਾ। ਸੈਂਟਰਲ ਜੇਲ੍ਹ ਦੇ ਅੰਦਰ ਹੀ ਹਨੀਪ੍ਰੀਤ ਨੂੰ ਇਸ ਗੱਡੀ ਵਿੱਚ ਬਿਠਾ ਦਿੱਤਾ ਗਿਆ ਜਿਸ ਤੋਂ ਪਹਿਲਾਂ ਇਸ ਗੱਡੀ ਨੂੰ ਪੁਲਿਸ ਦੀ ਤਿੰਨ ਗੱਡੀਆਂ ਨੇ ਐਕਸਕੋਰਟ ਦਿੱਤਾ। ਹਨੀਪ੍ਰੀਤ ਦੀ ਰਿਹਾਈ ਵੀ ਉਸੀ ਵੀਵੀਆਈਪੀ ਅੰਦਾਜ਼ ਵਿੱਚ ਹੋਈ ਜਿਸ ਵੀਵੀਆਈਪੀ ਅੰਦਾਜ਼ ਵਿੱਚ ਉਸ ਨਾਲ ਮੁਲਾਕਾਤ ਕਰਨ ਵਾਲਿਆਂ ਨੂੰ ਸੈਂਟਰਲ ਜੇਲ੍ਹ ਵਿੱਚ ਭੇਜਿਆ ਜਾਂਦਾ ਸੀ।

Share This Article
Leave a Comment