ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰ ਦਿੱਤਾ ਹੈ।
ਬਲਵੰਤ ਸਿੰਘ ਨੂੰ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਿਪੋਰਟਾਂ ਅਨੁਸਾਰ ਇਸ ਸਬੰਧੀ ਪੰਜਾਬ ਅਤੇ ਚੰਡੀਗੜ ਪ੍ਰਸ਼ਾਸਨ ਨੂੰ ਨਿਰਦੇਸ਼ ਭੇਜ ਦਿੱਤੇ ਗਏ ਹਨ। ਮੌਤ ਦੀ ਸਜ਼ਾ ਮੁਆਫ ਹੋਣ ਤੋਂ ਬਾਅਦ ਹੁਣ ਬਲਵੰਤ ਸਿੰਘ ਉਮਰ ਕੈਦ ਦੀ ਸਜ਼ਾ ਕੱਟਣਗੇ।
ਦੱਸ ਦੇਈਏ ਵੈਸੇ ਤਾਂ ਇਹ ਫੈਸਲਾ ਪਿਛਲੇ ਮਹੀਨੇ ਹੀ ਲਿਆ ਜਾ ਚੁੱਕਿਆ ਸੀ ਜਿਸ ਤੋਂ ਬਾਅਦ ਬੇਅੰਤ ਸਿੰਘ ਦੇ ਪਰਿਵਾਰ ਨੇ ਸੁਪਰੀਮ ਕੋਰਟ ‘ਚ ਚੁਣੋਤੀ ਦੇਣ ਦੀ ਗੱਲ ਕਹੀ ਗਈ। ਚੰਡੀਗੜ੍ਹ ਵਿੱਚ ਸਕੱਤਰੇਤ ‘ਚ 31 ਅਗਸਤ, 1995 ਨੂੰ ਹੋਏ ਧਮਾਕੇ ‘ਚ ਬੇਅੰਤ ਸਿੰਘ ਤੇ 16 ਹੋਰ ਲੋਕਾਂ ਦੀ ਮੌਤ ਹੋ ਗਈ ਸੀ।