ਸੂਬੇ ‘ਚ ਵਾਤਾਵਰਣ ਸੰਤੁਲਨ ਨੂੰ ਸੰਭਾਲਣ ਦਾ ਹੋਕਾ

TeamGlobalPunjab
4 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵੱਲੋਂ ਵਾਤਾਵਰਣ ਸੰਚਾਰ ਕੇਂਦਰ ਨਾਲ ਮਿਲ ਕੇ 2- 5 ਜੂਨ ਤੱਕ ਸਾਂਝੇ ਤੌਰ ‘ਤੇ ਆਨ-ਲਾਈਨ ਵਿਸ਼ਵ ਵਾਤਾਵਰਣ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ ਬੱਚਿਆਂ ਦੇ ਪ੍ਰਸ਼ਨ ਉਤਰ ਮੁਕਾਬਲੇ ਤੋਂ ਇਲਾਵਾ ਆਨ ਲਾਈਨ ਫ਼ਿਲਮ ਮੇਲਾ ਵੀ ਕਰਵਾਇਆ ਜਾ ਰਿਹਾ ਹੈ। ਅੱਜ ਪਹਿਲੇ ਦਿਨ 11 ਤੋਂ 15 ਸਾਲ ਦੀ ਉਮਰ ਵਰਗ ਦੇ ਬੱਚਿਆਂ ਦੇ ਕੁਦਰਤ, ਵਾਤਾਵਰਣ ਅਤੇ ਸਥਾਈ ਵਿਕਾਸ ਦੇ ਵਿਸ਼ੇ ‘ਤੇ ਪ੍ਰਸ਼ਨ ਉਤਰੀ ਮੁਕਾਬਲਾ ਕਰਵਾਇਆ ਗਿਆ।

ਇਸ ਮੌਕੇ ਪੰਜਾਬ ਦੇ ਡਾਇਰੈਕਟੋਰੇਟ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਡਾਇਰੈਕਟਰ ਸ੍ਰੀ ਸੌਰਭ ਗੁਪਤਾ, ਆਈ.ਐਫ਼.ਐਸ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਸ੍ਰੀ ਗੁਪਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਚੰਗੀ ਆਬੋ ਹਵਾ, ਸਵੱਛ ਜਲ, ਵਧੀਆ ਭੋਜਨ ਅਤੇ ਰਹਿਣ ਲਈ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਅਤੇ ਸਿਹਤਮੰਦ ਸੂਬੇ ਦੀ ਸਥਾਪਨਾ ਦੇ ਆਸ਼ੇ ਨਾਲ “ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਦੇ ਤਹਿਤ ਪੰਜਾਬ ਵਿਚ 85.44 ਲੱਖ ਬੂਟੇ ਲਗਾਉਣ ਦੇ ਨਾਲ-ਨਾਲ ਘਰ ਘਰ ਹਰਿਅਲੀ ਮਿਸ਼ਨ ਦੇ ਤਹਿਤ 66 ਲੱਖ ਪੌਦਿਆਂ ਦੀਆਂ ਦੇਸੀ ਪ੍ਰਜਾਤੀਆਂ ਵੀ ਵੰਡੀਆਂ ਗਈਆਂ ਹਨ। ਇਸ ਮੌਕੇ ਸ੍ਰੀ ਗੁਪਤਾ ਨੇ ਆਨ-ਲਾਈਨ ਪ੍ਰੋਗਰਾਮ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਵਾਤਾਵਰਣ ਸੁੰਤਲਨ ਦੀ ਬਹਾਲੀ ਲਈ ਅੱਗੇ ਆਉਣਾ ਦਾ ਸੱਦਾ ਦਿੱਤਾ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਾਵਗਤ ਕਰਦਿਆਂ ਕਿਹਾ ਕਿ ਵਾਤਾਵਰਣ ਦਿਵਸ ਸਾਨੂੰ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਹਰੇਕ ਨੂੰ ਹਰ ਸੰਭਵ ਯਤਨ ਕਰਨ ਵੱਲ ਪ੍ਰੇਰਿਤ ਕਰਦਾ ਹੈ।

ਇਸ ਮੌਕੇ ਉਨ੍ਹਾਂ ਸਥਾਈ ਵਿਕਾਸ ਲਈ ਸਿੱਖਿਆ ਨੂੰ ਉਤਸ਼ਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਗਿਆਨ ਕੇਂਦਰ ਜਿਵੇਂ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਸ ਦਿਸਾ ‘ਚ ਅਹਿਮ ਭੂਮਿਕਾ ਨਿਭਾਆ ਰਹੇ ਹਨ। ਸਾਇੰਸ ਸਿਟੀ ਵਲੋਂ ਬੱਚਿਆਂ ਅਤੇ ਮਾਪਿਆ ਤੱਕ ਪਹੁੰਚ ਕਰਕੇ ਜਿੱਥੇ ਵਿਗਿਆਨ ਦੇ ਗੁੰਝਲਦਾਰ ਸਿਧਾਂਤਾ ਨੂੰ ਬਹੁਤ ਆਸਾਨ ਤਰੀਕੇ ਨਾਲ ਸਮਝਾਇਆ ਜਾਂਦਾ ਹੈ, ਉਥੇ ਹੀ ਵਾਤਾਵਰਣ ਦੇ ਰੱਖ—ਰਖਾਅ ਲਈ ਵੀ ਬਹੁਤ ਆਕਰਸ਼ਕ ਢੰਗ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਗਲੋਬਲ ਵਾਰਮਿੰਗ ਭਾਵ ਆਲਮੀ ਤਪਸ਼ ਨੂੰ ਰੋਕਣ ਲਈ ਹੁਣ ਕੋਈ ਚੰਗੇ ਕਦਮ ਚੁੱਕਦੇ ਹਾਂ ਤਾਂ ਆਉਣ ਵਾਲੇ ਭਵਿੱਖ ਵਿਚ ਸਾਨੂੰ ਇਸ ਦੇ ਚੰਗੇ ਨਤੀਜੇ ਮਿਲ ਸਕਦੇ ਹਨ। ਗਲੋਬਲ ਵਾਰਮਿੰਗ ਨੂੰ ਰੋਕਣ ਦੇ ਬਹੁਤ ਸਾਰੇ ਢੰਗ-ਤਰੀਕੇ ਅਤੇ ਉਪਾਅ ਹਨ , ਜਿਹਨਾਂ ਦੀ ਵਰਤੋਂ ਨਾਲ ਵਾਤਾਵਰਣ ਵਿਚ ਫ਼ੈਲੀਆਂ ਗੈਸਾਂ ਨੂੰ ਘਟਾਇਆ ਜਾ ਸਕਦਾ ਹੈ।

- Advertisement -

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਪੰਜਾਬ ਮੁੱਖ ਤੌਰ ‘ਤੇ ਖੇਤੀ ਪ੍ਰਧਾਨ ਸੂਬਾ ਹੇ ਅਤੇ ਇਸ ਨੂੰ ਦੇਸ਼ ਦਾ ਅੰਨਦਾਤਾ ਵੀ ਕਿਹਾ ਜਾਂਦਾ ਹੈ ਪਰ ਇਹ ਵੀ ਜੰਗਲਾਂ ਦੀ ਕਟਾਏ ਦੇ ਖਤਰੇ ਨਾਲ ਜੂਝ ਰਿਹਾ ਹੈ। ਉਨ੍ਹਾ ਕਿਹਾ ਕਿ ਧਰਤੀ ਹੇਠਲਾਂ ਸਭ ਤੋਂ ਵਧ ਫ਼ੀਸਦ ਇੱਥੇ ਹੀ ਗੰਧਲਾ ਹੋ ਰਿਹਾ ਹੈ। ਖੇਤੀਬਾੜੀ ਦੀਆਂ ਮਾੜੀਆਂ ਅਦਾਤਾਂ ਜਿਵੇਂ ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਤੋਂ ਇਲਾਵਾ ਕਣਕ ਅਤੇ ਝੋਨੇ ਦਾ ਇਕ ਹੀ ਫ਼ਸਲੀ ਚੱਕਰ ਆਦਿ ਧਰਤੀ ਦੇ ਉਪਜਾਊਪਣ ਦਿਨੋ ਦਿਨ ਘਟਾ ਰਹੇ ਹਨ। ਇਸ ਲਈ ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਸਾਨੂੰ ਖੇਤੀਬਾੜੀ ਦੇ ਚੰਗੇ ਢੰਗ-ਤਰੀਕੇ ਅਪਣਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਵਾਤਾਵਰਣ ਸੁੰਤਲਨ ਸੁਰਜੀਤ ਕੀਤਾ ਜਾ ਸਕਦਾ ਹੈ।

ਡੀਨ ਐਕਡਮੀ ਬੰਗਲੌਰ ਦੀ ਪੂਜਾ ਆਹਲੂਵਾਲੀਆਂ ਅਤੇ ਸ਼ਬਨਮ ਸ਼ਰਮਾ ਵਲੋਂ ਕਰਵਾਏ ਪ੍ਰਸ਼ਨ-ਉਤਰ ਮੁਕਾਬਲੇ ਵਿਚ ਸ੍ਰੀ ਗੁਰੂ ਹਰਿ ਕਿਸ਼ਨ ਪਬਲਿਕ ਸਕੂਲ ਪਠਾਨਕੋਟ ਦੀ ਗਾਇਤਰੀ ਮਹਾਜ਼ਨ ਨੇ ਪਹਿਲਾ, ਅਤੇ ਦਇਆ ਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦਾ ਚਾਹਤ ਚੱਢਾ ਨੇ ਦੂਜਾ ਅਤੇ ਡਿਪਸ ਰਾਈਆ ਦੀ ਕਸ਼ਿਸ਼ ਢਿੱਲੋਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Share this Article
Leave a comment