ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਹਿੰਦੁਸਤਾਨ ਸ਼ਿਪਯਾਰਡ ਲਿਮਿਟੇਡ ਵਿੱਚ ਇੱਕ ਕਰੇਨ ਡਿੱਗ ਗਈ ਜਿਸ ਵਿੱਚ ਲਗਭਗ 10 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਨੂੰ ਲੈ ਕੇ ਡੀਸੀਪੀ ਸੁਰੇਸ਼ ਬਾਬੂ ਨੇ ਕਿਹਾ ਹੈ ਕਿ ਵੱਡੀ ਕਰੇਨ ਡਿੱਗ ਗਈ ਜਿਸ ਦੀ ਲਪੇਟ ਵਿੱਚ ਆਉਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਜਖ਼ਮੀ ਹੈ। ਘਟਨਾ ਨੂੰ ਲੈ ਕੇ ਹਾਲਤ ਹਾਲੇ ਸਾਫ਼ ਨਹੀਂ ਹੋ ਸਕੀ ਹੈ ਕਿ ਆਖਰ ਇਹ ਹਾਦਸਾ ਵਾਪਰਿਆ ਕਿਵੇਂ ਅਤੇ ਕਰੇਨ ਕਿਵੇਂ ਡਿੱਗ ਗਈ। ਇਸ ਸਬੰਧੀ ਜਾਣਕਾਰੀ ਹਾਲੇ ਆਉਣੀ ਬਾਕੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ਵਿੱਚ ਹੀ ਇੱਕ ਕੈਮਿਕਲ ਫੈਕਟਰੀ ਵਿੱਚ ਗੈਸ ਲੀਕ ਦੀ ਘਟਨਾ ਸਾਹਮਣੇ ਆਈ ਸੀ। ਜਿਸ ਵਿੱਚ 11 ਲੋਕਾਂ ਦੀ ਮੌਤ ਵੀ ਹੋ ਗਈ ਸੀ ਜਦਕਿ 300 ਲੋਕਾਂ ਨੂੰ ਕਈ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਸੀ।
ਹਿੰਦੁਸਤਾਨ ਸ਼ਿਪਯਾਰਡ ਦੀ ਕਰੇਨ ਡਿੱਗਣ ਕਾਰਨ ਲਗਭਗ 10 ਲੋਕਾਂ ਦੀ ਮੌਤ
Leave a Comment
Leave a Comment