ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਦੀ ਪਤਨੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਦਾ ਬੀਤੀ ਰਾਤ ਨੂੰ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਜਾਣਕਾਰੀ ਖੁਦ ਮੁਕੇਸ਼ ਅਗਨੀਹੋਤਰੀ ਨੇ ਆਪਣੇ ਫੇਸਬੁੱਕ ਪੇਜ ‘ਤੇ ਦਿਤੀ। ਉਨ੍ਹਾਂ ਲਿਖਿਆ- ਸਾਡੀ ਪਿਆਰੀ ਪ੍ਰੋਫੈਸਰ ਸਿੰਮੀ ਅਗਨੀਹੋਤਰੀ ਸਾਨੂੰ ਅਤੇ ਆਸਥਾ (ਬੇਟੀ) ਨੂੰ ਛੱਡ ਗਈ।
हमारी प्रिय प्रोफेसर सिम्मी अग्निहोत्री हमारा और आस्था का साथ छोड़कर चली गई।
— Mukesh Agnihotri (@Agnihotriinc) February 9, 2024
ਸਿੰਮੀ ਅਗਨੀਹੋਤਰੀ (56) ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਲੋਕ ਪ੍ਰਸ਼ਾਸਨ ਵਿਭਾਗ ਵਿੱਚ ਪ੍ਰੋਫੈਸਰ ਸਨ। 2 ਦਿਨ ਬਾਅਦ ਯਾਨੀ 12 ਫਰਵਰੀ ਨੂੰ ਉਨ੍ਹਾਂ ਦੇ ਘਰ ਜਾਗਰਣ ਹੋਣ ਵਾਲਾ ਸੀ। ਜਿਸ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਵੀ ਪੋਸਟ ਕੀਤੀ ਸੀ।
ਸਿੰਮੀ ਅਗਨੀਹੋਤਰੀ ਦੇ ਦਿਹਾਂਤ ‘ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਮੇਤ ਕਈ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਦਾ ਆਪਣਾ ਪ੍ਰੋਗਰਾਮ ਵੀ ਰੱਦ ਕਰ ਦਿਤਾ ਹੈ। ਸਿੰਮੀ ਅਗਨੀਹੋਤਰੀ ਨੂੰ ਬੀਤੀ ਸ਼ਾਮ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮੁਕੇਸ਼ ਅਗਨੀਹੋਤਰੀ ਕੈਬਨਿਟ ਮੀਟਿੰਗ ਕਾਰਨ ਸ਼ਿਮਲਾ ਵਿਚ ਸਨ। ਉਹ ਦੇਰ ਸ਼ਾਮ ਸ਼ਿਮਲਾ ਤੋਂ ਊਨਾ ਲਈ ਰਵਾਨਾ ਹੋਏ।