ਹਾਈਕੋਰਟ ਨੇ ਦਿੱਲੀ ਕਮੇਟੀ ਨੂੰ ਲਾਈ ਫਟਕਾਰ

TeamGlobalPunjab
3 Min Read

 

  ਹਾਈ ਕੋਰਟ ਨੇ ਦਿੱਲੀ ਕਮੇਟੀ ਨੂੰ 4 ਅਗਸਤ 2021 ਤੱਕ ਹਰ ਰਿਟਾਇਰਡ ਨੂੰ 2.5 ਲੱਖ ਦਾ ਭੁਗਤਾਨ ਕਰਨ ਨੂੰ ਕਿਹਾ

ਪਰਮਜੀਤ ਸਰਨਾ ਨੇ ਮਨਜਿੰਦਰ ਸਿਰਸਾ ਨੂੰ ਲਿਆ ਕਰੜੇ ਹੱਥੀਂ 

ਨਵੀਂ ਦਿੱਲੀ (ਦਵਿੰਦਰ ਸਿੰਘ) : ਦਿੱਲੀ ਹਾਈ ਕੋਰਟ ਦੀ ਵੀ.ਕਾਮੇਸ਼ਵਰ ਰਾਵ ਦੀ ਜੱਜਾਂ ਦੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਦੇ ਵੱਲੋਂ ਦਾਖ਼ਲ ਯਾਚਿਕਾ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਫਟਕਾਰ ਲਗਾਈ ਹੈ।

ਕੋਰਟ ਨੇ ਯਾਚਿਕਾ ਦਾ ਨੋਟਿਸ ਲੈਂਦੇ ਹੋਏ ਦੇਖਿਆ ਕਿ ਗੁਰਦੁਆਰਾ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 40% ਤਨਖਾਹਾਂ ਦਾ ਭੁਗਤਾਨ ਪਿਛਲੇ ਇੱਕ ਸਾਲ ਤੋਂ ਨਹੀਂ ਕੀਤਾ ਜਾ ਰਿਹਾ। ਰਿਟਾਇਰਡ ਕਰਮਚਾਰੀਆਂ ਦੇ ਏਰੀਅਰ ਤੱਕ ਦਾ ਭੁਗਤਾਨ ਨਹੀਂ ਹੋਇਆ ਹੈ। ਪੀ.ਐੱਫ. ਤੱਕ ਦੇ ਭੁਗਤਾਨ ਵਿਚ ਭਾਰੀ ਅਨਿਯਮਿਤਤਾ ਦੇਖੀ ਗਈ ਹੈ।

ਜੀਐੱਚਪੀਐੱਸ ਅਧਿਆਪਕਾਂ ਦੇ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਸ਼੍ਰੋ.ਅ.ਦ. (ਦਿੱਲੀ) ਪਾਰਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਹਾਂ ਸਚਿਵ ਹਰਵਿੰਦਰ ਸਿੰਘ ਸਰਨਾ ਨੇ ਪ੍ਰੈੱਸ ਨੂੰ ਸੰਬੋਧਨ ਕੀਤਾ।

 

ਪਾਰਟੀ ਪ੍ਰਧਾਨ ਸਰਨਾ ਦੇ ਅਨੁਸਾਰ,” ਅਜੇ ਕੁਝ ਦਿਨ ਪਹਿਲਾਂ ਹੀ ਬਾਦਲ ਪਾਰਟੀ ਦੇ ਕਰਤਾ ਧਰਤਾ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਇੱਕ ਦੂਜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਲੁੱਕਆਊਟ ਨੋਟਿਸ ਜਾਰੀ ਹੋਇਆ ਸੀ। ਸਿਰਸਾ ਦੇਸ਼ ਛੱਡਣ ਦੀ ਤਿਆਰੀ ਕਰ ਰਹੇ ਸਨ। ਪਰ ਕਾਨੂੰਨ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਨੂੰ ਸਾਡੇ ਸਾਰੇ ਸਟਾਫ ਭਰਾ ਭੈਣ ਭਰਾਵਾਂ ਦੀ ਮਿਹਨਤ ਦੇ ਇੱਕ-ਇੱਕ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਤੁਸੀਂ ਇਨ੍ਹਾਂ ਦੀ ਵਰ੍ਹਿਆਂ ਤੋਂ ਰੁਕੀ ਮਿਹਨਤਾਨਾ ਦਾ ਬਕਾਇਆ ਕੀਤੇ ਬਗੈਰ ਦੇਸ਼ ਛੱਡ ਕੇ ਭੱਜ ਨਹੀਂ ਸਕਦੇ।”

ਪਾਰਟੀ ਮਹਾਂ ਸਚਿਵ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ “ਗੁਰਦੁਆਰਾ ਕਮੇਟੀ ਵਰਗੇ ਪਵਿੱਤਰ ਅਸਥਾਨ ਨੂੰ ਪਬਲੀਸਿਟੀ ਸਟੰਟ ਬਣਾਉਣ ਵਾਲੇ ਸਿਰਸਾ ਦੇ ਕੋਲ ਖੁਦ ਦੇ ਪ੍ਰਚਾਰ ਉੱਤੇ ਉਡਾਉਣ ਲਈ ਕਰੋੜਾਂ ਰੁਪਏ ਹਨ। ਪਰ ਇਨ੍ਹਾਂ ਦੇ ਕੋਲ ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਕੁਝ ਵੀ ਨਹੀਂ ਹੈ। ਸਾਡਾ ਜੀਐੱਚਪੀਐੱਸ ਵਿਰਸਾ ਖੰਡਰ ਬਣਨ ਵੱਲ ਹੈ, ਸਾਰੇ ਸਕੂਲ ਕਾਲਜ ਬਰਬਾਦੀ ਦੇ ਵੱਲ ਹਨ। ਸੰਗਤ ਦੇ ਸਹਿਯੋਗ ਨਾਲ ਅਸੀਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੰਤ ਤਕ ਸੰਘਰਸ਼ ਕਰਦੇ ਰਹਾਂਗੇ। ਸਿੱਖ ਇਤਿਹਾਸ ਵਿਚ ਕਦੀ ਵੀ ਸਿੱਖ ਮਰਿਆਦਾ ਅਤੇ ਪਵਿੱਤਰ ਦਸਵੰਧ ਦੀ ਬੇਅਦਬੀ ਇਸ ਤਰੀਕੇ ਨਾਲ ਨਹੀਂ ਹੋਈ।”

ਸਰਨਾ ਨੇ ਦਾਅਵਾ ਕੀਤਾ ਕਿ ਡੀ.ਐਸ.ਜੀ.ਐਮ.ਸੀ. ਦੇ ਅੰਦਰ ਅੱਠ ਤੋਂ ਵੱਧ ਸਟਾਫ ਦੀ ਗ਼ਰੀਬੀ ਅਤੇ ਭੁੱਖਮਰੀ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ਸਰਨਾ ਨੇ ਪਿਛਲੀ ਮੀਡੀਆ ਖਬਰਾਂ ਦਾ ਹਵਾਲਾ ਵੀ ਦਿੱਤਾ।

ਕੋਰਟ ਦੀ ਸੁਣਵਾਈ ਦੇ ਦਰਮਿਆਨ ਡੀ.ਐਸ.ਜੀ.ਐਮ.ਸੀ. ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਖੁਦ ਪੇਸ਼ ਹੋਣਾ ਪਿਆ। ਪਰ ਪੇਸ਼ ਕੀਤੇ ਦਾਅਵਿਆਂ ਤੋਂ ਕੋਰਟ ਸੰਤੁਸ਼ਟ ਨਹੀਂ ਨਜ਼ਰ ਆਇਆ। ਉਨ੍ਹਾਂ ਨੇ ਮਾਮਲੇ ਦਾ ਕੜਾ ਨੋਟਿਸ ਲਿਆ। ਕੋਰਟ ਨੇ ਅਗਲੀ ਸੁਣਵਾਈ ਤਾਰੀਕ 6 ਸਤੰਬਰ 2021 ਤੱਕ ਤੈਅ ਕੀਤੀ ਹੈ।

Share This Article
Leave a Comment