ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲਣ ਦਾ ਮਾਮਲਾ, ਹਾਈਕੋਰਟ ‘ਚ ਫਿਰ ਲਟਕੀ ਸੁਣਵਾਈ

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਦੇ ਨਿੱਜੀ ਸਕੂਲਾਂ ਵੱਲੋਂ ਫ਼ੀਸ ਵਸੂਲਣ ਦੇ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਬੱਚਿਆਂ ਦੇ ਮਾਪਿਆਂ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਵਸੂਲਣ ਨੂੰ ਲੈ ਕਿ ਹਾਈਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਚੁਣੌਤੀ ਦਿੰਦਿਆਂ ਮਾਣਯੋਗ ਹਾਈਕੋਰਟ ਦੇ ਡਬਲ ਬੈਂਚ ਕੋਲ ਅਪੀਲ ਕੀਤੀ ਸੀ। ਪਰ ਅੱਜ ਕਿਸੇ ਖਾਸ ਕਾਰਨਾਂ ਕਰਕੇ ਇਸ ਮਾਮਲੇ ‘ਤੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ, ਜਿਸ ਦੀ ਸੁਣਵਾਈ ਹੁਣ ਸੋਮਾਵਰ ਨੂੰ ਹੋਵੇਗੀ।

ਦੱਸ ਦਈਏ ਕਿ ਬੀਤੀ 30 ਜੂਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਿੰਗਲ ਬੈਂਚ ਨੇ ਪ੍ਰਾਈਵੇਟ ਸਕੂਲਾਂ ਨੂੰ ਹਰੇਕ ਤਰ੍ਹਾਂ ਦੀ ਫੀਸ ਵਸੂਲ ਕਰਨ ਦੀ ਰਾਹਤ ਦਿੱਤੀ ਸੀ ਫਿਰ ਭਾਵੇਂ ਇਨ੍ਹਾਂ ਸਕੂਲਾਂ ਨੇ ਬੱਚਿਆਂ ਨੂੰ ਲੌਕਡਾਊਨ ਦੌਰਾਨ ਆਨਲਾਈਨ ਕਲਾਸਾਂ ਦਿੱਤੀਆਂ ਹਨ ਜਾਂ ਨਹੀਂ।

ਇਸ ਸੰਬੰਧੀ ਪੇਰੈਂਟਸ ਪੱਖ ਦੇ ਵਕੀਲ ਆਰ.ਐਸ.ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਅਦਾਲਤ ਨੇ ਜਿਸ ਤਰ੍ਹਾਂ ਗੱਲ ਸੁਣੀ ਉਸ ਤੋਂ ਲੱਗਦਾ ਹੈ ਕਿ ਪੇਰੈਂਟਸ ਨੂੰ ਜ਼ਰੂਰ ਕੁਝ ਰਾਹਤ ਮਿਲ ਸਕਦੀ ਹੈ। ਇਸੇ ਦੌਰਾਨ ਸਕੂਲਾਂ ਵੱਲੋਂ ਜੋ ਪੱਖ ਰੱਖਿਆ ਗਿਆ ਸੀ, ਉਸ ਦੇ ਕੁਝ ਕਾਗ਼ਜ਼ਾਤ ਕੋਰਟ ਤੱਕ ਨਹੀਂ ਪਹੁੰਚੇ ਜਿਸ ਕਾਰਨ ਸੁਣਵਾਈ ਸੋਮਵਾਰ ਤੱਕ ਟਾਲ ਦਿੱਤੀ ਗਈ ਹੈ।

Share This Article
Leave a Comment