ਗੁਰਦਾਸਪੁਰ ‘ਚ ਵਾਪਰੀ ਘਟਨਾ ਨੂੰ ਲੈ ਕੇ ਡੀਜੀਪੀ ਨੇ ਜਾਰੀ ਕੀਤਾ ‘ਹਾਈ ਅਲਰਟ’

TeamGlobalPunjab
1 Min Read

ਗੁਰਦਾਸਪੁਰ: ਇੱਥੇ ਬੀਤੇ ਦਿਨੀਂ ਪਿਸਤੌਲ ਦੀ ਨੋਕ ‘ਤੇ ਇੱਕ ਵਿਅਕਤੀ ਤੋਂ ਵਰਨਾ ਕਾਰ ਖੋਹੀ ਗਈ ਸੀ। ਜਿਸ ‘ਤੇ ਪੰਜਾਬ ਪੁਲਿਸ ਨੇ ਵੱਡੀ ਚਿੰਤਾ ਜਾਹਰ ਕੀਤੀ ਹੈ। ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਨੇ ਅਲਰਟ ਜਾਰੀ ਕਰ ਦਿੱਤਾ ਹੈ। ਡੀਜੀਪੀ ਨੇ ਇਸ ਮਾਮਲੇ ਵਿੱਚ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਪੁਲਿਸ ਮੁਖ਼ੀਆਂ ਨੂੰ ਪੱਤਰ ਲਿਖ਼ ਕੇ ਇਸ ਮਾਮਲੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪੁਲਿਸ ਨੂੰ ਇਸ ਸੰਬੰਧੀ ਚੌਕਸ ਰੱਖੇ ਜਾਣ ਲਈ ਕਿਹਾ ਹੈ।

ਦਸਣਯੋਗ ਹੈ ਗੁਰਦਾਸਪੁਰ ਦੇ ਦੀਨਾਨਗਰ ਵਿਚ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਚੁੱਕੇ ਹਨ। ਦੀਨਾਨਗਰ ‘ਚ ਜਦੋਂ ਅੱਤਵਾਦੀ ਹਮਲਾ ਹੋਇਆ ਸੀ ਤਾਂ ਦਹਿਸ਼ਤਗਰਦਾਂ ਨੇ ਇੱਕ ਬੱਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਗੁਰਦਾਸਪੁਰ ‘ਚੋਂ ਇੱਕ ਵਰਨਾ ਕਾਰ ਖੋਹਣ ਦੀ ਘਟਨਾ ਨੂੰ ਦੇਖਦੇ ਹੋ ਅਲਰਟ ਜਾਰੀ ਕਰ ਦਿੱਤਾ ਗਿਆ।

ਸ਼ੁੱਕਰਵਾਰ ਦੁਪਹਿਰ ਬਾਅਦ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਕਾਰ ‘ਚ ਇੱਕ ਵਿਅਕਤੀ ਜਾ ਰਿਹਾ ਸੀ। ਤਾਂ ਦੋ ਅਣਪਛਾਤਿਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਉਸ ਦੀ ਵਰਨਾ ਗੱਡੀ ਲੈ ਕੇ ਫਰਾਰ ਹੋ ਗਏ ਸਨ। ਲੁਟੇਰਿਆਂ ਨੇ ਉਕਤ ਵਿਅਕਤੀ ਦੀ ਲੱਤ ‘ਚ ਗੋਲੀ ਮਾਰ ਕੇ ਉਸਨੂੰ ਗ਼ਖਮੀ ਵੀ ਕਰ ਦਿੱਤਾ ਸੀ।

Share This Article
Leave a Comment