ਇਸਲਾਮਾਬਾਦ : ਪਾਕਿਸਤਾਨ ਦੇ ਇਕ ਸਕੂਲ ਦੇ ਵਾਸ਼ਰੂਮ ‘ਚ ਕੈਮਰੇ ਲੱਗੇ ਹੋਣ ਦਾ ਪਤਾ ਲੱਗਣ ਤੋਂ ਬਾਅਦ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਾਕਿਸਤਾਨ ਦੇ ਕਰਾਚੀ ‘ਚ ਸ਼ੁੱਕਰਵਾਰ ਨੂੰ ਇਕ ਨਿੱਜੀ ਸਕੂਲ ਦੇ ਵਾਸ਼ਰੂਮ ‘ਚੋਂ ਕਈ ਗੁਪਤ ਕੈਮਰੇ ਮਿਲੇ ਹਨ। ਇਸ ਘਟਨਾ ਤੋਂ ਬਾਅਦ ਸਿੰਧ ਸਿੱਖਿਆ ਵਿਭਾਗ ਨੇ ਸਕੂਲ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਕੈਮਰੇ ਲੜਕੇ ਤੇ ਲੜਕੀਆਂ ਦੋਵਾਂ ਦੇ ਵਾਸ਼ਰੂਮਾਂ ਵਿਚ ਕੈਮਰੇ ਲਗਾਏ ਗਏ ਸਨ। ਸਥਾਨਕ ਮੀਡੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਸਕੂਲ ਪ੍ਰਸ਼ਾਸਨ ਨੂੰ ਇਸ ਮਾਮਲੇ ‘ਤੇ ਕਾਰਨ ਦੱਸੋ ਨੋਟਿਸ ਦੇਣ ਲਈ ਵੀ ਕਿਹਾ ਹੈ।
ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਤਕ ਸਕੂਲ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਸੀਲ ਕੀਤੇ ਜਾਣ ਦੇ ਬਾਵਜੂਦ ਸ਼ੁੱਕਰਵਾਰ ਨੂੰ ਸਕੂਲ ਖੁੱਲ੍ਹਾ ਰੱਖਿਆ ਗਿਆ। ਦਰਅਸਲ, ਚੈਪਲ ਸਨ ਸਿਟੀ ਦੇ ਦਿ ਹਾਰਕਸ ਸਕੂਲ ਦੀ ਇਕ ਮਹਿਲਾ ਅਧਿਆਪਕ ਨੇ ਸਿੰਧ ਵਿਚ ਪ੍ਰਾਈਵੇਟ ਸੰਸਥਾਵਾਂ ਦੇ ਨਿਰੀਖਣ ਡਾਇਰੈਕਟੋਰੇਟ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਕਮੇਟੀ ਨੇ ਸਕੂਲ ਦਾ ਦੌਰਾ ਕੀਤਾ ਸੀ।
ਸਿੱਖਿਆ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੀਸੀਟੀਵੀ ਕੈਮਰੇ ਚੋਰੀ-ਛਿਪੇ ਪੁਰਸ਼ਾਂ ਦੇ ਵਾਸ਼ਰੂਮ ਅਤੇ ਇੱਕ ਸਾਂਝੇ ਵਾਸ਼ਰੂਮ ਵਿੱਚ ਲਗਾਏ ਗਏ ਸਨ, ਜਿਸਦੀ ਵਰਤੋਂ ਮਹਿਲਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਦੁਆਰਾ ਕੀਤੀ ਜਾਂਦੀ ਹੈ। ਗੁਪਤ ਕੈਮਰਿਆਂ ਨਾਲ ਔਰਤਾਂ ਦੀ ਫਿਲਮਾਂਕਣ ਕੀਤੀ ਜਾ ਰਹੀ ਸੀ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ, ਕਈ ਔਰਤਾਂ ਨੇ ਵਿਭਾਗ ਨੂੰ ਵਾਸ਼ਰੂਮਾਂ ਵਿੱਚ ਕੈਮਰੇ ਦੀ ਮੌਜੂਦਗੀ ਦੀ ਸੂਚਨਾ ਦਿੱਤੀ ਸੀ।
ਛਾਣਬੀਣ ਦੌਰਾਨ ਸਕੂਲ ਦੇ ਵਾਸ਼ਰੂਮ ‘ਚ ਦੋ ਗੁਪਤ ਕੈਮਰੇ ਮਿਲੇ । ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਕੈਮਰੇ ਵਾਸ਼ਰੂਮ ‘ਚ ਇਸ ਤਰ੍ਹਾਂ ਲੁਕਾਏ ਗਏ ਸਨ ਕਿ ਵਿਦਿਆਰਥੀਆਂ ਤੇ ਸਟਾਫ ਦੀ ਹਰਕਤ ਨੂੰ ਦੇਖਿਆ ਜਾ ਸਕੇ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਕੂਲ ਦੀਆਂ ਕੁਝ ਮਹਿਲਾ ਅਧਿਆਪਕਾਂ ਨੂੰ ਇਨ੍ਹਾਂ ਕੈਮਰਿਆਂ ਬਾਰੇ ਪਤਾ ਸੀ, ਪਰ ਉਨ੍ਹਾਂ ਨੂੰ ਇਹ ਸਪੱਸ਼ਟ ਨਹੀਂ ਸੀ ਕਿ ਇਹ ਕੈਮਰੇ ਕਿੱਥੇ ਲਗਾਏ ਗਏ ਹਨ।
ਹਾਲਾਂਕਿ ਟੀਮ ਨੇ ਪਹਿਲੀ ਵਾਰ ਸਕੂਲ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ, ਪਰ ਦੂਜੀ ਵਾਰ ਉਨ੍ਹਾਂ ਨੂੰ ਕੰਧ ‘ਤੇ ਇੱਕ ਚਾਦਰ ਮਿਲੀ। ਜਦੋਂ ਉਸ ਨੂੰ ਹਟਾਇਆ ਗਿਆ ਤਾਂ ਉਸ ਦੇ ਪਿੱਛੇ ਕੈਮਰੇ ਲੱਗੇ ਹੋਏ ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ, ਜਾਂਚ ਪੂਰੀ ਹੋਣ ਤੱਕ ਸਕੂਲ ਦੀ ਰਜਿਸਟ੍ਰੇਸ਼ਨ ਮੁਅੱਤਲ ਰਹੇਗੀ। ਮਾਮਲੇ ਬਾਰੇ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਦੇ ਸਿੰਧ ਸਾਈਬਰ ਕ੍ਰਾਈਮ ਜ਼ੋਨ ਦੇ ਮੁਖੀ ਇਮਰਾਨ ਰਿਆਜ਼ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਰਿਕਾਰਡ ਕੀਤੇ ਵੀਡੀਓਜ਼ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।