ਨਿਊਜ਼ ਡੈਸਕ: ਜਾਪਾਨ ‘ਚ ਬੀਤੇ ਬੁੱਧਵਾਰ ਨੂੰ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਜਾਪਾਨੀ ਹਾਈਵੇ ਤੇ ਇੱਕ ਮੀਲ ਲੰਬਾ ਜਾਮ ਲੱਗ ਗਿਆ। ਜਿਸ ਦੌਰਾਨ , ਹਜ਼ਾਰਾਂ ਲੋਕ ਟ੍ਰੈਫਿਕ ਜਾਮ ‘ਚ ਫਸ ਗਏ ਸਨ ਅਤੇ ਇਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ਵਿਚ ਹੀ ਰਾਤ ਕੱਟੀ।
ਦੱਸ ਦੇਈਏ ਬੀਤੇ ਬੁੱਧਵਾਰ ਸ਼ਾਮ ਨੂੰ ਬਰਫਬਾਰੀ ਸ਼ੁਰੂ ਹੋਣ ਨਾਲ ਵਾਹਨ ਸੜਕਾਂ ‘ਤੇ ਫਸ ਗਏ ਸਨ ਅਤੇ ਸੜਕ ਬਰਫ ਦੀ ਇੱਕ ਸੰਘਣੀ ਚਾਦਰ ਨਾਲ ਢੱਕ ਗਈ ਸੀ। ਜਾਪਾਨ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਰਫਬਾਰੀ ਹੋਈ ਹੈ ਜਿਸ ਦੌਰਾਨ ਲਗਭਗ ਦੋ ਮੀਟਰ (6.6 ਫੁੱਟ) ਬਰਫ ਵੇਖੀ ਗਈ।
ਇਸ ਤੋਂ ਇਲਾਵਾ ਭਾਰੀ ਬਰਫਬਾਰੀ ਦੇ ਕਾਰਨ ਉੱਤਰੀ ਅਤੇ ਪੱਛਮੀ ਜਾਪਾਨ ਵਿੱਚ 10,000 ਤੋਂ ਜ਼ਿਆਦਾ ਘਰਾਂ ਦੀ ਬਿਜਲੀ ਕੱਟੀ ਗਈ ਸੀ ਅਤੇ ਲੋਕ ਆਪਣਾ ਸਮਾਂ ਹਨੇਰੇ ਵਿੱਚ ਬਿਤਾਉਣ ਲਈ ਮਜਬੂਰ ਹਨ। ਟੋਕਿਓ ਨੂੰ ਜੋੜਨ ਵਾਲਾ ਐਕਸਪ੍ਰੈਸ ਰਸਤਾ ਬਰਫਬਾਰੀ ਤੋਂ ਬਾਅਦ ਬੰਦ ਹੋ ਗਿਆ ਸੀ।
ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ ਸ਼ੁੱਕਰਵਾਰ ਤੱਕ ਇਨ੍ਹਾਂ ਹਿੱਸਿਆਂ ਵਿੱਚ ਇਸੇ ਤਰ੍ਹਾਂ ਭਾਰੀ ਬਰਫਬਾਰੀ ਜਾਰੀ ਰਹੇਗੀ।