ਪੰਜਸ਼ੀਰ ਵਿੱਚ ਮਸੂਦ ਦੀ ਫੌਜ ਨੇ ਤਾਲਿਬਾਨੀਆਂ ਦਾ ਫੌਜੀ ਵਾਹਨ ਉਡਾਇਆ, ਦੋਹਾਂ ਧਿਰਾਂ ‘ਚ ਗਹਿਗੱਚ ਲੜਾਈ

TeamGlobalPunjab
2 Min Read

ਕਾਬੁਲ : ਪੰਜਸ਼ੀਰ ਵਿੱਚ ਤਾਲਿਬਾਨ ਲੜਾਕਿਆਂ ਦੇ ਭਾਰੀ ਜਾਨੀ ਨੁਕਸਾਨ ਦੀ ਖ਼ਬਰ ਹੈ। ਹਾਮਿਦ ਮਸੂਦ ਦੀ ਰੇਜਿਸਟੈਂਸ ਫੋਰਸ ਨੇ ਤਾਲਿਬਾਨ ਲੜਾਕਿਆਂ ਲਈ ਪੰਜਸ਼ੀਰ ਵਿੱਚ ਦਾਖਲ ਹੋਣਾ ਮੁਸ਼ਕਲ ਬਣਾ ਦਿੱਤਾ ਹੈ। ਇਸ ਪਹਾੜੀ ਪ੍ਰਾਂਤ ਵਿੱਚ, ਮਸੂਦ ਦੇ ਲੜਾਕਿਆਂ ਨੇ ਹਰ ਸੜਕ ਉੱਤੇ ਘਾਤ ਲਗਾਈ ਬੈਠੇ ਹੋਏ ਹਨ। ਪੰਜਸ਼ੀਰ ਸਮਰਥਕਾਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੇ ਲੜਾਕੂ ਤਾਲਿਬਾਨ ਦੇ ਫੌਜੀ ਵਾਹਨਾਂ ਨੂੰ ਤੋੜਦੇ ਹੋਏ ਦਿਖਾਈ ਦੇ ਰਹੇ ਹਨ।

 

ਵੀਡੀਓ ਵਿੱਚ ਰਾਕੇਟ ਦਾਗੇ ਜਾਣ ਤੋਂ ਬਾਅਦ ਤਾਲਿਬਾਨਾਂ ਦੇ ਫੌਜੀ ਵਾਹਨ ਨੂੰ ਉਡਾ ਦਿੱਤਾ ਗਿਆ। ਇੰਨਾ ਹੀ ਨਹੀਂ, ਰਾਕੇਟ ਫਾਇਰ ਕਰਨ ਤੋਂ ਬਾਅਦ ਪੰਜਸ਼ੀਰ ਦੇ ਸਮਰਥਕ ਵੀ ਗੱਡੀ ‘ਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਿੱਥੋਂ ਦਾ ਹੈ ਫ਼ਿਲਹਾਲ ਇਸਦੀ ਪੁਸ਼ਟੀ ਨਹੀਂ ਹੋ ਸਕੀ।

 

ਉਧਰ ਖ਼ਬਰ ਇਹ ਵੀ ਹੈ ਕਿ ਮਸੂਦ ਦੇ ਲੜਾਕੇ ਤਾਲਿਬਾਨੀਆਂ ਨੂੰ ਸਾਥੀਆਂ ਦੀਆਂ ਲਾਸ਼ਾਂ ਚੁੱਕਣ ਦਾ ਵੀ ਸਮਾਂ ਨਹੀਂ ਦੇ ਰਹੇ।

 

ਪੰਜਸ਼ੀਰ ਤੋਂ ਆਈਆਂ ਰਿਪੋਰਟਾਂ ਅਨੁਸਾਰ ਲੜਕੀਆਂ ਅਤੇ ਔਰਤਾਂ ਨੇ ਵੀ ਉਥੇ ਹਥਿਆਰ ਚੁੱਕ ਲਏ ਹਨ। ਭਿਆਨਕ ਲੜਾਈ ਜਾਰੀ ਹੈ। ਦੋਵਾਂ ਧਿਰਾਂ ਦੇ ਆਪਣੇ ਦਾਅਵੇ ਹਨ। ਹੁਣ ਤੱਕ ਪੰਜਸ਼ੀਰ ਆਪਣੇ ਬਲਬੂਤੇ ਲੜ ਰਿਹਾ ਹੈ, ਉਸਨੂੰ ਬਾਹਰ ਤੋਂ ਕੋਈ ਮਦਦ ਨਹੀਂ ਮਿਲ ਰਹੀ ਹੈ।

 

 

ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਇੱਕ ਬਿਆਨ ਵਿੱਚ ਪੰਜਸ਼ੀਰ ਵਿੱਚ ਤਾਲਿਬਾਨ ਅਤੇ ਰੇਜ਼ਿਸਟੈਂਸ ਫੋਰਸ ਦਰਮਿਆਨ ਲੜਾਈ ਬੰਦ ਕਰਨ ਅਤੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ, ਕਰਜ਼ਈ ਨੇ ਦੋਵਾਂ ਧਿਰਾਂ ਨੂੰ ਲੜਾਈ ਬੰਦ ਕਰਨ ਅਤੇ ਆਪਣੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਕਿਹਾ ਹੈ।

Share This Article
Leave a Comment