ਜਾਣੋ ਹਰ ਰੋਜ਼ ਖਾਲੀ ਪੇਟ Aloe vera ਜੂਸ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਲਾਭ

TeamGlobalPunjab
3 Min Read

ਨਿਊਜ਼ ਡੈਸਕ : ਗਰਮੀਆਂ ਵਿੱਚ ਅਕਸਰ ਕਈ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਤੇਜ ਸਿਰ ਦਰਦ ਤੋਂ ਲੈ ਕੇ ਡਿਹਾਇਡਰੇਸ਼ਨ, ਰੁੱਖੀ ਚਮੜੀ ਅਤੇ ਪੇਟ ਸਬੰਧੀ ਪਰੇਸ਼ਾਨੀਆਂ ਹੋਣ ਲਗਦੀਆਂ ਹਨ। ਹਾਲਾਂਕਿ, ਇਹਨਾਂ ਪਰੇਸ਼ਾਨੀਆਂ ਲਈ ਤੁਸੀ ਕਈ ਘਰੇਲੂ ਉਪਾਅ ਵੀ ਕਰ ਸਕਦੇ ਹੋ। ਇਹਨਾਂ ‘ਚੋਂ ਇੱਕ ਹੈ ਐਲੋਵੇਰਾ। ਗਰਮੀਆਂ ਵਿੱਚ ਐਲੋਵੇਰਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਜ਼ਰੂਰੀ ਹਾਇਡਰੇਸ਼ਨ ਤੋਂ ਲੈ ਕੇ ਕਈ ਬੀਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਗਰਮੀਆਂ ਵਿੱਚ ਐਲੋਵੇਰਾ ਜੂਸ ਨੂੰ ਅਕਸਰ ਡਾਈਟ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਰੀਰ ਨੂੰ ਬਿਮਾਰੀਆਂ ਤੋਂ ਨਿਜਾਤ ਦਵਾਉਣ ਤੋਂ ਇਲਾਵਾ ਠੰਢਕ ਵੀ ਦਿੰਦਾ ਹੈ। ਜੇਕਰ ਤੁਸੀ ਸਵੇਰੇ ਖਾਲੀ ਪੇਟ ਇੱਕ ਗਲਾਸ ਐਲੋਵੇਰਾ ਜੂਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਈ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ ਜਾਣਦੇ ਹਾਂ ਐਲੋਵੇਰਾ ਜੂਸ ਪੀਣ ਦੇ ਸਿਹਤ ਨੂੰ ਹੋਣ ਵਾਲੇ ਫਾਇਦੇ।

ਸਿਰਦਰਦ ਤੋਂ ਦਿੰਦਾ ਹੈ ਰਾਹਤ – ਤਿੱਖੀ ਧੁੱਪ ਕਾਰਨ ਕਈ ਲੋਕਾਂ ਨੂੰ ਸਿਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿੱਚ ਐਲੋਵੇਰਾ ਜੂਸ ਮਦਦ ਕਰਦਾ ਹੈ। ਐਲੋਵੇਰਾ ਜੂਸ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਸਿਰ ਦਰਦ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਕਬਜ – ਜੇਕਰ ਪੇਟ ਸਾਫ਼ ਨਾਂ ਹੋਵੇ ਤਾਂ ਸਰੀਰ ਕਈ ਸੱਮਸਿਆਵਾਂ ਦੀ ਲਪੇਟ ਵਿੱਚ ਆ ਜਾਂਦਾ ਹੈ। ਜੇਕਰ ਤੁਸੀ ਹਰ ਰੋਜ਼ ਐਲੋਵੇਰਾ ਜੂਸ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਇਹਨਾਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕਦੀ ਹੈ।

- Advertisement -

ਸਰੀਰ ‘ਚੋਂ ਕੱਢਦਾ ਹੈ ਟਾਕਸਿਨ – ਸਰੀਰ ਵਿੱਚ ਕਈ ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਸਿਹਤ ਸਬੰਧੀ ਸੱਮਸਿਆਵਾਂ ਦਾ ਕਾਰਨ ਬਣ ਸਕਦੇ ਹਨ। ਐਲੋਵੇਰਾ ਦਾ ਜੂਸ ਸਰੀਰ ‘ਚੋਂ ਟਾਕਸਿਨ ਕੱਢਣ ਵਿੱਚ ਵੀ ਕਾਰਗਰ ਹੈ। ਇਸ ਨਾਲ ਸਰੀਰ ਅਤੇ ਚਮੜੀ ਸਿਹਤਮੰਦ ਰਹਿੰਦੀ ਹੈ।

ਭੁੱਖ ਵਧਾਉਣ ਵਿੱਚ ਕਰਦਾ ਹੈ ਮਦਦ– ਬਹੁਤ ਸਾਰੇ ਲੋਕਾਂ ਨੂੰ ਪੂਰੇ ਦਿਨ ਭੁੱਖ ਨਹੀਂ ਲਗਦੀ ਹੈ। ਖਾਸਤੌਰ ‘ਤੇ ਗਰਮੀਆਂ ਵਿੱਚ ਭੁੱਖ ਘੱਟ ਹੋ ਜਾਂਦੀ ਹੈ। ਐਲੋਵੇਰਾ ਦਾ ਜੂਸ ਪੀਣ ਨਾਲ ਵੀ ਇਹ ਸਮੱਸਿਆ ਦੂਰ ਹੋ ਸਕਦੀ ਹੈ। ਇਹ ਹਾਲਤ ਪੇਟ ਦੀਆਂ ਪਰੇਸ਼ਾਨੀਆਂ ਦੇ ਕਾਰਨ ਪੈਦਾ ਹੁੰਦੀ ਹੈ ਅਤੇ ਐਲੋਵੇਰਾ ਇਸ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।

ਚਮਕਦਾਰ ਚਿਹਰਾ – ਐਲੋਵੇਰਾ ਜੈੱਲ ਨੂੰ ਆਪਣੇ ਚਿਹਰੇ ‘ਤੇ ਲਗਾਉਣ ਤੋਂ ਇਲਾਵਾ ਇਸ ਦਾ ਜੂਸ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ। ਇਹ ਚਿਹਰੇ ਨੂੰ ਬੇਦਾਗ ਬਣਾਉਂਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।

TAGGED:
Share this Article
Leave a comment