ਕੈਨੇਡਾ ਦੀਆਂ ਫੈਡਰਲ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਹੈਲਥ ਗਾਈਡਲਾਈਨਜ਼ ਦਾ ਐਲਾਨ

TeamGlobalPunjab
2 Min Read

ਓਟਾਵਾ : ਕੈਨੇਡਾ ਦੀਆਂ ਫੈਡਰਲ ਚੋਣਾਂ ਨੂੰ ਇੱਕ ਮਹੀਨਾ ਬਾਕੀ ਹੈ ਅਜਿਹੇ ਵਿੱਚ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਖਿੱਚੀਆਂ ਹੋਈਆਂ ਹਨ। ਇਸੇ ਦੇ ਚਲਦਿਆਂ ਕੈਨੇਡਾ ਦੇ ਮੁੱਖ ਚੋਣ ਅਫ਼ਸਰ ਸਟੀਫ਼ਨ ਪੈਰੋ ਨੇ ਵੋਟਰਾਂ ਨੂੰ ਭਰੋਸਾ ਦਿਤਾ ਹੈ ਕਿ 20 ਸਤੰਬਰ ਨੂੰ ਤੈਨਾਤ ਕੀਤੇ ਜਾਣ ਵਾਲੇ ਢਾਈ ਲੱਖ ਤੋਂ ਵੱਧ ਪੋਲਿੰਗ ਅਧਿਕਾਰੀਆਂ ਲਈ ਵੈਕਸੀਨੇਸ਼ਨ ਲਾਜ਼ਮੀ ਨਾ ਕੀਤੇ ਜਾਣ ਦੇ ਬਾਵਜੂਦ ਫ਼ੈਡਰਲ ਚੋਣਾਂ ਦੌਰਾਨ ਵੋਟ ਪਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ।

 

 

ਓਟਾਵਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਟੀਫ਼ਨ ਪੈਰੋ ਨੇ ਕਿਹਾ ਕਿ ਮਾਸਕ ਤੋਂ ਬਗ਼ੈਰ ਆਉਣ ਵਾਲੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ ਜਾ ਸਕਦਾ ਹੈ, ਇਸ ਲਈ ਮਾਸਕ ਪਾਉਣ ਤੋਂ ਅਸਮਰੱਥ ਲੋਕ ਡਾਕ ਰਾਹੀਂ ਵੋਟ ਨੂੰ ਤਰਜੀਹ ਦੇਣ।

 

 

 

 

ਉਨ੍ਹਾਂ ਕਿਹਾ ਕਿ ਜੇ ਸਮੇਂ ਦੇ ਨਾਲ ਹਾਲਾਤ ਬਦਲੇ ਤਾਂ ਇਲੈਕਸ਼ਨ ਕੈਨੇਡਾ ਵੱਲੋਂ ਉਸੇ ਹਿਸਾਬ ਨਾਲ ਨਿਯਮਾਂ ਵਿਚ ਤਬਦੀਲੀ ਕੀਤੀ ਜਾਵੇਗੀ। ਸਟੀਫ਼ਨ ਪੈਰੋ ਨੇ ਕੈਨੇਡਾ ਵਾਸੀਆਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੇ ਪਿਛਲੇ 18 ਮਹੀਨੇ ਦੇ ਘਟਨਾਕ੍ਰਮ ‘ਤੇ ਝਾਤ ਮਾਰੀ ਜਾਵੇ ਤਾਂ ਕੈਨੇਡਾ ਦੇ ਕੁਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਕੌਮਾਂਤਰੀ ਪੱਧਰ ‘ਤੇ ਕਈ ਮੁਲਕਾਂ ਵਿਚ ਵੋਟਾਂ ਦੀ ਪ੍ਰਕਿਰਿਆ ਨੇਪਰੇ ਚਾੜ੍ਹੀ ਗਈ ਪਰ ਕਿਸੇ ਵੀ ਜਗ੍ਹਾ ’ਤੇ ਕੋਰੋਨਾ ਫੈਲਣ ਦੀ ਰਿਪੋਰਟ ਨਹੀਂ ਮਿਲੀ।

ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਨਤੀਜੇ ਆਮ ਨਾਲੋਂ ਜ਼ਿਆਦਾ ਸਮਾਂ ਲੈਣਗੇ ਭਾਵ ਅੰਤਮ ਨਤੀਜਿਆਂ ਵਿੱਚ ਦੇਰੀ ਹੋ ਸਕਦੀ ਹੈ। ਕਿਉਂਕਿ ਜੇਕਰ ਆਮ ਨਾਲੋਂ ਜ਼ਿਆਦਾ ਮੇਲ-ਇਨ ਬੈਲਟ ਪ੍ਰਾਪਤ ਹੁੰਦੇ ਹਨ, ਤਾਂ ਉਨ੍ਹਾਂ ਦੀ ਗਿਣਤੀ ਵਿੱਚ ਵਧੇਰੇ ਸਮਾਂ ਲੱਗੇਗਾ।

Share This Article
Leave a Comment