ਨਿਊਜ਼ ਡੈਸਕ: ਇਮਲੀ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ, ਹਾਲਾਂਕਿ ਇਸ ਦੀ ਸਹੀ ਮਾਤਰਾ ‘ਚ ਵਰਤੋਂ ਕਰਨਾ ਹੀ ਠੀਕ ਰਹਿੰਦਾ ਹੈ। ਇਮਲੀ ਦਾ ਖੱਟਾ-ਮਿੱਠਾ ਸਵਾਦ ਲੋਕਾਂ ਨੂੰ ਬਹੁਤ ਚੰਗਾ ਲਗਦਾ ਹੈ। ਇਸ ਵਿੱਚ ਕਈ ਪ੍ਰਕਾਰ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਲਾਭਦਾਇਕ ਹੁੰਦੇ ਹਨ।
ਇਸ ਵਿੱਚ ਆਇਰਨ, ਕੈਲਸ਼ਿਅਮ, ਵਿਟਾਮਿਨ – ਸੀ, ਵਿਟਾਮਿਨ – ਏ, ਫਾਈਬਰ, ਪੋਟਾਸ਼ਿਅਮ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਨ੍ਹਾਂ ਦੇ ਨਾਲ ਹੀ ਇਮਲੀ ਵਿੱਚ ਐਂਟੀਬੈਕਟੀਰਿਅਲ, ਐਂਟੀ- ਆਕਸੀਡੈਂਟ ਅਤੇ ਐਂਟੀ ਐਸਥੇਮੇਟਿਕ ਵਰਗੇ ਗੁਣ ਵੀ ਮੌਜੂਦ ਰਹਿੰਦੇ ਹਨ। ਜੋ ਸਾਨੂੰ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦੇ ਹਨ।
ਇਮਲੀ ਦੇ ਫਾਇਦੇ :
-ਇਮਲੀ ‘ਚ ਮੌਜੂਦ ਵਿਟਾਮਿਨ ਸੀ ਮਨੁੱਖੀ ਸਰੀਰ ‘ਚ ਬਿਮਾਰੀ ਰੋਕਣ ਦੀ ਸਮਰੱਥਾ ਨੂੰ ਵਧਾਉਣ ‘ਚ ਸਹਾਇਕ ਹੁੰਦਾ ਹੈ।
-ਇਮਲੀ ‘ਚ ਮੌਜੂਦ ਆਇਰਨ ਕਾਰਨ ਖੂਨ ਦੀ ਕਮੀ ਪੂਰੀ ਹੁੰਦੀ ਹੈ।
-ਇਮਲੀ ਭਾਰ ਘਟਾਉਣ ‘ਚ ਵੀ ਸਹਾਇਕ ਹੈ।
– ਇਸ ਵਿੱਚ ਮੌਜੂਦ ਹਾਇਡਰਾਕਸਿਲ ਐਸਿਡ ਸਰੀਰ ‘ਚ ਫਾਲਤੂ ਚਰਬੀ ਬਰਨ ਕਰਨ ਵਾਲੇ ਐਂਜ਼ਾਇਮ ਨੂੰ ਵਧਾਉਂਦਾ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.