ਨਿਊਜ਼ ਡੈਸਕ: ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਜੈਗੁਆਰ ਬੁੱਧਵਾਰ ਰਾਤ ਕਰੀਬ 9.30 ਵਜੇ ਗੁਜਰਾਤ ਦੇ ਜਾਮਨਗਰ ਵਿੱਚ ਕਰੈਸ਼ ਹੋ ਗਿਆ। ਹਰਿਆਣਾ ਦੇ ਰੇਵਾੜੀ ਦੇ ਲਾਲ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਜਹਾਜ਼ ਹਾਦਸੇ ਵਿੱਚ ਸ਼ਹੀਦ ਹੋ ਗਏ ਹਨ। ਲੜਾਕੂ ਜਹਾਜ਼ ਨੇ ਜਾਮਨਗਰ ਏਅਰਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ। ਇਸ ਹਾਦਸੇ ‘ਚ ਦੂਜਾ ਪਾਇਲਟ ਜ਼ਖਮੀ ਹੋ ਗਿਆ ਹੈ। ਜਾਮਨਗਰ ‘ਚ 2 ਅਪ੍ਰੈਲ ਨੂੰ ਜੈਗੁਆਰ ਲੜਾਕੂ ਜਹਾਜ਼ ਦੇ ਹਾਦਸੇ ‘ਚ ਪਿੰਡ ਮਾਜਰਾ ਦੇ ਰਹਿਣ ਵਾਲੇ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਦੀ ਸ਼ਹਾਦਤ ਕਾਰਨ ਪਿੰਡ ‘ਚ ਸੋਗ ਹੈ। ਜਿਵੇਂ ਹੀ ਪਿੰਡ ਵਾਸੀਆਂ ਨੂੰ ਸਿਧਾਰਥ ਯਾਦਵ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ ਤਾਂ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਸਿਧਾਰਥ 31 ਮਾਰਚ ਨੂੰ ਛੁੱਟੀ ਪੂਰੀ ਕਰਕੇ ਡਿਊਟੀ ‘ਤੇ ਪਰਤਿਆ ਸੀ।ਸਿਧਾਰਥ ਦੀ 23 ਮਾਰਚ ਨੂੰ ਮੰਗਣੀ ਹੋਈ ਸੀ। ਉਨ੍ਹਾਂ ਦਾ ਵਿਆਹ ਇਸ ਸਾਲ 2 ਨਵੰਬਰ ਨੂੰ ਤੈਅ ਸੀ। ਉਨ੍ਹਾਂ ਦੀ ਮ੍ਰਿਤਕ ਦੇਹ 4 ਅਪ੍ਰੈਲ ਸ਼ੁੱਕਰਵਾਰ ਸਵੇਰੇ ਸੈਕਟਰ-18 ਵਿਖੇ ਪਹੁੰਚੇਗੀ ਜਿੱਥੋਂ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਮਾਜਰਾ ਭਲਖੀ ਲਿਜਾਇਆ ਜਾਵੇਗਾ, ਜਿੱਥੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਹਾਦਸੇ ਵਾਲੇ ਦਿਨ ਜਹਾਜ਼ ਨੇ ਜਾਮਨਗਰ ਸਟੇਸ਼ਨ ਤੋਂ ਉਡਾਣ ਭਰੀ ਸੀ ਅਤੇ ਟੇਕ ਆਫ ਤੋਂ ਬਾਅਦ ਕਰੈਸ਼ ਹੋ ਗਿਆ ਸੀ। ਜਿਸ ਵਿਚ ਸਿਧਾਰਥ ਯਾਦਵ ਸ਼ਹੀਦ ਹੋ ਗਿਆ ਸੀ ਅਤੇ ਉਸ ਦਾ ਸਾਥੀ ਮਨੋਜ ਕੁਮਾਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ। ਸਿਧਾਰਥ ਯਾਦਵ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਇਕ ਭੈਣ ਹੈ। ਸ਼ਹੀਦ ਦਾ ਪੂਰਾ ਪਰਿਵਾਰ ਫੌਜੀ ਪਿਛੋਕੜ ਵਾਲਾ ਹੈ। ਸਿਧਾਰਥ ਯਾਦਵ ਦੇ ਪਿਤਾ ਸੁਸ਼ੀਲ ਯਾਦਵ ਵੀ ਹਵਾਈ ਸੈਨਾ ਵਿੱਚ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।