ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਲਾਜਿਸਟਿਕਸ ਅਤੇ ਸਪਲਾਈ ਚੇਨ ਦੇ ਖੇਤਰ ਵਿੱਚ ਇੱਕ ਨਵੀਂ ਸ਼ਕਤੀ ਬਣਕੇ ਉਭਰੇਗਾ। ਧੀਰਪੁਰ ਦਾ ਇਨਲੈਂਡ ਕੰਟੇਨਰ ਡਿਪੋ ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਇਸ ਨਾਲ ਸੂਬੇ ਦੇ ਕਿਸਾਨਾਂ, ਉਦਮਿਆਂ ਅਤੇ ਵਿਆਪਾਰੀਆਂ ਦੀ ਸਮਰਿੱਧੀ ਵਧੇਗੀ ਅਤੇ ਸਾਡੇ ਨੌਜੁਆਨਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਮਿਲਣਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਵਿੱਚ ਇਨਲੈਂਡ ਕੰਟੇਨਰ ਡਿਪੋ ਧੀਰਪੁਰ ਦੇ ਪੀਐਮ ਗਤੀ ਸ਼ਕਤੀ ਕਾਰਗੋ ਟਰਮਿਨਲ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੀਪ ਪ੍ਰਜਵਲਿਤ ਕਰ ਪ੍ਰੋਗਰਾਮ ਦਾ ਵਿਧਿਵਤ ਢੰਗ ਨਾਲ ਸ਼ੁਭਾਰੰਭ ਕੀਤਾ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਦੁਬਈ ਦੇ ਸੱਰਾਫ਼ ਦਾ ਨਿਵੇਸ਼ ਰਾਜ ਦੀ ਆਰਥਿਕ ਨੀਤੀਆਂ ਅਤੇ ਇੱਥੇ ਦੇ ਵਿਆਪਾਰ ਅਨੁਕੂਲ ਮਾਹੌਲ ਦੇ ਡੂੰਘੇ ਭਰੋਸੇ ਨੂੰ ਦਰਸ਼ਾਉਂਦਾ ਹੈ, ਜੋ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿੱਚਕਾਰ ਮਜਬੂਤ ਹੁੰਦੇ ਆਰਥਿਕ ਸਬੰਧਾਂ ਦਾ ਵੀ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਆਧੁਨਿਕ ਲਾਜਿਸਟਿਕ ਸਹੁਲਤ ਦਾ ਲੋਕਾਰਪਣ ਨਹੀਂ ਹੈ ਸਗੋਂ ਇਹ ਹਰਿਆਣਾ ਦੇ ਸਾਮਰਥ, ਕਿਸਾਨਾਂ, ਵਿਆਪਾਰੀਆਂ ਅਤੇ ਨੌਜੁਆਨਾਂ ਦੇ ਭਵਿੱਖ ਨੂੰ ਸਸ਼ਕਤ ਕਰਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਨ ਕਦਮ ਹੈ। ਅੱਜ ਇੱਥੇ ਇਹ ਇਨਲੈਂਡ ਕੰਟੇਨਰ ਡਿਪੋ ਇੱਕ ਅਜਿਹਾ ਹੀ ਸਾਹਸਿਕ ਅਤੇ ਦੂਰਦਰਸ਼ੀ ਕਦਮ ਹੈ ਜੋ ਹਰਿਆਣਾ ਦੀ ਅਰਥਵਿਵਸਥਾ ਵਿੱਚ ਇੱਕ ਨਵਾਂ ਅਧਿਆਏ ਲਿਖੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਨਲੈਂਡ ਕੰਟੇਨਰ ਡਿਪੋ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਅਤੇ ਭਾਰਤ ਦੇ ਇੰਫ੍ਰਾਸਟਕਚਰ ਨੂੰ ਵਿਸ਼ਵ ਪੱਧਰੀ ਬਨਾਉਦ ਦੇ ਸਾਡੇ ਸੰਕਲਪ ਨੂੰ ਹੋਰ ਮਜਬੂਤ ਕਰੇਗਾ। ਇਹ ਹਰਿਆਣਾ ਦੀ ਧਰਤੀ ਨਾਲ ਪੂਰੇ ਉਤਰ ਭਾਰਤ ਦੇ ਸਾਮਰਥ ਨੂੰ ਦੁਨਿਆ ਦੇ ਬਜਾਰਾਂ ਤੱਕ ਪਹੁੰਚਣ ਦਾ ਇੱਕ ਸਸ਼ਕਤ ਮੀਡੀਅਮ ਬਣੇਗਾ। ਆਧੁਨਿਕ ਸਹੁਲਤਾਂ ਨਾਲ ਲੈਸ ਇਹ ਕੰਟੇਨਰ ਡਿਪੋ 18 ਏਕੜ ਭੂਮੀ ‘ਤੇ ਬਣਾਇਆ ਗਿਆ ਹੈ। ਇਸ ਦੇ ਇਲਾਵਾ ਸੱਰਾਫ਼ ਗਰੁਪ ਵੱਲੋਂ ਪਲਵਲ ਵਿੱਚ 115 ਏਕੜ ਭੂਮੀ ‘ਤੇ ਮਡਟੀਮਾਡਲ ਲਾਜਿਸਟਿਕ ਪਾਰਕ ਸੰਚਾਲਿਤ ਕੀਤਾ ਜਾ ਰਿਹਾ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੀ ਦੁਬਈ ਯਾਤਰਾ ਦੌਰਾਨ ਇਜ਼ ਆਫ਼ ਡੂਇੰਗ ਬਿਜਨੇਸ ਦਾ ਉਦਾਹਰਣ ਪੇਸ਼ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਹਿਮਤੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਇਜ਼ ਆਫ਼ ਡੂਇੰਗ ਬਿਜਨੇਸ ਤੋਂ ਅੱਗੇ ਵੱਧ ਕੇ ਉਦਮੀਆਂ ਦੀ ਬਿਜਨੇਸ ਲਾਗਤ ਨੂੰ ਘੱਟ ਕਰਨ ਲਈ ਸਰਕਾਰ ਪ੍ਰਭਾਵੀ ਕਦਮ ਚੁੱਕ ਰਹੀ ਹੈ। ਸਾਡਾ ਵਿਦੇਸ਼ ਸਹਿਯੋਗ ਵਿਭਾਗ ਇਸ ਦਿਸ਼ਾ ਵਿੱਚ ਇੱਕ ਅਨੋਖਾ ਉਦਾਹਰਣ ਹੈ।
ਕਸਟਮ ਕਲੀਅਰੇਂਸ ਤੋਂ ਲੈਅ ਕੇ ਵੇਅਰ ਹਾਉਸਿੰਕਗ ਅਤੇ ਕੋਲਡ ਸਟੋਰੇਜ ਤੱਕ ਦੀ ਆਧੁਨਿਕ ਸਹੂਲਤਾਂ ਹੁਣ ਇੱਕ ਹੀ ਥਾਂ ‘ਤੇ
ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮਾ ਸੀ, ਜਦੋਂ ਇਸ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਸਿਰਫ਼ ਦਿੱਲੀ-ਮੁੰਬਈ ਜਿਹੇ ਵੱਡੇ ਮਹਾਸਾਗਰਾਂ ਤੱਕ ਸੀਮਿਤ ਸੀ। ਹੁਣ ਇੱਥੇ ਵੀ ਕਸਟਮ ਕਲੀਅਰੇਂਸ ਤੋਂ ਲੈਅ ਕੇ ਵੇਅਰ ਹਾਉਸਿੰਕਗ ਅਤੇ ਕੋਲਡ ਸਟੋਰੇਜ ਤੱਕ ਦੀ ਆਧੁਨਿਕ ਸਹੂਲਤਾਂ ਹੁਣ ਇੱਕ ਹੀ ਥਾਂ ‘ਤੇ ਮਿਲਣਗੀਆਂ। ਇਸ ਨਾਲ ਇਜ਼ ਆਫ਼ ਡੂਇੰਗ ਬਿਜਨੇਸ ਨੂੰ ਹੋਰ ਵਾਧਾ ਮਿਲੇਗਾ।
ਗਲੋਬਲ ਵਿਆਪਾਰ ਦਾ ਪ੍ਰਵੇਸ਼ ਦਵਾਰ ਬਣੇਗਾ ਆਈਸੀਡੀ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਥਸ਼ੇਤਰ ਵਿੱਚ ਇਹ ਡਿਪੋ ਹਰਿਆਣਾ ਲਈ ਗੇਟਵੇ ਟੂ ਗਲੋਬਲ ਟ੍ਰੇਡ ਯਾਨੀ ਗਲੋਬਲ ਵਿਆਪਾਰ ਦਾ ਪ੍ਰਵੇਸ਼ ਦਵਾਰ ਬਨਣ ਜਾ ਰਿਹਾ ਹੈ। ਹੁਣ ਤੱਕ ਹਰਿਆਣਾ ਦੇ ਕਿਸਾਨ, ਛੋਟੇ ਵੱਡੇ ਉਦਮੀ ਅਤੇ ਵਿਆਪਾਰੀ, ਜਦੋਂ ਆਪਣੇ ਉਤਪਾਦਾਂ ਨੂੰ ਬੰਦਰਗਾਹਾਂ ਤੱਕ ਭੇਜਦੇ ਸਨ, ਤਾਂ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਮਨਾ ਕਰਨਾ ਪੈਂਦਾ ਸੀ। ਇਸ ਡਿਪੋ ਨਾਲ ਨਾ ਸਿਰਫ਼ ਲਾਜਿਸਟਿਕਸ ਦੀ ਲਾਗਤ ਵਿੱਚ 20 ਤੋਂ 30 ਫੀਸਦੀ ਤੱਕ ਘਾਟਾ ਆਵੇਗਾ, ਸਗੋਂ ਸਮੇ ਦੀ ਵੀ ਭਾਰੀ ਬਚਤ ਹੋਵੇਗੀ। ਜਦੋਂ ਸਮਾਨ ਸਮੇ ਸਿਰ ਪਹੁੰਚੇਗਾ ਤਾਂ ਕੌਮਾਂਤਰੀ ਬਾਜਾਰ ਵਿੱਚ ਸਾਡੇ ਉਤਪਾਦਾਂ ਦੀ ਸਾਖ ਅਤੇ ਮੰਗ ਦੋਵੇ ਵੱਧਣ ਗਿਆਂ। ਲਾਜਿਸਟਿਕਸ, ਟ੍ਰਾਂਸਪੋਰਟੇਸ਼ਨ,ਪੈਕੇਜਿੰਗ, ਮੈਨੇਜਮੈਂਟ ਅਤੇ ਇਸ ਨਾਲ ਜੁੜੀ ਹੋਰ ਸੇਵਾਵਾਂ ਵਿੱਚ ਨੌਜੁਆਨਾਂ ਨੂੰ ਰੁਜਗਾਰ ਵੀ ਮਿਲੇਗਾ।
ਪੀਐਮ ਗਤੀ ਸ਼ਕਤੀ ਨੇਸ਼ਨਲ ਮਾਸਟਰ ਪਲਾਨ ਦਾ ਇੱਕ ਸ਼ਾਨਦਾਰ ਉਦਹਾਰਣ
ਮੁੱਖ ਮੰਤਰੀ ਨੇ ਕਿਹਾ ਕਿ ਇਹ ਡਿਪੋ ਪੀਐਮ ਗਤੀ ਸ਼ਕਤੀ ਨੇਸ਼ਨਲ ਮਾਸਟਰ ਪਲਾਨ ਦਾ ਇੱਕ ਸ਼ਾਨਦਾਰ ਉਦਾਹਰਣ ਹੈ। ਪ੍ਰਧਾਨ ਮੰਤਰੀ ਗਤੀ ਸ਼ਕਤੀ ਦਾ ਵਿਜਨ ਇਹ ਹੀ ਹੈ ਕਿ ਦੇਸ਼ ਵਿੱਚ ਇੰਫ੍ਰਾਸਟਕਚਰ ਦਾ ਵਿਕਾਸ ਏਕੀਕ੍ਰਿਤ ਅਤੇ ਸੰਪੂਰਨ ਦ੍ਰਿਸ਼ਟੀਕੋਣ ਨਾਲ ਹੋਵੇ। ਇਸ ਨਾਲ ਉਤਰ ਭਾਰਤ ਦੀ ਅਰਥਵਿਵਸਥਾ ਨੂੰ ਬਲ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਇਜ਼ ਆਫ਼ ਡੂਇੰਗ ਬਿਜਨੇਸ ਨੀਤੀ ਨਾਲ ਵਿਆਪਾਰ ਦੀ ਤਸਵੀਰ ਬਦਲੀ ਹੈ। ਅਸੀ ਰੇਗੁਲੇਟਰੀ ਬੋਝ ਨੂੰ ਘੱਟ ਕਰਨ ਲਈ 1100 ਤੋਂ ਵੱਧ ਗੁੰਝਲਦਾਰ ਅਨੁਪਾਲਨਾ ਨੂੰ ਅਸਾਨ ਕੀਤਾ ਹੈ। ਅਸੀ ਲੈਂਡ ਪੂਲਿੰਗ ਨੂੰ ਹੋਰ ਵੱਧ ਪ੍ਰਭਾਵੀ ਕਰਨ ਲਈ ਲੈਂਡ ਪੂਲਿੰਗ ਨੀਤੀ ਵਿੱਚ ਸ਼ੋਧ ਕਰ ਰਹੇ ਹਾਂ। ਇਸ ਨਾਲ 10 ਨਵੇ ਮੇਗਾ ਸਕੇਲ ਏਕੀਕ੍ਰਿਤ ਮਾਡਲ ਟਾਉਨਸ਼ਿਪ ਦੇ ਵਿਕਾਸ ਦੀ ਸਹੂਲਤ ਮਿਲੇਗੀ।