ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਿਨੇਟ ਦੀ ਮੀਟਿੰਗ ਵਿਚ ਮਾਲੀ ਵਰ੍ਹੇ 2024-25 ਤੋਂ 2029-30 ਤਕ ਦੇ ਸਮੇਂ ਲਈ ਲਗਾਤਾਰ ਵਿਕਾਸ ਲਈ ਹਰਿਆਣਾ ਸਵੱਛ ਹਵਾ ਪਰਿਯੋਜਨਾ (ਹਰਿਆਣਾ ਕਲੀਨ ਏਅਰ ਪ੍ਰੋਜੈਕਟ ਫਾਰ ਸਸਟੇਨੇਬਲ ਡੇਵਲਪਮੈਂਟ) ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਪਰਿਯੋਜਨਾ ਦਾ ਮੰਤਵ ਭਾਰਤ-ਗੰਗਾ ਦੇ ਮੈਦਾਨ (ਇੰਡੋ ਗੰਗਟਿਕ ਪਲੇਨ) ਵਿੱਚ ਹਵਾ ਦੀ ਗੁਣਵੱਤਾ ਵਿਚ ਸੁਧਾਰ ਕਰਨਾ ਅਤੇ ਪ੍ਰਦੂਸ਼ਣ ਪੈਦਾ ਹੋਣ ਨੂੰ ਘੱਟ ਕਰਨਾ ਹੈ, ਜੋ ਕਈ ਸੂਬਿਆਂ ਦੀਆਂ ਸੀਮਾਵਾਂ ਵਿਚ ਫੈਲਿਆ ਹੋਇਆ ਹੈ।
ਲਗਾਤਾਰ ਵਿਕਾਸ ਲਈ ਹਰਿਆਣਾ ਸਵੱਛ ਵਾਯੂ ਪਰਿਯੋਜਨਾ ਨੂੰ ਵਿਸ਼ਵ ਬੈਂਕ ਵੱਲੋਂ ਮਦਦ ਦਿੱਤੀ ਜਾ ਰਹੀ ਹੈ। ਇਹ ਖਾਸ ਪਹਿਲ ਹਰਿਆਣਾ ਸਰਕਾਰ ਦੀ ਹੈ। ਇਸ ਪਰਿਯੋਜਨਾ ਲਈ ਕੁਲ ਪ੍ਰਸਤਾਵਿਤ ਬਜਟ 3,647 ਕਰੋੜ ਰੁਪਏ ਹੈ। ਇਸ ਪਰਿਯੋਜਨਾ ਨੂੰ ਵਿਸ਼ਵ ਬੈਂਕ ਦੇ ਨਤੀਜਾ ਪ੍ਰੋਗ੍ਰਾਮ ਰਾਹੀਂ ਵਿੱਤਪੋਸ਼ਿਤ ਕੀਤਾ ਜਾਵੇਗਾ।
ਲਗਾਤਾਰ ਵਿਕਾਸ ਲਈ ਹਰਿਆਣਾ ਸਵੱਛ ਵਾਯੂ ਪਰਿਯੋਜਨਾ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਸਾਂਝੇ ਤੌਰ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਵਿਚ ਚੌਗਿਰਦਾ ਤੇ ਜਲਵਾਯੂ ਬਦਲਾਅ ਵਿਭਾਗ, ਖੇਤੀਬਾੜੀ ਤੇ ਕਿਸਾਨ ਭਲਾਈ, ਟਰਾਂਸਪੋਰਟ, ਉਦਯੋਗ ਤੇ ਵਪਾਰ, ਸਥਾਨਕ ਸਰਕਾਰ, ਟਾਊਨ ਐਂਡ ਕੰਟਰੀ ਪਲਾਨਿੰਗ, ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ, ਹਰਿਆਣਾ ਪ੍ਰਦੂਸ਼ਣ ਕੰਟ੍ਰੋਲ ਬੋਰਡ, ਪੇਂਡੂ ਵਿਕਾਸ, ਪਸ਼ੂ ਪਾਲਣ ਤੇ ਡੇਅਰੀ, ਵਿਕਾਸ ਤੇ ਪੰਚਾਇਤ, ਖੁਰਾਕ ਤੇ ਸਿਵਲ ਸਪਲਾਈ, ਗੁਰੂਗ੍ਰਾਮ ਮੈਟ੍ਰੋਪੋਲਿਟਨ ਸਿਟੀ ਬੱਸ ਲਿਮਟਿਡ, ਫਰੀਬਾਦ ਮੈਟ੍ਰੋਪਾਲਿਟਨ ਸਿਟੀ ਬਸ ਲਿਮਟਿਡ, ਹਰਿਆਣਾ ਸਿਟੀ ਬਸ ਸਰਵਿਸ ਲਿਮਟਿਡ ਅਤੇ ਐਮਐਸਐਮਈ ਡਾਇਰੋਕਟੋਰੇਟ ਸ਼ਾਮਿਲ ਹਨ।
ਲਗਾਤਾਰ ਵਿਕਾਸ ਲਈ ਹਰਿਆਣਾ ਸਵੱਛ ਵਾਯੂ ਪਰਿਯੋਜਨਾ ਵਿਚ ਇਸ ਦੀ ਤਰੱਕੀ ਦੀ ਸਮੀਖਿਆ ਅਤੇ ਨਿਗਰਾਨੀ ਲਈ ਤਿੰਨ ਪੱਧਰੀ ਸ਼ਾਸਨ ਢਾਂਚਾ ਹੋਵੇਗਾ। ਮੋਹਰੀ ਪੱਧਰ ‘ਤੇ ਮੁੱਖ ਸਕੱਤਰ ਦੀ ਪ੍ਹਧਾਨਗੀ ਵਾਲੀ ਸ਼ਾਸਨ ਕਮੇਟੀ ਤਿਮਾਹੀ ਆਧਾਰ ‘ਤੇ ਪਰਿਯੋਜਨਾ ਦੀ ਤਰੱਕੀ ਦੀ ਸਮੀਖਿਆ ਕਰੇਗੀ। ਦੂਜੇ ਪੱਧਰ ‘ਤੇ ਸੰਚਾਲਨ ਕਮੇਟੀ ਦੀ ਅਗਵਾਈ ਚੌਗਿਰਦਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਕਰਨਗੇ, ਜਿਸ ਵਿਚ ਮੈਂਬਰ ਲਾਗੂਕਰਨ ਵਿਭਾਗਾਂ ਦੇ ਡਾਇਰੈਕਟਰ ਹੋਣਗੇ। ਸੰਚਾਲਨ ਕਮੇਟੀ ਮਹੀਨਾ ਆਧਾਰ ‘ਤੇ ਪਰਿਯੋਜਨਾ ਦੇ ਤਹਿਤ ਤਰੱਕੀ ਦੀ ਸਮੀਖਿਆ ਕਰੇਗੀ। ਪਰਿਯੋਜਨਾ ਦੇ ਲਾਗੂਕਰਨ ਨੂੰ ਅੱਗੇ ਵੱਧਾਉਣ ਲਈ ਹਰਿਆਣਾ ਲਗਾਤਾਰ ਵਿਕਾਸ ਲਾਗੂ ਸੈਲ (ਐਚਸੀਏਪੀਐਸਡੀ ਸੈਲ) ਲਈ ਸਵੱਛ ਵਾਯੂ ਪਰਿਯੋਜਨਾ ਦਾ ਗਠਨ ਕੀਤਾ ਜਾਵੇਗਾ। ਇਸ ਸੈਲ ਦੀ ਅਗਵਾਈ ਪਰਿਯੋਜਨਾ ਨਿਦੇਸ਼ਕ, ਹਰਿਆਣਾ ਰਾਜ ਪ੍ਰਦੂਸ਼ਣ ਕੰਟੋ੍ਰਲ ਬੋਰਡ ਦੇ ਮੈਂਬਰ ਸਕੱਤਰ ਜਾਂ ਸਰਕਾਰ ਵੱਲੋਂ ਨਿਯੁਕਤ ਕਿਸੇ ਹੋਰ ਅਧਿਕਾਰੀ ਵੱਲੋਂ ਕੀਤਾ ਜਾਵੇਗਾ। ਪਰਿਯੋਜਨਾ ਦੇ ਪ੍ਰਭਾਵੀ ਅਤੇ ਸਮੇਂ ‘ਤੇ ਲਾਗੂਕਰਨ ਲਈ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਸਮੇਂ-ਸਮੇਂ ‘ਤੇ ਪਰਿਯੋਜਨਾ ਦੀ ਤਰੱਕੀ ਦੀ ਸਮੀਖਿਆ ਕਰਨਗੇ।
ਇਕ ਵਧੀਕ ਪਰਿਯੋਜਨਾ ਨਿਦੇਸ਼ਕ ਐਚਸੀਐਸ ਰੈਂਕ ਦਾ ਅਧਿਕਾਰੀ ਜਾਂ ਸਰਕਾਰ ਵੱਲੋਂ ਨਿਯੁਕਤ ਕੋਈ ਹੋਰ ਅਧਿਕਾਰੀ ਹੋਵੇਗਾ, ਜੋ ਇੰਨ੍ਹਾਂ ਪਹਿਲਾਂ ਦੇ ਰੋਜਾਨਾ ਦੇ ਲਾਗੂਕਰਨ ਲਈ ਹੋਵੇਗਾ। ਖੇਤਰਵਾਰ ਪਹਿਲਾਂ ਦੇ ਲਾਗੂਕਰਨ ਲਈ ਐਚਪੀਏਪੀਐਸਡੀ ਲਾਗੂਕਰਨ ਸੈਲ ਨਾਮਿਤ ਵਿਭਾਗਾਂ ਦੇ ਸਬੰਧਤ ਉਪ-ਤਾਲਮੇਲ ਅਧਿਕਾਰੀਆਂ ਦੇ ਨਾਲ ਤਾਲਮੇਲ ਕਰੇਗਾ।
ਹਰਿਆਣਾ ਦੇ ਪੂਰਵ ਵਿਚ ਉੱਤਰ ਪ੍ਰਦੇਸ਼, ਪੱਛਮ ਵਿਚ ਪੰਜਾਬ, ਉੱਤਰ ਵਿਚ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵਿੱਚ ਰਾਜਸਥਾਨ ਹੈ। ਇਹ ਇੰਡੋ ਗੰਗਾ ਮੈਦਾਨ ਵਿਚ ਸੂਬਿਆਂ ਵਿਚੋਂ ਇਕ ਹੈ, ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਸ਼ਾਮਿਲ ਹਨ।