ਹਰਿਆਣਾ ਵਿਧਾਨ ਸਭਾ ਬਜਟ ਸੈਸ਼ਨ ਦੇ 10ਵੇਂ ਦਿਨ 4 ਅਹਿਮ ਬਿੱਲ ਪਾਸ, ਪੜ੍ਹੋ ਵੇਰਵਾ

Global Team
2 Min Read

ਹਰਿਆਣਾ, 26 ਮਾਰਚ : ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ 10ਵੇਂ ਦਿਨ ਚਾਰ ਬਿੱਲ ਪਾਸ ਕੀਤੇ ਗਏ। ਹਰਿਆਣਾ ਡੈੱਡ ਬਾਡੀ ਡਿਸਪੋਜ਼ਲ ਬਿੱਲ ਦੇ ਤਹਿਤ ਲੋਕ ਹੁਣ ਲਾਸ਼ਾਂ ਨੂੰ ਸੜਕ ‘ਤੇ ਰੱਖ ਕੇ ਪ੍ਰਦਰਸ਼ਨ ਨਹੀਂ ਕਰ ਸਕਣਗੇ। ਕਾਨੂੰਨ ਦੀ ਉਲੰਘਣਾ ਕਰਨ ‘ਤੇ 6 ਮਹੀਨੇ ਤੋਂ 3 ਸਾਲ ਤੱਕ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਹੋਵੇਗਾ।

ਇਸ ਤੋਂ ਇਲਾਵਾ ਸਦਨ ​​ਵਿਚ ਹਰਿਆਣਾ ਟਰੈਵਲ ਏਜੰਟ ਰਜਿਸਟ੍ਰੇਸ਼ਨ ਅਤੇ ਰੈਗੂਲੇਸ਼ਨ ਬਿੱਲ-2025 ਨੂੰ ਵੀ ਪਾਸ ਕੀਤਾ ਗਿਆ। ਇਸ ਤਹਿਤ ਬਿਨਾਂ ਜਾਇਜ਼ ਰਜਿਸਟ੍ਰੇਸ਼ਨ ਸਰਟੀਫਿਕੇਟ ਤੋਂ ਕਾਰੋਬਾਰ ਚਲਾਉਣ ਵਾਲੇ ਏਜੰਟਾਂ ਨੂੰ ਵੱਧ ਤੋਂ ਵੱਧ 7 ਸਾਲ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

ਇਸ ਤੋਂ ਬਾਅਦ ਸਦਨ ‘ਚ ਹਰਿਆਣਾ ਗੈਂਬਲਿੰਗ-ਬੇਟਿੰਗ ਬਿੱਲ-2025 ਪਾਸ ਕਰ ਦਿੱਤਾ ਗਿਆ। ਇਸ ਬਿੱਲ ‘ਚ ਮੈਚ ਫਿਕਸਿੰਗ, ਚੋਣਾਂ ਜਾਂ ਖੇਡਾਂ ‘ਚ ਸੱਟੇਬਾਜ਼ੀ ‘ਚ ਸ਼ਾਮਲ ਲੋਕਾਂ ਨੂੰ 3 ਤੋਂ 5 ਸਾਲ ਦੀ ਕੈਦ ਹੋ ਸਕੇਗੀ । ਇਸ ਤੋਂ ਇਲਾਵਾ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ। ਜੂਏਬਾਜ਼ੀ ਬਿੱਲ ‘ਤੇ ਕਾਂਗਰਸੀ ਵਿਧਾਇਕ ਆਦਿੱਤਿਆ ਸੁਰਜੇਵਾਲਾ ਨੇ ਕਿਹਾ- ਇਹ ਬਿੱਲ ਪਹਿਲੀ ਵਾਰ ਸਦਨ ‘ਚ ਚਰਚਾ ਲਈ ਲਿਆਂਦਾ ਗਿਆ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ- ਉਨ੍ਹਾਂ ਦੀ ਸਰਕਾਰ ਦਾ ਮੰਨਣਾ ਹੈ ਕਿ ਜੂਏ ਅਤੇ ਸੱਟੇਬਾਜ਼ੀ ਕਾਰਨ ਕਈ ਪਰਿਵਾਰ ਬਰਬਾਦ ਹੋ ਗਏ ਹਨ, ਉਨ੍ਹਾਂ ਨੂੰ ਬਚਾਉਣ ਲਈ ਇਹ ਬਿੱਲ ਲਿਆਂਦਾ ਗਿਆ ਹੈ।

ਅੰਤ ਵਿੱਚ, ਹਰਿਆਣਾ ਠੇਕਾ ਕਰਮਚਾਰੀ ਨੌਕਰੀ ਸੁਰੱਖਿਆ ਬਿੱਲ-2024 ਸਦਨ ਵਿੱਚ ਪੇਸ਼ ਕੀਤਾ ਗਿਆ। ਇਸ ਤਹਿਤ 15 ਅਗਸਤ 2024 ਤੱਕ 5 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਠੇਕੇ ‘ਤੇ ਰੱਖੇ ਕਰਮਚਾਰੀਆਂ ਨੂੰ ਸੇਵਾ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।

ਸੈਸ਼ਨ ਦੇ ਦੌਰਾਨ ਸੋਨੀਪਤ ਤੋਂ ਭਾਜਪਾ ਵਿਧਾਇਕ ਨਿਖਿਲ ਮਦਾਨ ਨੇ ਸਦਨ ਵਿੱਚ ਡਰੇਨ ਨੰਬਰ 6 ਦੇ ਸੁੰਦਰੀਕਰਨ ਅਤੇ ਢੱਕਣ ਦਾ ਮੁੱਦਾ ਉਠਾਇਆ। ਇਸ ਦੇ ਜਵਾਬ ਵਿੱਚ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਡਰੇਨ ਨੰਬਰ ਛੇ ਦੋ ਹਿੱਸਿਆਂ ਵਿੱਚ ਹੈ। ਇਸ ਡਰੇਨ ਦੇ ਪਹਿਲੇ ਹਿੱਸੇ ਵਿੱਚ ਕੁਝ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੂੰ ਹਟਾਉਣ ਦਾ ਕੰਮ ਜੂਨ ਤੱਕ ਕੀਤਾ ਜਾਵੇਗਾ। ਜਦੋਂ ਕਿ ਭਾਗ ਦੋ ਦਾ ਕੰਮ ਕਰੀਬ 70 ਫੀਸਦੀ ਮੁਕੰਮਲ ਹੋ ਚੁੱਕਾ ਹੈ ਪਰ ਸੰਭਾਵਨਾ ਹੈ ਕਿ ਇਸ ਸਾਲ ਹੀ ਇਸ ਦਾ ਕੰਮ ਮੁਕੰਮਲ ਹੋ ਜਾਵੇਗਾ।

Share This Article
Leave a Comment