ਹਰਿਆਣਾ : ਹੁਣ ਟਰਾਂਸਜੈਂਡਰ ਵੀ ਹਰਿਆਣਾ ਸਿਵਲ ਸੇਵਾ ਭਰਤੀ ਵਿੱਚ ਹਿੱਸਾ ਲੈ ਸਕਣਗੇ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਟਰਾਂਸਜੈਂਡਰ ਉਮੀਦਵਾਰਾਂ ਦੀਆਂ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਹਰਿਆਣਾ ਲੋਕ ਸੇਵਾ ਕਮਿਸ਼ਨ ਨੇ ਲਿੰਗ ਚੋਣ ਕਾਲਮ ਵਿੱਚ ਇੱਕ ਟਰਾਂਸਜੈਂਡਰ ਵਿਕਲਪ ਜੋੜਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਟਰਾਂਸਜੈਂਡਰ ਵਿਅਕਤੀ ਹੁਣ ਹਰਿਆਣਾ ਸਿਵਲ ਸੇਵਾਵਾਂ (HCS) ਅਤੇ ਹੋਰ ਸਰਕਾਰੀ ਨੌਕਰੀਆਂ ਲਈ ਅਰਜ਼ੀ ਦੇਣ ਦੇ ਯੋਗ ਹਨ। ਅਦਾਲਤ ਨੇ ਹਰਿਆਣਾ ਸਰਕਾਰ ਅਤੇ ਕਮਿਸ਼ਨਾਂ ਨੂੰ ਸਰਕਾਰੀ ਨੌਕਰੀ ਦੇ ਅਰਜ਼ੀ ਫਾਰਮਾਂ ਵਿੱਚ “ਤੀਜਾ ਲਿੰਗ” (ਟ੍ਰਾਂਸਜੈਂਡਰ) ਕਾਲਮ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਕੋਲ ਬਰਾਬਰ ਰੁਜ਼ਗਾਰ ਦੇ ਮੌਕੇ ਹੋਣ।
ਟਰਾਂਸਜੈਂਡਰ ਵਿਅਕਤੀ ਆਪਣੀ ਪਛਾਣ ਵਜੋਂ ਟਰਾਂਸਜੈਂਡਰ ਸ਼੍ਰੇਣੀ ਦੀ ਚੋਣ ਕਰਕੇ ਆਪਣੇ ਫਾਰਮ ਔਨਲਾਈਨ ਜਮ੍ਹਾਂ ਕਰਵਾ ਸਕਣਗੇ। ਕਮਿਸ਼ਨ ਨੇ 23 ਫਰਵਰੀ ਨੂੰ ਸਾਈਟ ਨੂੰ ਇੱਕ ਘੰਟੇ ਲਈ ਬੰਦ ਕਰ ਦਿੱਤਾ ਸੀ ਜਿਸ ਦੌਰਾਨ ਟ੍ਰਾਂਸਜੈਂਡਰ ਵਿਕਲਪ ਨੂੰ ਅਪਡੇਟ ਕੀਤਾ ਗਿਆ।
ਐਚਸੀਐਸ ਭਰਤੀ ਪ੍ਰੀਖਿਆ ਦਾ ਸ਼ਡਿਊਲ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਸ਼ਡਿਊਲ ਦੇ ਅਨੁਸਾਰ, ਐਚਸੀਐਸ ਪ੍ਰੀਲਿਮ ਪ੍ਰੀਖਿਆ 26 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਬਾਅਦ 27 ਤੋਂ 29 ਜੂਨ ਤੱਕ ਮੇਨਜ਼ ਪ੍ਰੀਖਿਆ ਹੋਵੇਗੀ। ਕਮਿਸ਼ਨ ਨੇ ਇੰਟਰਵਿਊ ਲਈ ਇੱਕ ਅਨੁਮਾਨਤ ਸਮਾਂ ਵੀ ਨਿਰਧਾਰਤ ਕੀਤਾ ਹੈ। HPSC ਦੇ ਅਨੁਸਾਰ ਇੰਟਰਵਿਊ ਅਗਸਤ-ਸਤੰਬਰ ਦੌਰਾਨ ਕੀਤੇ ਜਾਣਗੇ।
ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਇੱਕ ਟ੍ਰਾਂਸਜੈਂਡਰ ਸੌਰਵ ਉਰਫ਼ ਕਿਟੂ ਟਾਂਕ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਰਿਆਣਾ ਦੇ ਮੁੱਖ ਸਕੱਤਰ, ਹਰਿਆਣਾ ਲੋਕ ਸੇਵਾ ਕਮਿਸ਼ਨ (HPSC), ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (HSSC) ਅਤੇ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਨੂੰ ਨੋਟਿਸ ਜਾਰੀ ਕਰਕੇ ਅਜਿਹਾ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿੱਚ ਪਟੀਸ਼ਨਰ ਨੇ ਹਰਿਆਣਾ ਦੀਆਂ ਸਰਕਾਰੀ ਨੌਕਰੀਆਂ ਦੀਆਂ ਅਰਜ਼ੀਆਂ ਵਿੱਚ ਤੀਜੇ ਲਿੰਗ (Third Gender) ਲਈ ਟ੍ਰਾਂਸਜੈਂਡਰ ਦਾ ਕਾਲਮ ਸ਼ਾਮਲ ਕਰਨ ਦੀ ਮੰਗ ਕੀਤੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

