ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜਰ ਇਕ ਮਹਤੱਵਪੂਰਣ ਐਡਵਾਈਜਰੀ ਜਾਰੀ ਕਰਦੇ ਹੋਏ ਨਾਗਰਿਕਾਂ ਨੂੰ ਈ-ਕਾਮਰਸ ਪੋਰਟਲ ਓਐਲਐਕਸ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਆਕਸੀਜਨ ਸਿਲੇਂਡਰ ਤੇ ਹੋਰ ਜੀਵਨ ਰੱਖਿਅਕ ਦਵਾਈਆਂ ਉਪਲਬਧ ਕਰਾਉਣ ਦਾ ਦਾਵਾ ਕਰਨ ਵਾਲਿਆਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਅਿਜਹੇ ਸਾਈਬਰ ਅਪਰਾਧੀ ਮੌਜੂਦਾ ਕੋਰੋਨਾ ਮਹਾਮਾਰੀ ਦਾ ਫਾਇਦਾ ਚੁੱਕ ਕੇ ਠਗੀ ਕਰ ਸਕਦੇ ਹਨ।
ਪੁਲਿਸ ਮਹਾਨਿਦੇਸ਼ਕ ਹਰਿਆਣਾ ਮਨੋਜ ਯਾਦਵ ਨੇ ਇਸ ਸਬੰਧ ਵਿਚ ਐਡਵਾਈਜਰੀ ਜਾਰੀ ਕਰਦੇ ਹੋਏ ਅੱਜ ਇੱਥੇ ਦਸਿਆ ਕਿ ਰੇਮਡੇਸਿਵਰ ਇੰਜੈਕਸ਼ਨ ਅਤੇ ਆਕਸੀਜਨ ਸਿਲੇਂਡਰ ਦੀ ਵਿਆਪਕ ਜਰੂਰਤ ਦੇ ਵਿਚ ਸਾਈਬਰ ਅਪਰਾਧੀਆਂ ਨੇ ਧੋਖਾਧੜੀ ਦਾ ਇਕ ਨਵਾਂ ਢੰਗ ਕੱਢਿਆ ਹੈ। ਸਾਈਬਰ ਜਾਲਸਾਜ ਆਕਸੀਜਨ ਦੀ ਉਪਲਬਧਤਾਦੇ ਨਾਂਅ ‘ਤੇ ਜਰੂਰਤਮੰਦ ਲੋਕਾਂ ਨੁੰ ਧੋਖਾ ਦੇਣ ਦੀ ਕੋਸ਼ਿਸ਼ ਵਿਚ ਲੱਗੇ ਹਨ। ਮੈਡੀਕਲ ਸਰੋਤਾਂ ਦੀ ਸਖਤ ਜਰੂਰਤ ਵਾਲਿਆਂ ਨੂੰ ਇਹ ਆਪਣੇ ਜਾਲ ਵਿਚ ਫਸਾ ਰਹੇ ਹਨ।
ਆਕਸੀਜਨ ਦੇ ਨਾਂਅ ‘ਤੇ ਸਾਈਬਰ ਠੱਗ ਹੋਏ ਐਕਟਿਵ
ਉਨ੍ਹਾਂ ਨੇ ਦਸਿਆ ਕਿ ਤੇਜੀ ਨਾਲ ਪੈਸਾ ਬਨਾਉਣ ਦੇ ਚੱਕਰ ਵਿਚ ਸਾਈਬਰ ਜਾਲਸਾਜ ਜਰੂਰਤਮੰਦਾਂ ਨੂੰ ਧੋਖਾ ਦੇਣ ਦੇ ਲਈ ਆਧੁਨਿਕ ਤਕਨੀਕਾਂ ਨੂੰ ਆਪਣਾ ਰਹੇ ਹਨ। ਸਾਈਬਰ ਠੱਗ ਓਐਲਐਕਸ ਅਤੇ ਫੇਸਬੁੱਕ/ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ‘ਤੇ ਆਕਸੀਜਨ ਸਿਲੇਂਡਰ ਅਤੇ ਕੋਵਿਡ ਦੇ ਉਪਚਾਰ ਵਿਚ ਇਸਤੇਮਾਲ ਹੋਣ ਵਾਲੀ ਦਵਾਈਆਂ ਦੀ ਉਪਲਬਧਤਾ ਬਾਰੇ ਫਰਜੀ ਇਸ਼ਤਿਹਾਰ ਪੋਸਟ ਕਰ ਰਹੇ ਹਨ। ਉਨ੍ਹਾਂ ਦੇ ਕੋਲ ਵੇਚਣ ਦੇ ਲਈ ਕੁੱਟ ਵੀ ਨਹੀਂ ਹੈ, ਸਿਰਫ ਮੌਜੂਦਾ ਸਥਿਤੀ ਦਾ ਫਾਇਦਾ ਚੁੱਕ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਐਲਐਕਸ ‘ਤੇ ਆਕਸੀਜਨ ਦੀ ਆਨਲਾਇਨ ਕਾਲਾਬਾਜਾਰੀ ਵਿਚ ਲੱਗੇ ਹੋਏ ਅਜਿਹੇ ਸ਼ਾਤਿਰ ਹਰਿਆਣਾ, ਰਾਜਤਸਾਨ ਅਤੇ ਉਤਰ ਪ੍ਰਦੇਸ਼ ਦੇ ਆਲੇ-ਦੁਆਲੇ ਖੇਤਰਾਂ ਵਿਚ ਐਕਟਿਵ ਹਨ।
ਉਨ੍ਹਾਂ ਨੇ ਲਾਂ ਨੂੰ ਬਹੁਤ ਵੱਧ ਚੌਕਸੀ ਵਰਤਦੇ ਹੋਏ ਅਜਿਹੀ ਧੋਖਾਧੜੀ ਤੋਂ ਬਚਣ ਲਈ ਓਐਲਐਕਸ ਸਮੇਤ ਹੋਰ ਪਲੇਟਫਾਰਮਾਂ ‘ਤੇ ਆਕਸੀਜਨ ਦੀ ਵਿਕਰੀ ਦਾ ਝਾਂਸਾ ਦੇਣ ਵਾਲਿਆਂ ਤੋ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਇੱਥੇ ਦਿਓ ਕਾਲਾਬਾਜਾਰੀ ਦੀ ਸੂਚਨਾ
ਕੋਵਿਡ ਦੇ ਵੱਧਦੇ ਸੰਕ੍ਰਮਣ ਦੇ ਮੱਦੇਨਜਰ ਪੁਲਿਸ;ਵੱਲੋਂ ਮੋਬਾਇਲ ਨੰਬਰ 7087089947 ਅਤੇ ਟੋਲ ਫਰੀ ਨੰਬਰ 1800-180-1314 ਵੀ ਜਾਰੀ ਕੀਤਾ ਗਿਆ ਹੈ, ਜਿੱਥੇ ਆਕਸੀਜਨ ਸਿਲੇਂਡਰ, ਰੇਮਡੇਸਿਵਰ ਇੰਜੈਕਸ਼ਨ ਅਤੇ ਹੋਰ ਜੀਵਨ ਰੱਖਿਅਕ ਦਵਾਈਆਂ ਦੀ ਕਾਲਾਬਾਜਾਰੀ ਨਾਲ ਸਬੰਧਿਤ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ।
ਜਮਾਖੋਰੀ ਨੂੰ ਚੇਤਾਵਨੀ
ਡੀਜੀਪੀ ਨੇ ਆਕਸੀਜਨ ਸਿਲੇਂਡਰ ਸਮੇਤ ਕੋਵਿਡ ਦੇ ਉਪਚਾਰ ਵਿਚ ਇਸਤੇਮਾਲ ਹੋਣ ਵਾਲੀ ਹੋਰ ਜੀਵਨ ਰੱਖਿਅਕ ਦਵਾਈਆਂ ਦੀ ਜਮ੍ਹਾਖੋਰੀ ਅਵੈਧ ਖਰੀਦ ਜਾਂ ਵਿਕਰੀ ਦੇ ਖਿਲਾਫ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾ ਦੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਪਾਏ ਜਾਣ ਵਾਲਿਆਂ ‘ਤੇ ਕਾਨੂੰਨ ਦੇ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।