ਨੌਨ ਸਟਾਪ ਹਰਿਆਣਾ ਲਈ ਤਿੰਨ ਗੁਣਾ ਰਫਤਾਰ ਨਾਲ ਕਰਣਗੇ ਕੰਮ: ਮੁੱਖ ਮੰਤਰੀ

Global Team
5 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਸੀਂ ਨੌਨ ਸਟਾਪ ਹਰਿਆਣਾ ਲਈ ਤਿੰਨ ਗੂਣਾ ਰਫਤਾਰ ਨਾਲ ਕੰਮ ਕਰਾਂਗੇ। ਇਸ ਕੰਮ ਵਿਚ ਵਿਰੋਧੀ ਧਿਰ ਦਾ ਵੀ ਅਹਿਮ ਯੋਗਦਾਨ ਰਹੇਗਾ। ਵਿਰੋਧੀ ਧਿਰ ਤੋਂ ਜਨਹਿਤ ਵਿਚ ਜੋ ਵੀ ਸੁਝਾਅ ਸਾਨੂੰ ਮਿਲਣਗੇ, ਅਸੀਂ ਉਨ੍ਹਾਂ ਦਾ ਪੂਰਾ ਮਾਨ-ਸਨਮਾਨ ਕਰਦੇ ਹੋਏ ਜਨਤਾ ਦੀ ਉਮੀਦਾਂ, ਆਸਾਂ ਨੁੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਣਗੇ।

ਮੁੱਖ ਮੰਤਰੀ ਜੋ ਸਦਨ ਦੇ ਨੇਤਾ ਵੀ ਹਨ, ਅੱਜ 15ਵੀਂ ਹਰਿਆਣਾ ਵਿਧਾਨਸਭਾ ਸੈਸ਼ਦੇ ਪਹਿਲੇ ਦਿਨ ਸਦਨ ਵੱਲੋਂ ਸਰਵਸੰਮਤੀ ਨਾਲ ਵਿਧਾਇਕ ਹਰਵਿੰਦਰ ਕਲਿਆਣ ਨੂੰ ਹਰਿਆਣਾ ਵਿਧਾਨਸਭਾ ਦਾ ਨਵਾਂ ਸਪੀਕਰ ਚੁਣੇ ਜਾਣ ਦੇ ਬਾਅਦ ਸਦਨ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਹਰਵਿੰਦਰ ਕਲਿਆਣ ਨੂੰ ਸਪੀਕਰ ਚੁਣੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੇ ਵਿਸਤਾਰ ਤਜਰਬੇ, ਅਨੋਖੀ ਕਾਰਜਸ਼ੈਲੀ ਅਤੇ ਨਿਮਰਤਾ ਅਤੇ ਵਿਵੇਕ ਵਰਗੇ ਵਿਲੱਖਣ ਸ਼ਖਸੀਅਤ ਦੇ ਅਨੇਕ ਗੁਣਾਂ ਨਾਲ ਹਰਵਿੰਦਰ ਕਲਿਆਣ ਸਪੀਕਰ ਅਹੁਦੇ ਦੀ ਗਰਿਮਾ ਨੂੰ ਨਵੀਂ ਉਚਾਈਂਆਂ ਤੇ ਲੈ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹਰਵਿੰਦਰ ਕਲਿਆਣ ਇਸ ਮਹਾਨ ਸਦਨ ਵਿਚ ਲਗਾਤਾਰ ਤੀਜੀ ਵਾਰ ਚੁਣ ਕੇ ਆਏ ਹਨ। ਉਨ੍ਹਾਂ ਦੇ ਕੋਲ ਰਾਜਨੀਤਕ ਅਤੇ ਸਮਾਜਿਕ ਜੀਵਨ ਦਾ ਨਵਾਂ ਤਜਰਬਾ ਹੈ। ਪਿਛਲੇ 10 ਸਾਲਾਂ ਵਿਚ ਅਨੇਕ ਸੰਸਦੀ ਕਮੇਟੀਆਂ ਵਿਚ ਉਨ੍ਹਾਂ ਨੇ ਵਿਧਾਈ ਕੰਮਕਾਜ ਨੁੰ ਪੂਰੀ ਜਿਮੇਵਾਰੀ ਨਾਲ ਕੀਤਾ ਹੈ। ਮਾਣ ਦੀ ਗਲ ਹੈ ਕਿ ਲ 2019 ਤੋਂ 2023 ਦੇ ਸਮੇਂ ਵਿਚ ਉਹ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੰਦਾਜਾ ਕਮੇਟੀ ਅਤੇ ਰਾਜਨੀਤਕ ਇੰਟਰਪ੍ਰਾਈਸਿਸ ਕਮੇਟੀ ਦੇ ਚੇਅਰਮੈਨ ਅਹੁਦੇ ਨੂੰ ਵੀ ਸ਼ਸੋਬਿਧ ਕੀਤਾ ਹੈ।

ਉਨ੍ਹਾਂ ਨੇ ਆਸ ਵਿਅਕਤ ਕਰਦੇ ਹੋਏ ਕਿਹਾ ਕਿ ਆਪਣੀ ਕਾਰਜਕੁਸ਼ਲਤਾ ਅਤੇ ਨਿਰਪੱਖ ਪ੍ਰਵਿਰਤੀ ਨਾਲ ਨਵੇਂ ਚੁਣ ਸਪੀਕਰ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਪ੍ਰਭਾਵੀ ਰੂਪ ਨਾਲ ਕਰਣਗੇ। ਇਸ ਨਾਲ ਲੋਕਤੰਤਰ ਰਿਵਾਇਤਾਂ ਹੋਰ ਮਜਬੂਤ ਹੋਣਗੀਆਂ। ਸਦਨ ਦੇ ਚੇਅਰਮੈਨ ਵਜੋ ਹਰ ਕਦਮ ਤੇ ਨਵੇਂ ਮੁਕਾਮ ਸਥਾਪਿਤ ਕਰਣਗੇ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 17ਵੀਂ ਲੋਕਸਭਾ ਦੇ ਸ਼ੁਰੂਆਤੀ ਸੈਂਸ਼ਨ ਵਿਚ ਕਿਹਾ ਸੀ ਕਿ ਅਸੀਂ ਗਿਣਤੀ ਦੇ ਜੋਰ ਦੇ ਆਧਾਰ ਤੇ ਨਹੀਂ, ਅਸੀਂ ਸਾਰਿਆਂ ਨੂੰ ਭਰੋਸੇ ਵਿਚ ਲੈ ਕੇ ਚਲਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦਾ ਇਹ ਵਾਕ ਸਾਡੇ ਲਈ ਆਦਰਸ਼ ਰਹੇਗਾ ਅਤੇ ਇਸ ਸਦਨ ਦੇ ਹਰ ਮੀਟਿੰਗ ਵਿਚ ਉਹ ਸਾਡਾ ਵੀ ਮੂਲ ਮੰਤਰ ਰਹੇਗਾ।

ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਲਗਾਤਾਰ ਤੀਜੀ ਵਾਰ ਬਹੁਮਤ ਪ੍ਰਾਪਤ ਕਰ ਜਨਸੇਵਾ ਦੀ ਜਿਮੇਵਾਰੀ ਸੰਭਾਲੀ ਹੈ। ਪਰ ਇਹ ਵੀ ਸੱਚ ਹੈ ਕਿ ਇਸ ਸਦਨ ਦਾ ਹਰੇਕ ਮੈਂਬਰ ਜਨਸੇਵਾ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਪੱਖ-ਵਿਰੋਧੀ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦਾ ਸੰਕਲਪ ਦੋਹਰਾਇਆ।

40 ਮੈਂਬਰ ਪਹਿਲੀ ਵਾਰ ਬਣੇ ਵਿਧਾਇਕ, 13 ਮਹਿਲਾ ਵਿਧਾਇਕ ਵੀ ਚੁਣਕੇ ਆਈਆਂ

ਨਾਇਬ ਸਿੰਘ ਸੈਨੀ ਨੇ ਕਿਹਾ ਕਿ 15ਵੀਂ ਵਿਧਾਨਸਭਾ ਦੇ 90 ਮੈਂਬਰਾਂ ਵਿੱਚੋਂ 40 ਮੈਂਬਰ ਅਜਿਹੇ ਹਨ ਜੋ ਪਹਿਲੀ ਵਾਰ ਚੁਣ ਕੇ ਆਏ ਹਨ। ਜਿੱਥੇ ਇਕ ਪਾਸੇ ਨਵੇਂ ਮੈਂਬਰਾਂ ਨੂੰ ਪੁਰਾਣੇ ਮੈਂਬਰਾਂ ਤੋਂ ਬਹੁਤ ਕੁੱਝ ਸਿੱਖਣ ਨੁੰ ਮਿਲੇਗਾ। ਉੱਥੇ ਹੀ ਨਵੇਂ ਮੈਂਬਰਾਂ ਨੂੰ ਉਰਜਾ ਤੇ ਉਤਸਾਹ ਨਾਲ ਪੁਰਾਣੇ ਮੈਂਬਰਾਂ ਨੂੰ ਵੀ ਪ੍ਰੇਰਣਾ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਨੂੰ ਬੋਲਣ ਦਾ ਕਾਫੀ ਮੌਕਾ ਜਰੂਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ 14ਵੀਂ ਵਿਧਾਨਸਭਾ ਵਿਚ ਨਵਰਤਨ ਰੂਪੀ 9 ਮਹਿਲਾਵਾਂ ਮੈਂਬਰ ਚੁਣ ਕੇ ਆਈ ਸੀ। ਇਹ ਖੁਸ਼ੀ ਦੀ ਗਲ ਹੈ ਕਿ ਇਸ ਵਾਰ ਇਹ ਗਿਣਤੀ ਡੇਢ ਗੁਣਾ ਵੱਧ ਕੇ 13 ਹੋ ਗਈ ਹੈ।

ਮੁੱਖ ਮੰਤਰੀ ਨੇ ਕ੍ਰਿਸ਼ਣ ਲਾਲ ਮਿੱਢਾ ਨੂੰ ਸਰਵਸੰਮਤੀ ਨਾਲ ਡਿਪਟੀ ਸਪੀਕਰ ਚੁਣੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੇ ਇਤਹਾਸ ਵਿਚ ਪਹਿਲੀ ਵਾਰ ਵਿਧਾਨਸਭਾ ਦੇ ਸਪੀਕਰ ਇਕ ਇੰਜੀਨੀਅਰ ਅਤੇ ਡਿਪਟੀ ਸਪੀਕਰ ਇਕ ਡਾਕਟਰ ਚੁਣੇ ਗਏ ਹਨ। ਇਸ ਸੁਖਦ ਸੰਯੋਗ ਨਾਲ ਸੂਬੇ ਦੇ ਵਿਕਾਸ ਨੂੰ ਚਾਰ ਚੰਨ੍ਹ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਡਿਪਟੀ ਸਪੀਕਰ ਸੱਭ ਨੂੰ ਨਾਲ ਲੈ ਕੇ ਚੱਲਣਗੇ।, ਸੱਭ ਨੁੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦੇਣਗੇ ਅਤੇ ਸਦਨ ਦੀ ਮਰਿਆਦਾ ਨੁੰ ਪੂਰੀ ਤਰ੍ਹਾ ਨਾਲ ਕਾਇਮ ਰੱਖਣਗੇ।

ਮੁੱਖ ਮੰਤਰੀ ਨੇ ਸਮੂਚੇ ਸਦਨ ਵੱਲੋਂ ਤੇ ਕੈਬੀਨੇਟ ਵੱਲੋਂ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਸਦਨ ਦੀ ਕਾਰਵਾਈ ਦੇ ਸੁਚਾਰੂ ਸਚਾਲਨ ਵਿਚ ਲੋਕਤਾਂਤਰਿਕ ਮੁੱਲਾਂ ਦਾ ਪੂਰੀ ਜਿਮੇਵਾਰੀ ਨਾਲ ਪਾਲਣ ਕੀਤਾ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਮੈਂਬਰ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਦੇ ਹੋਣ, ਪਰ ਸਾਰੇ ਮੈਂਬਰ ਆਪਣਸ ਵਿਚ ਇਕ –ਦੂਜੇ ਦਾ ਸਹਿਯੋਗ ਕਰਨ ਤਾਂ ਜੋ ਸਦਨ ਦੀ ਸੁਚਾਰੂ ਰੁਪ ਨਾਲ ਚਲਾਇਆ ਜਾ ਸਕੇ। ਸਦਨ ਦੀ ਗਰਿਮਾ ਬਣਾਏ ਰੱਖਣ ਵਿਚ ਸਾਰੇ ਮੈਂਬਰਾਂ ਦਾ ਯੋਗਦਾਨ ਬਹੁਤ ਜਰੂਰੀ ਹੈ।

Share This Article
Leave a Comment