ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ”ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ”ਅਤੇ ”ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ”ਤਹਿਤ ਸੂਬਾ ਸਰਕਾਰ ਸਾਰੇ ਗਰੀਬ ਪਰਿਵਾਰਾਂ ਨੂੰ ਜਲਦੀ ਹੀ ਆਸ਼ਿਸ਼ਾਨਾ ਉਪਲਬਧ ਕਰਾਏਗੀ। ਇਸ ਦੇ ਲਈ ਹਾਊਸਿੰਗ ਫਾਰ ਆਲ ਵਿਭਾਗ ਵੱਲੋਂ ਸਾਰੇ ਜਰੂਰੀ ਪ੍ਰਬੰਧ ਕੀਤੇ ਜਾ ਚੁੱਕੇ ਹਨ। ਸੂਬੇ ਦੇ ਯੋਗ ਲੋਕਾਂ ਨੂੰ 100-100 ਵਰਗ ਗਜ ਦੇ ਪਲਾਟ ਅਲਾਟ ਦੀ ਪ੍ਰਕ੍ਰਿਆ ਪੜਾਅਵਾਰ ਢੰਗ ਨਾਲ ਪੂਰੀ ਕੀਤੀ ਜਾਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਪ੍ਰਬੰਧਿਤ ਕੀਤੀ ਗਈ ਹਾਉਸਿੰਗ ਫਾਰ ਆਲ ਵਿਭਾਗ ਦੀ ਸਮੀਖਿਆ ਮੀਟਿੰਗ ਵਿਚ ਇਹ ਜਾਣਕਾਰੀ ਪ੍ਰਦਾਨ ਕੀਤੀ ਗਈ। ਯੋਜਨਾ ਤਹਿਤ 100-100 ਵਰਗ ਗਜ ਦੇ ਪਲਾਟ ਸ਼ਹਿਰਾਂ ਦੀ ਤਰਜ ‘ਤੇ ਸਾਰੀ ਬੁਨਿਆਦੀ ਸਹੂਲਤਾਂ ਨਾਲ ਲੈਸ ਵਿਕਸਿਤ ਕਲੋਨੀਆਂ ਵਿਚ ਦਿੱਤੇ ਜਾਣਗੇ। ਇਸ ਦੇ ਲਈ ਮੁੱਖ ਮੰਤਰੀ ਵੱਲੋਂ 100 ਕਰੋੜ ਰੁਪਏ ਦੀ ਰਕਮ ਦੀ ਮੰਜੂਰੀ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਪੇਮੈਂਟ ਲਈ ਲੋਨ ਦੀ ਵੀ ਹੋਵੇ ਵਿਵਸਥਾ
ਮੀਟਿੰਗ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਯੋਗ ਪਰਿਵਾਰਾਂ ਨੂੰ ਫਲੈਟ ਜਾਂ ਪਲਾਟ ਅਲਾਟਮੈਂਟ ਲਈ ਦਿੱਤੀ ਜਾਣ ਵਾਲੀ ਰਕਮ ਨੂੰ ਬੈਂਕਾਂ ਰਾਹੀਂ ਫਾਈਨੈਂਸ ਕਰਵਾਏ ਜਾਣ ਦੀ ਸਹੂਲਤ ਵੀ ਹੋਵੇ ਤਾਂ ਜੋ ਇੱਕਮੁਸ਼ਤ ਭੁਗਤਾਨ ਦੀ ਵਿਵਸਥਾ ਨਾ ਹੋਣ ਦੀ ਸਥਿਤੀ ਵਿਚ ਵੀ ਕੋਈ ਯੋਗ ਪਰਿਵਾਰ ਯੋਜਨਾਂ ਦੇ ਲਾਭ ਤੋਂ ਵਾਂਝਾ ਨਾ ਰਹੇ।
ਮੀਟਿੰਗ ਵਿਚ ਦਸਿਆ ਗਿਆ ਕਿ ਯੋਜਨਾਵਾਂ ਦੇ ਤਹਿਤ ਸੂਬੇ ਵਿਚ ਅਜਿਹੇ ਸਾਰੇ ਯੋਗ ਪਰਿਵਾਰਾਂ ਨੂੰ ਚੋਣ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੇ ਕੋਲ ਆਪਣੇ ਖੁਦ ਦੇ ਘਰ, ਘਰ ਬਨਾਉਣ ਲਈ ਜਮੀਨ ਅਤੇ ਫਲੈਟ ਨਹੀਂ ਹੈ ਅਤੇ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ। ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ 5 ਲੱਖ ਤੋਂ ਵੱਧ ਲੋਕਾਂ ਨੇ 100 ਵਰਗ ਗਜ ਦੇ ਪਲਾਟ ਲਈ ਬਿਨੈ ਕੀਤਾ ਹੈ ਅਤੇ ਸਾਰੇ ਯੋਗ ਲਾਭਕਾਰਾਂ ਨੂੰ ਜਲਦੀ ਹੀ ਵੱਖ-ਵੱਖ ਪੜਾਆਂ ਵਿਚ ਪਲਾਟ ਮਿਲਣਗੇ। ਇਸੀ ਤਰ੍ਹਾ, ਯੋਜਨਾ ਤਹਿਤ ਮਹਾਗ੍ਰਾਮ ਪੰਚਾਇਤਾਂ ਵਿਚ 50 ਵਰਗ ਗਜ ਦੇ ਪਲਾਟ ਅਲਾਟ ਕੀਤੇ ਜਾਣਗੇ।
ਇਸੀ ਤਰ੍ਹਾ, ਸੂਬਾ ਸਰਕਾਰ ਵੱਲੋਂ ”ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ” ਤਹਿਤ ਸ਼ਹਿਰਾਂ ਵਿਚ ਰਹਿਣ ਵਾਲੇ ਲਗਭਗ 2.89 ਲੱਖ ਤੋਂ ਵੱਧ ਅਜਿਹੇ ਪਰਿਵਾਰਾਂ ਵੱਲੋਂ ਘਰ ਲਈ ਬਿਨੈ ਕੀਤਾ ਗਿਆ ਸੀ, ਜਿੰਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਹੈ ਅਤੇ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ। ਇਸ ਵਿਚ ਪਲਾਟ ਲਈ ਲਗਭਗ 1.51 ਲੱਖ ਅਤੇ ਫਲੈਟ ਲਈ 1.38 ਲੱਖ ਲੋਕਾਂ ਨੇ ਬਿਨੈ ਕੀਤਾ ਹੈ। ਇਸ ਵਿੱਚੋਂ 15256 ਨੂੰ ਪਿਛਲੇ ਸਾਲ ਪ੍ਰੋਵਿਜਨਲ ਅਲਾਟਮੈਂਟ ਲੈਟਰ ਜਾਰੀ ਕੀਤੇ ਜਾ ਚੁੱਕੇ ਹਨ।