ਹਰਿਆਣਾ ਕਬੱਡੀ ਖੇਡ ਮਹਾਕੁੰਭ ਪ੍ਰੋਗਰਾਮ; ਅੰਬਾਲਾ ਜਿਲ੍ਹੇ ‘ਚ 14 ਕਰੋੜ ਨਾਲ ਬਣੇਗਾ ਹਾਕੀ ਦਾ ਐਸਟਰੋਟਰਫ

Global Team
6 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਬਾਲਾ ਜਿਲ੍ਹਾ ਦੇ ਪਿੰਡ ਬੜਾਗੜ੍ਹ ਵਿਚ ਪ੍ਰਬੰਧਿਤ ਹਰਿਆਣਾ ਕਬੱਡੀ ਖੇਡ ਮਹਾਕੁੰਭ ਪ੍ਰੋਗਰਾਮ ਵਿਚ ਅੱਜ ਐਲਾਨ ਕਰਦੇ ਹੋਏ ਖੇਡ ਸਟੇਡੀਅਮ ਬੜਾਗੜ੍ਹ ਵਿਚ 14 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਦਾ ਐਸਟਰੋਟਰਫ ਬਣਾਇਆ ਜਾਵੇਗਾ ਅਤੇ ਖੇਡ ਦੇ ਮੈਦਾਨ ਵਿਚ ਫਲੱਡ ਲਾਇਟਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਪਿੰਡ ਲਾਹਾ ਅਤੇ ਪਿੰਡ ਬਿਚਪੜੀ ਵਿਚ ਸਥਿਤ ਖੇਡ ਸਟੇਡੀਅਮਾਂ ਦੇ ਨਵੀਨੀਕਰਣ ਦੇ ਲਈ 5 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਬੱਡੀ ਮਹਾਕੁੰਭ ਵਿਚ ਪੁਰਸ਼ ਅਤੇ ਮਹਿਲਾ ਵਰਗ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੀ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਬੱਡੀ ਸਿਰਫ ਤਾਕਤ ਦੀ ਖੇਡ ਨਹੀਂ, ਸਗੋ ਦਿਮਾਗ ਦੀ ਖੇਡ ਵੀ ਹੈ। ਖਿਡਾਰੀਆਂ ਦੇ ਦਮਖਮ ‘ਤੇ ਭਾਰਤ ਅੱਜ ਓਲੰਪਿਕ ਤੇ ਹੋਰ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਵੱਡੀ ਸ਼ਕਤੀ ਵਜੋ ਉਭਰ ਰਿਹਾ ਹੈ। ਇਸ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਸੱਭ ਤੋਂ ਵੱਧ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਹਰਿਆਣਾ ਦੇ ਅਜਿਹੇ 11 ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਇੰਨ੍ਹਾਂ ਵਿਚ ਇਕ ਖਿਡਾਰੀ ਨੂੰ ਮੇ੧ਰ ਧਿਆਨਚੰਦ ਖੇਡ ਰਤਨ ਅਵਾਰਡ, 10 ਖਿਡਾਰੀਆਂ ਨੂੰ ਅਰਜੁਨ ਅਵਾਰਡ ਅਤੇ 1 ਕੋਚ ਨੂੰ ਦਰੋਣਾਚਾਰਿਆ ਅਵਰਾਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕਬੱਡੀ, ਕੁਸ਼ਤੀ ਅਤੇ ਮੁੱਕੇਬਾਜੀ ਵਰਗੇ ਪਰੰਪਰਾਗਤ ਖੇਡਾਂ ਦਾ ਗੜ੍ਹ ਰਿਹਾ ਹੈ। ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸੂਬੇ ਦੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਨਾ ਸਿਰਫ ਹਰਿਆਣਾ ਦਾ, ਗਸੋ ਪੂਰੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਹੁਣ ਤਾਂ ਹਰਿਆਣਾ ਖੇਡਾਂ ਦੇ ਦਮ ‘ਤੇ ਬਾਲੀਵੁੱਡ ਦੀ ਵੀ ਪਸੰਦ ਬਣ ਗਿਆ ਹੈ। ਦੰਗਲ ਅਤੇ ਸੁਲਤਾਨ ਵਰਗੀ ਫਿਲਮਾਂ ਹਰਿਆਣਾ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦਾ ਮਾਣ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਸਦਾ ਹੀ ਖੇਡ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪੇਰਿਸ ਓਲੰਪਿਕ 2024 ਵਿਚ ਦੇਸ਼ ਵੱਲੋਂ ਜਿੱਤੇ ਗਏ 6 ਮੈਡਲਾਂ ਵਿੱਚੋਂ 5 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਇਸ ਤੋਂ ਪਹਿਲਾਂ, ਟੋਕਿਓ ਓਲੰਪਿਕ 2020 ਵਿਚ ਹਰਿਆਣਾ ਦੇ 30 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਭਾਰਤ ਵੱਲੋਂ ਜਿੱਤੇ ਗਏ 7 ਮੈਡਲਾਂ ਵਿੱਚੋਂ 4 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ। ਇਹੀ ਨਹੀਂ, ਏਸ਼ਿਆਈ ਖੇਡਾਂ ਵਿਚ ਵੀ ਸੂਬਾ ਦਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਏਸ਼ਿਆਈ ਖੇਡ -2022 ਵਿਚ ਰਾਜ ਦੇ 82 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਦੇਸ਼ ਦੇ 111 ਮੈਡਲਾਂ ਵਿੱਚੋਂ 28 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਇਸੀ ਤਰ੍ਹਾ, ਕਾਮਲਵੈਲਥ ਖੇਡਾਂ ਵਿਚ ਵੀ ਹਰਿਆਣਾ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਬਰਮਿੰਘਮ ਕਾਮਨਵੈਲਥ ਖੇਡ-2022 ਦੌਰਾਨ ਹਰਿਆਣਾ ਦੇ 43 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਹਰਿਆਣਾ ਦੇ ਖਿਡਾਰੀਆਂ ਨੇ 20 ਮੈਡਲ ਜਿੱਤੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜਗਾਰ ਯਕੀਨੀ ਕਰਨ ਲਈ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ 2021 ਬਣਾਏ ਹੈ। ਇਸ ਦੇ ਤਹਿਤ ਖੇਡ ਵਿਭਾਗ ਵਿਚ 550 ਨਵੇਂ ਅਹੁਦੇ ਬਣਾਏ ਗਏ। ਇਸ ਤੋਂ ਇਲਾਵਾ, 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ।

ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜੋ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਦਿੰਦਾ ਹੈ। ਅਸੀਂ ਹੁਣ ਤੱਕ ਖਿਡਾਰੀਆਂ ਨੂੰ 593 ਕਰੋੜ ਰੁਪਏ ਦੇ ਨਗਦ ਇਨਾਮ ਦਿੱਤੇ ਹਨ। ਇਸ ਤੋਂ ਇਲਾਵਾ, ਵਧੀਆ ਪ੍ਰਦਰਸ਼ਨ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਲਗਾਤਾਰ ਵੱਧ ਰਹੀ ਖੇਡ ਸਭਿਆਚਾਰ ਨੂੰ ਦੇਖਦੇ ਹੋਏ ਅਸੀਂ ਖਿਡਾਰੀਆਂ ਦੇ ਪ੍ਰੋਤਸਾਹਨ ਅਤੇ ਭਲਾਈ ਲਈ ਆਪਣੇ ਸੰਕਲਪ ਪੱਤਰ -2024 ਵਿਚ ਹਰ ਖਿਡਾਰੀ ਨੂੰ 20 ਲੱਖ ਰੁਪਏ ਦਾ ਮੈਡੀਕਲ ਬੀਮਾ ਕਵਰ ਦੇਣ ਦਾ ਸੰਕਲਪ ਲਿਆ ਹੈ। ਇਸੀ ਤਰ੍ਹਾ, ਸੂਬਾ ਪੱਧਰ ‘ਤੇ ਪ੍ਰਤੀ ਸਾਲ ਤਿੰਨ ਵਧੀਆ ਅਖਾੜਿਆਂ ਨੂੰ 50 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਜਿਲ੍ਹਾ ਪੱਧਰ ‘ਤੇ ਵੀ ਤਿੰਨ ਵਧੀਆ ਅਖਾੜਿਆਂ ਨੂੰ 15 ਲੱਖ, 10 ਲੱਖ ਅਤੇ 5 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਹਰਿਆਣਾ ਕਬੱਡੀ ਮਹਾਕੁੰਭ ਵਿਚ ਪਹਿਲਾ ਸਥਾਨ ‘ਤੇ ਰਹੀ ਹਿਸਾਰ, ਦੂਜੇ ਸਥਾਨ ‘ਤੇ ਰੋਹਤਕ ਅਤੇ ਤੀਜੇ ਸਥਾਨ ‘ਤੇ ਰਹੀ ਗੁਰੂਗ੍ਰਾਮ ਤੇ ਅੰਬਾਲਾ ਦੀ ਮਹਿਲਾ ਕਬੱਡੀ ਟੀਮ ਨੂੰ ਟਰਾਫੀ ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

ਇਸ ਤਰ੍ਹਾ ਪੁਰਸ਼ ਕਬੱਡੀ ਮੁਕਾਬਲੇ ਦੇ ਪਹਿਲੇ ਸਥਾਨ ‘ਤੇ ਰਹੀ ਗੁਰੂਗ੍ਰਾਮ, ਦੂਜੇ ਸਥਾਨ ‘ਤੇ ਰਹੀ ਹਿਸਾਰ, ਤੀਜੇ ਸਥਾਨ ‘ਤੇ ਰਹੀ ਰੋਹਤਕ ਤੇ ਅੰਬਾਲਾ ਦੀ ਟੀਮ ਨੂੰ ਟਰਫੀ ਤੇ ਪੁਰਸਕਾਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਪਹਿਲਾ ਸਥਾਨ ‘ਤੇ ਆਈ ਟੀਮ ਨੂੰ 2 ਲੱਖ ਰੁਪਏ, ਦੂ੧ੇ ਨੂੰ 1 ਲੱਖ ਰੁਪਏ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਟੀਮ ਨੂੰ ਕ੍ਰਮਵਾਰ 25-25 ਹਜਾਰ ਦੇ ਪੁਰਸਕਾਰ ਦਿੱਤੇ ਗਏ।

ਇਸ ਮੌਕੇ ‘ਤੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਡਾਇਰੈਕਟਰ ਜਨਰਲ ਸੰਜੀਵ ਵਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

Share This Article
Leave a Comment