ਕਿਸਾਨਾਂ ਨੂੰ ਖਾਣਾ ਖਵਾਉਣ ਵਾਲੇ ਢਾਬੇ ਦਾ ਹਰਿਆਣਾ ਸਰਕਾਰ ਵੱਲ਼ੋਂ ਰਸਤਾ ਬੰਦ ਕਰਨਾ ਬਦਲਾ ਖੋਰੀ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

TeamGlobalPunjab
2 Min Read

ਚੰਡੀਗੜ੍ਹ : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਬੁਧੀਜੀਵੀਆਂ ਨੇ ਹਰਿਆਣਾ ਸਰਕਾਰ ਵੱਲੋਂ ਰਾਮ ਸਿੰਘ ਰਾਣਾ ਦੇ ਕੁਰਕਸ਼ੇਤਰ ਹਾਈਵੇਅ ਉੱਤੇ ਸਥਿਤ ਢਾਬੇ ਦਾ ਰਸਤਾ ਬੰਦ ਕਰਨ ਦੀ ਕਾਰਵਾਈ ਦੀ ਭਰਪੂਰ ਨਿੰਦਾ ਕੀਤੀ ਤੇ ਕਿਹਾ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਢਾਬੇ ਵੱਲ਼ੋਂ ਮੁਫਤ ਖਾਣਾ ਖੁਆਉਣਾ ਕੋਈ ਅਪਰਾਧ ਨਹੀਂ ਹੈ। ਸਗੋਂ ਇਹ ਸਰਕਾਰ ਦੀ ਅਸਭਿਅਕ ਅਤੇ ਮੁੱਧ ਯੁੱਗੀ ਬਦਲਾਖੋਰੀ ਕਾਰਵਾਈ ਹੈ ਜਿਸਨੂੰ 21ਵੀਂ ਸਦੀ ਵਿੱਚ ਕਿਆਸਿਆ ਵੀਂ ਨਹੀਂ ਜਾ ਸਕਦਾ।

ਸਰਕਾਰ ਨੇ, ਰੋਡ ਤੋਂ ਢਾਬੇ ਤੱਕ ਦੀ ਪਹੁੰਚ ਨੂੰ ਬਜ਼ਰੀ/ਸੀਮਿੰਟ ਦੇ ਬੋਲਡਰਜ਼ ਲਾ ਕੇ ਬੰਦ ਕਰ ਦਿੱਤਾ ਹੈ। ਪਿਛਲੇ ਸੱਤ ਮਹੀਨਿਆਂ ਤੋਂ ਰਾਣਾ ਆਪਣੇ ਦਿੱਲੀ ਸਿੰਘੂ ਬਾਰਡਰ ਦੇ ਨੇੜੇ ਸਥਿਤ ਢਾਬੇ ਤੋਂ ਸੰਘਰਸ਼ੀ ਕਿਸਾਨਾਂ ਨੂੰ ਮੁੱਫਤ ਰੋਟੀ-ਪਾਣੀ ਦੀ ਸੇਵਾ ਕਰ ਰਿਹਾ ਹੈ। ਕਿਸਾਨ ਲੀਡਰਾਂ ਨੇ ਵੀਂ ਇਸ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਸਿੱਖ ਬੁੱਧੀਜੀਵੀਆਂ ਨੇ ਕਿਹਾ ਅਜਿਹੀ ਨੀਵੇ ਪੱਧਰ ਦੀ ਕਾਰਵਾਈ ਸਰਕਾਰ ਦਾ ਕਿਸਾਨੀ ਅੰਦੋਲਨ ਵੱਲ ਨਜ਼ਰੀਆਂ ਦਾ ਖੁਲਾਸਾ ਕਰਦੀ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੋਣ ਦੇ ਦਾਅਵੇ ਖੋਖਲੇ ਅਤੇ ਭੁਲੇਖਾ ਪਾਊ ਹਨ। ਅਜਿਹੀਆ ਚਲਾਕੀਆਂ/ਚੁਸਤੀਆਂ ਮੋਦੀ ਸਰਕਾਰ ਦੀਆਂ ਗੈਰ-ਜਮਹੂਰੀ/ਤਾਨਾਸ਼ਾਹੀ ਵਰਤਾਰਿਆਂ ਨੂੰ ਨੰਗਾ ਵੀਂ ਕਰਦੀਆਂ ਹਨ। ਸਿੱਖ ਬੁਧੀਜੀਵੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਢਾਬੇ ਨੂੰ ਜਾਂਦੇ ਰਸਤੇ ਨੂੰ ਮੁੜ ਖੋਲ੍ਹੇ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਰਾਮ ਸਿੰਘ ਰਾਣਾ ਦਾ 7 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਦੇਖਦਿਆਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।

Share This Article
Leave a Comment