ਚੰਡੀਗੜ੍ਹ: ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ‘ਤੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਸਾਨਾਂ ‘ਚ ਕਾਫੀ ਰੋਹ ਹੈ। ਇਸ ਨੂੰ ਲੈ ਕੇ ਪੂਰੇ ਹਰਿਆਣਾ ਵਿਚ ਹਾਈਵੇਅ ਜਾਮ ਕੀਤੇ ਗਏ ਹਨ। ਇਸ ਘਟਨਾ ਵਿੱਚ 10 ਪ੍ਰਦਰਸ਼ਨਕਾਰੀ ਕਿਸਾਨ ਜਖ਼ਮੀ ਹੋ ਗਏ ।
ਇਸ ਦੌਰਾਨ ਇੱਕ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਵੀਡੀਓ ਬਸਤਾੜਾ ਟੋਲ ਦਾ ਨਹੀਂ ਹੈ, ਇਹ ਵੀਡੀਓ ਕੈਥਲ ਰੋਡ ਬਲਾਕ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਇੱਕ ਅਧਿਕਾਰੀ ਡਿਊਟੀ ਮੈਜਿਸਟਰੇਟ ਦੇ ਰੂਪ ਵਿੱਚ ਪੁਲਿਸ ਵਾਲਿਆਂ ਨੂੰ ਸਖ਼ਤ ਆਦੇਸ਼ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ। ਅਧਿਕਾਰੀ ਪੁਲਿਸ ਵਾਲਿਆਂ ਨੂੰ ਕਹਿ ਰਿਹਾ ਹੈ ਕਿ “ਮੈਂ ਡਿਊਟੀ ਮੈਜਿਸਟ੍ਰੇਟ ਹਾਂ।ਇਹ ਨਾਕਾ ਟੁੱਟਣਾ ਨਹੀਂ ਚਾਹੀਦਾ। ਜਿਹੜਾ ਵੀ ਆਉਂਦਾ ਹੈ ਉਸਨੂੰ ਇਹ ਨਾਕਾ ਪਾਰ ਨਾ ਕਰਨ ਦਿਓ।ਇੱਥੋਂ ਆਉਣ ਵਾਲੇ ਦਾ ਸਿਰ ਫਟਿਆ ਹੋਣਾ ਚਾਹੀਦਾ ਹੈ।”
ਕਈ ਵਿਰੋਧੀ ਨੇਤਾਵਾਂ ਨੇ ਵੀ ਇਸ ਵੀਡੀਓ ਨੂੰ ਆਪਣੇ ਹੈਂਡਲ ‘ਤੇ ਸਾਂਝਾ ਕੀਤਾ ਹੈ।