ਹਰਿਆਣਾ ਸਰਕਾਰ ਇਸ ਸਾਲ ਕਿਸਾਨਾਂ ਦੀ ਖਰਾਬ ਪਈ ਇੱਕ ਲੱਖ ਏਕੜ ਜ਼ਮੀਨ ਨੂੰ ਕਰਵਾਏਗੀ ਠੀਕ

TeamGlobalPunjab
2 Min Read

ਚੰਡੀਗੜ੍ਹ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਖਰਾਬ ਪਈ ਜਮੀਨ ਖੇਤੀਬਾੜੀ ਯੋਗ ਬਨਾਉਣ ਲਈ ਇਸ ਸਾਲ ਇਕ ਲੱਖ ਏਕੜ ਜਮੀਨ ਨੂੰ ਠੀਕ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਦਲਾਲ ਅੱਜ ਇੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਮਿਲ ਕੇ ਖਰਾਬ ਜ਼ਮੀਨ ਨੂੰ ਠੀਕ ਕਰੇਗੀ ਜਿਸ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।

ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਕਿਸਾਨਾਂ ਖਾਸਕਰ ਦੱਖਣ ਹਰਿਆਣਾ ਦੇ ਕਿਸਾਨਾਂ ਨੂੰ ਜਲਦੀ ਹੀ ਮੂੰਗ ਦਾ ਬੀਜ ਬਲਾਕ ਤੇ ਪਿੰਡ ਲੇਵਲ ‘ਤੇ ਉਪਲਬਧ ਕਰਵਾਇਆ ਜਾਵੇ ਤਾਂ ਜੋ ਕਿਸਾਨ ਆਪਣੇ ਫਸਲ ਦੀ ਸਮੇਂ ‘ਤੇ ਜੋਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਾਜਰਾ, ਮੂੰਗ ਤੇ ਉੜਦ ਦਾ ਬੀਜ ਚੰਗੀ ਗੁਣਵੱਤਾ ਤੇ ਸਸਤੇ ਰੇਟਾਂ ‘ਤੇ ਦਿੱਤਾ ਜਾਵੇ ਜਿਸ ਦੇ ਲਈ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨਾਲ ਮਿਲ ਕੇ ਲੰਬੇ ਸਮੇਂ ਦੇ ਲਈ ਇਸ ਦਾ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਸਸਤਾ ਬੀਜ ਮਿਲੇ ਅਤੇ ਉਨ੍ਹਾਂ ਨੂੰ ਬਾਜਾਰ ਤੋਂ ਵੱਧ ਭਾਅ ਦਾ ਬੀਜ ਨਾ ਖਰੀਦਣਾ ਪਵੇ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਝੋਨੇ ਦੀ ਥਾਂ ਘੱਟ ਪਾਣੀ ਵਾਲੀ ਫਸਲਾਂ ਨੂੰ ਉਗਾਉਣ ਦੇ ਲਈ ਜਾਗਰੁਕ ਕਰਨ। ਜਿਨ੍ਹਾਂ ਦੀ ਲਾਗਤ ਘੱਟ ਅਤੇ ਮੁਨਾਫਾ ਵੱਧ ਹੋਵੇ। ਇਸ ਤੋਂ ਇਲਾਵਾ, ਵੱਧ ਤੋਂ ਵੱਧ ਕਿਸਾਨਾਂ ਦਾ ਮੇਰਾ ਪਾਣੀ-ਮੇਰੀ ਵਿਰਾਸਤ ਪੋਰਟਲ ‘ਤੇ 25 ਜੂਨ, 2021 ਤਕ ਆਪਣੀ ਰਜਿਸਟਰੇਸ਼ਨ ਕਰਨ ਦੇ ਲਈ ਪ੍ਰੇਰਿਤ ਕਰਨ। ਇਸ ਯੋਜਨਾ ਦੇ ਤਹਿਤ ਪ੍ਰਤੀ ਏਕੜ 7 ਹਜ਼ਾਰ ਰੁਪਏ ਕਿਸਾਨਾਂ ਨੂੰ ਦਿੱਤੇ ਜਾਣਗੇ।

- Advertisement -

Share this Article
Leave a comment