ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਤੇ ਹਰਿਆਣਾ ਸਰਕਾਰ ਨੇ ਅੰਤੋਂਦੇਯ ਦੀ ਭਾਵਨਾ ਨੁੰ ਧਰਾਤਲ ‘ਤੇ ਉਤਾਰਿਆ ਹੈ। ਸਾਡੀ ਡਬਲ ਇੰਜਨ ਦੀ ਸਰਕਾਰ ਸਹੀ ਮਾਇਨੇ ਵਿਚ ਗਰੀਬ ਹਿਤੇਸ਼ੀ ਹੈ ਅਤੇ ਗਰੀਬ ਨੂੰ ਮਜਬੂਤ ਬਨਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ 10 ਸਾਲ ਵਿਚ ਨਰੇਂਦਰ ਮੋਦੀ ਦੇ ਅਗਵਾਈ ਹੇਠ ਜਿੰਨ੍ਹੇ ਕੰਮ ਗਰੀਬ ਦੇ ਹਿੱਤ ਵਿਚ ਕੀਤੇ ਗਏ ਉਨ੍ਹੇ ਕੰਮ ਪਿਛਲੇ 60 ਸਾਲਾਂ ਵਿਚ ਕਾਂਗਰਸ ਸਰਕਾਰ ਨਹੀਂ ਕਰ ਪਾਈ। ਕਾਂਗਰਸ ਨੇ ਗਰੀਬਾਂ ਨੂੰ ਝੂਠ ਬੋਲ ਕੇ ਗੁਮਰਾਹ ਕਰ ਵੋਟ ਲੈ ਕੇ ਐਲਾਨ ਕੀਤਾ ਹੈ। ਚੋਣਾਂ ਵਿਚ ਵਿਰੋਧੀ ਧਿਰ ਨੇ ਜਨਤਾ ਨੂੰ ਗੁਮਰਾਹ ਕੀਤਾ ਕਿ ਸੰਵਿਧਾਨ ਅਤੇ ਰਾਖਵੇਂ ਨੁੰ ਖਤਮ ਕਰ ਦਿੱਤਾ ਜਾਵੇਗਾ ਜੋ ਕਿ ਝੂਠ ਸੀ। ਸੰਵਿਧਾਨ ਅਤੇ ਰਾਖਵੇਂ ਨੂੰ ਇਸ ਦੇਸ਼ ਵਿਚ ਕੋਈ ਖਤਮ ਨਹੀਂ ਕਰ ਸਕਦਾ।
ਮੁੱਖ ਮੰਤਰੀ ਅੱਜ ਜਿਲ੍ਹਾ ਸੋਨੀਪਤ ਵਿਚ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੂਰਥਲ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਰਾਜ ਪੱਧਰੀ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਤਹਿਤ 100-100 ਵਰਗ ਗਜ ਦੇ ਪਲਾਟ ਕਬਜਾ ਅਲਾਟਮੈਂਟ ਪੱਤਰ ਵੰਡ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਸੋਨੀਪਤ ਤੋਂ ਇਲਾਵਾ 10 ਥਾਵਾਂ- ਭਿਵਾਨੀ, ਚਰਖੀ ਦਾਦਰੀ, ਪਲਵਲ, ਗੁਰੂਗ੍ਰਾਮ, ਹਿਸਾਰ, ਜੀਂਦ, ਯਮੁਨਾਨਗਰ, ਮਹੇਂਦਰਗੜ੍ਹ, ਝੱਜਰ ਅਤੇ ਸਿਰਸਾ ਵਿਚ ਵੀ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ, ਜਿੱਥੇ ਹਰਿਆਣਾ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਲਾਭਕਾਰਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਵੰਡੇ ਗਏ। ਅੱਜ ਦੇ ਸਮਾਰੋਹ ਵਿਚ 7500 ਤੋਂ ਵੱਧ ਲੋਕਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਦਿੱਤੇ ਗਏ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪਲਾਟ ਦੇ ਲਈ ਜਮੀਨ ਉਪਲਬਧ ਨਹੀਂ ਹੈ ਉੱਥੇ ਲਾਭਕਾਰਾਂ ਨੁੰ ਪਲਾਟ ਖਰੀਦਣ ਲਈ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਹੋਰ ਗਰੀਬ ਲਾਭਕਾਰਾਂ ਦੇ ਲਈ ਵੀ ਪਲਾਟ ਦੇਣ ਲਈ ਸਰਕਾਰ ਨੇ ਯੋਜਨਾ ਬਣਾਈ ਹੈ ਅਤੇ ਅਧਿਕਾਰੀਆਂ ਨੂੰ ਪੋਰਟਲ ਤਿਆਰ ਕਰਨ ਲਈ ਆਦੇਸ਼ ਦੇ ਦਿੱਤੇ ਗਏ ਹਨ। ਇਸ ਪੋਰਟਲ ‘ਤੇ ਅਜਿਹੇ ਪਰਿਵਾਰ ਆਪਣਾ ਰਜਿਸਟ੍ਰੇਸ਼ਣ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਚੋਣ ਜਾਬਤਾ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਉਹ ਫਾਇਲ ਨੂੰ ਦਰੁਸਤ ਕਰ ਲਾਭਕਾਰਾਂ ਨੂੰ ਪਲਾਟ ਕਬਜਾ ਅਲਾਟਮੈਂਟ ਪੱਤਰ ਦੇ ਦਿੱਤੇ ਜਾਣ ਅਤੇ ਅੱਜ ਇਸ ਕੰਮ ਨੂੰ ਪੂਰਾ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਡੇਢ ਦਿਹਾਕੇ ਪਹਿਲਾਂ ਸਿਰਫ ਪਲਾਟ ਦੇਣ ਦੀ ਗੱਲ ਕਹੀ ਸੀ, ਪਰ ਲੋਕਾਂ ਨੂੰ ਮਾਲਿਕਾਨਾ ਹੱਕ ਨਹੀਂ ਦਿੱਤਾ ਗਿਆ। ਲੋਕ ਮਾਲਿਕਾਨਾ ਹੱਕ ਪਾਉਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਤਾਂ ਯੋਜਨਾ ਦਾ ਨਾਂਅ ਮਹਾਤਮਾ ਗਾਂਧੀ ਦੇ ਨਾਂਅ ‘ਤੇ ਰੱਖਿਆ ਸੀ ਅਤੇ ਮਹਾਤਮਾ ਗਾਂਧੀ ਦਾ ਨਾਂਅ ਲੈ ਕੇ ਲੋਕਾਂ ਨੁੰ ਗੁਮਰਾਹ ਕੀਤਾ, ਪਰ ਲੋਕਾਂ ਨੂੰ 2008 ਤੋਂ 2014 ਤਕ ਕੋਈ ਫਾਇਦਾ ਨਹੀਂ ਪਹੁੰਚਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਬੀਪੀਐਲ ਪਰਿਵਾਰਾਂ ਨੂੰ ਛੱਤ ਮਹੁਇਆ ਕਰਵਾਉਣ ਲਈ 14 ਸ਼ਹਿਰਾਂ ਦੀ ਯੋਜਨਾ ਤਿਆਰ ਕੀਤੀ ਹੈ, ਜਿਸ ਦੇ ਤਹਿਤ 15 ਹਜਾਰ ਪਲਾਟ ਦਿੱਤੇ ਜਾਣਗੇ। ਇੰਨ੍ਹਾਂ ਦੀ ਤਸਦੀਕ ਦੇ ਬਾਅਦ ਸੂਚੀ ਤਿਆਰ ਕਰ ਲਈ ਗਈ ਹੈ। ਇਸ ਯੋਜਨਾ ਨੂੰ ਜਲਦੀ ਤੋਂ ਜਲਦੀ ਹੀ ਅਮਲੀਜਾਮਾ ਪਹਿਨਾ ਦਿੱਤਾ ਜਾਵੇਗਾ।