ਹਰਿਆਣਾ ਸਰਕਾਰ ਨੇ ਲੋਕਸਭਾ ਚੋਣ 2024 ਲਈ ਗੁਆਂਢੀ ਸੂਬਿਆਂ ਦੇ ਕਰਮਚਾਰੀ ਵੋਟਰਾਂ ਲਈ ਪੇਡ ਛੁੱਟੀ ਦਾ ਐਲਾਨ ਕੀਤਾ

Global Team
2 Min Read

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਲੋਕਸਭਾ ਆਮ ਚੋਣ 2024 ਵਿਚ ਗੁਆਂਢੀ ਸੂਬਿਆਂ ਦੇ ਵੋਟਰ ਜੋ ਹਰਿਆਣਾ ਸਰਕਾਰ ਵਿਚ ਕੰਮ ਕਰ ਰਹੇ ਹਨ ਨੁੰ ਵੋਟ ਪਾਉਣ ਲਈ ਪੇਡ ਛੁੱਟੀ ਦੇਣ ਦਾ ਐਲਾਨ ਕੀਤਾ ਹੈ।

ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਅਨੁਸਾਰ ਗੁਆਂਢੀ ਸੂਬਿਆਂ ਦੇ ਮੂਲ ਨਿਵਾਸੀ ਜੋ ਹਰਿਆਣਾ ਸਰਕਾਰ ਦੇ ਦਫਤਰਾਂ, ਰੋਰਡਾਂ, ਨਿਗਮਾਂ ਤੋਂ ਇਲਾਵਾ ਵਿਦਿਅਕ ਸੰਸਥਾਨ, ਵੱਖ-ਵੱਖ ਕਾਰਖਾਨੇ, ਦੁਕਾਨਾਂ, ਵਪਾਰਕ ਅਤੇ ਨਿਜੀ ਸੰਸਥਾਨਾਂ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਵੋਟ ਆਪਣੇ ਰਾਜ ਵਿਚ ਬਣਿਆ ਹੋਇਆ ਹੈ ਜੋ ਅਜਿਹੇ ਕਰਮਚਾਰੀਆਂ ਲਈ ਹੇਠਾਂ ਲਿਖੇ ਮਿੱਤੀਆਂ ਨੂੰ ਪੇਡ ਲੀਵ ਦੇ ਰੂਪ ਵਿਚ ਨਾਮਜਦ ਕੀਤਾ ਗਿਆ ਹੈ।

ਉਨ੍ਹਾਂ ਨੇ ਦਸਿਆ ਕਿ ਉੱਤਰ ਪ੍ਰਦੇਸ਼ ਵਿਚ 19 ਅਪ੍ਰੈਲ, 26 ਅਪ੍ਰੈਲ, 7 ਮਈ, 13 ਮਈ, 20 ਮਈ, 25 ਮਈ ਅਤੇ 1 ਜੂਨ, 2024 ਅਤੇ ਉਤਰਾਖੰਡ 19 ਅਪ੍ਰੈਲ ਤੇ ਰਾਜਸਤਾਨ ਵਿਚ 19 ਅਪ੍ਰੈਲ ਅਤੇ 26 ਅਪ੍ਰੈਨ, ਏਨਸੀਟੀ ਦਿੱਲੀ ਵਿਚ 25 ਮਈ, ਹਿਮਾਚਲ ਪ੍ਰਦੇਸ਼ ਵਿਚ 1 ਜੂਨ, ਪੰਜਾਬ ਅਤੇ ਯੂਟੀ ਚੰਡੀਗੜ੍ਹ ਵਿਚ 1 ਜੂਨ, 2024 ਨੁੰ ਲੋਕਸਭਾ ਚੋਣ ਹੋਣੇ ਹਨ।

ਉਨ੍ਹਾਂ ਨੇ ਦਸਿਆ ਕਿ ਇਹ ਧਿਆਨ ਰੱਖਣਾ ਮਹਤੱਵਪੂਰਨ ਹੈ ਕਿ ਕਰਮਚਾਰੀ ਸਿਰਫ ਆਪਣੇ ਸਬੰਧਿਤ ਸੰਸਦੀ ਖੇਤਰ ਵਿਚ ਚੋਣ ਦੇ ਦਿਨ ਹੀ ਪੇਡ ਲੀਵ ਦੇ ਹੱਕਦਾਰ ਹੋਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment