ਝੋਨੇ ਤੇ ਬਾਜਰੇ ਦੀ ਖਰੀਦ ਲਈ ਹੁਣ ਤਕ 12,000 ਕਰੋੜ ਰੁਪਏ ਤੋਂ ਵੱਧ ਕੀਤਾ ਜਾ ਚੁੱਕਾ ਹੈ ਕਿਸਾਨਾਂ ਨੂੰ ਭੁਗਤਾਨ

Global Team
2 Min Read

ਚੰਡੀਗੜ੍ਹ: ਹਰਿਆਣਾ ਦੀ ਮੰਡੀਆਂ ਵਿਚ ਝੋਨੇ ਤੇ ਬਾਜਰੇ ਦੀ ਫਸਲਾਂ ਦੀ ਖਰੀਦ ਪ੍ਰਕ੍ਰਿਆ ਸੁਚਾਰੂ ਰੂਪ ਨਾਲ ਜਾਰੀ ਹੈ। ਮੰਡੀਆਂ ਵਿਚ ਹੁਣ ਤਕ 5,069,092 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 4,972,833 ਮੀਟ੍ਰਿਕ ਟਨ ਦੀ ਖਰੀਦ ਹੋਈ ਹੈ। ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਨੁੰ ਝੋਨੇ ਵਿਚ ਰੱਖਦੇ ਹੋਏ ਉਨ੍ਹਾਂ ਦੇ ਖਾਤਿਆਂ ਵਿਚ ਫਸਲ ਖਰੀਦ ਦਾ ਪੈਸਾ ਸਿੱਧੇ ਭੇਜ ਰਹੀ ਹੈ। ਹੁਣ ਤਕ ਝੋਨਾ ਤੇ ਬਾਜਰਾ ਕਿਸਾਨਾਂ ਨੂੰ 12,001.04 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜਿਸ ਵਿਚ ਝੋਨਾ ਕਿਸਾਨਾਂ ਨੂੰ 10961.15 ਕਰੋੜ ਰੁਪਏ ਅਤੇ ਬਾਜਰਾ ਕਿਸਾਨਾਂ ਨੂੰ 1039.89 ਕਰੋੜ ਰੁਪਏ ਦਾ ਭੁਗਤਾਨ ਸ਼ਾਮਿਲ ਹੈ। ਸਰਕਾਰ ਵੱਲੋਂ ਕੀਤੀ ਗਈ ਵਿਵਸਥਾਵਾਂ ਨੂੰ ਲੈ ਕੇ ਕਿਸਾਨ ਸੰਤੁਸ਼ਟ ਹਨ।

ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਖਰੀਦ ਸੀਜਨ ਦੌਰਾਨ ਮੰਡੀਆਂ ਵਿਚ ਝੋਨੇ ਤੇ ਬਾਜਰੇ ਦੀ ਖਰੀਦ ਸੁਚਾਰੂ ਰੂਪ ਨਾਲ ਜਾਰੀ ਹੈ। ਉਨ੍ਹਾਂ ਨੇ ਦਸਿਆ ਕਿ ਕਿਸਾਨਾਂ ਨੂੰ ਫਸਲ ਵੇਚਣ ਵਿਚ ਕੋਈ ਪਰੇਸ਼ਾਨੀ ਨਾ ਆਵੇ ਅਤੇ ਉਨ੍ਹਾਂ ਨੁੰ ਮੰਡੀਆਂ ਵਿਚ ਐਂਟਰੀ ਲਈ ਗੈਰ-ਜਰੂਰੀ ਇੰਤਜਾਰ ਨਾ ਕਰਨਾ ਪਵੇ, ਇਸ ਦੇ ਲਈ ਵਿਭਾਗ ਨੇ ਆਨਲਾਇਨ ਗੇਟ ਪਾਸ ਦੀ ਸਹੂਲਤ ਉਪਲਬਧ ਕਰਵਾਈ ਹੈ। ਸਰਕਾਰ ਆਮ ਝੋਨੇ ਲਈ 2300 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ -ਏ ਲਈ 2320 ਰੁਪਏ ਪ੍ਰਤੀ ਕੁਇੰਟਲ ਘੱਟੋ ਘੱਟ ਸਹਾਇਕ ਮੁੱਲ ਦੇ ਰਹੀ ਹੈ। ਸਾਰੇ ਸੀਨੀਅਰ ਅਧਿਕਾਰੀ ਪੂਰੀ ਖਰੀਦ ਪ੍ਰਕ੍ਰਿਆ ‘ਤੇ ਸਖਤ ਨਿਗਰਾਨੀ ਰੱਖੇ ਹੋਏ ਹਨ।

ਨਿਗਮ ਦੇ ਬੁਲਾਰੇ ਨੇ ਦਸਿਆ ਕਿ ਹਰਿਆਣਾ ਵਿਚ ਸੱਭ ਤੋਂ ਵੱਧ 9,93,546.66 ਮੀਟ੍ਰਿਕ ਟਨ ਝੋਨੇ ਦੀ ਆਮਦ ਕੁਰੂਕਸ਼ੇਤਰ ਜਿਲ੍ਹਾ ਦੀ ਮੰਡੀਆਂ ਵਿਚ ਹੋਈ। ਇਸੀ ਤਰ੍ਹਾ ਕਰਨਾਲ ਜਿਲ੍ਹੇ ਦੀ ਮੰਡੀਆਂ ਵਿਚ 8,27,679.03 ਮੀਟ੍ਰਿਕ ਟਨ , ਕੈਥਲ ਜਿਲ੍ਹੇ ਦੀ ਮੰਡੀਆਂ ਵਿਚ 8,10,610.69 ਮੀਟ੍ਰਿਕ ਟਨ, ਫਤਿਹਾਬਾਦ ਜਿਲ੍ਹੇ ਵਿਚ 6,48,773.76 ਮੀਟ੍ਰਿਕ ਟਨ, ਅੰਬਾਲਾ ਦੀ ਮੰਡੀਆਂ ਵਿਚ 5,79,630.16 ਮੀਟ੍ਰਿਕ ਟਨ ਅਤੇ ਯਮੁਨਾਨਗਰ ਜਿਲ੍ਹੇ ਦੀ ਮੰਡੀਆਂ ਵਿਚ 5,66,561.24 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ। ਇਸ ਤਰ੍ਹਾ ਨਾਲ ਇਸ ਤੋਂ ਇਲਾਵਾ, ਸਿਰਸਾ ਜਿਲ੍ਹੇ ਵਿਚ 2,34,787.02 ਮੀਟ੍ਰਿਕ ਟਨ, ਜੀਂਦ ਜਿਲ੍ਹੇ ਦੀ ਮੰਡੀਆਂ ਵਿਚ 1,96,272.02 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਪੰਚਕੂਲਾ ਜਿਲ੍ਹੇ ਵਿਚ 92,189.31 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ।

Share This Article
Leave a Comment