ਚੰਡੀਗੜ੍ਹ:ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਆਪਣਾ ਪੱਕਾ ਮਕਾਨ ਬਨਾਉਣ ਲਈ ਆਰਥਕ ਸਹਾਇਤਾ ਵਜੋ ਸੂਬੇ ਦੇ 36000 ਯੋਗ ਪਰਿਵਾਰਾਂ ਦੇ ਖਾਤਿਆਂ ਵਿਚ 151 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਯੋਜਨਾ ਦੇ ਤਹਿਤ ਪਹਿਲੀ ਕਿਸ਼ਤ ਵਜੋ ਹਰੇਕ ਯੋਗ ਪਰਿਵਾਰ ਨੂੰ ਮਕਾਨ ਬਨਾਉਣ ਲਈ 45000-45000 ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ।
ਮੁੱਖ ਮੰਤਰੀ ਵੱਲੋਂ ਇਹ ਰਕਮ ਅੱਜ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਪ੍ਰਬੰਧਿਤ ਇੱਕ ਪ੍ਰੋਗਰਾਮ ਵਿਚ ਜਾਰੀ ਕੀਤੀ ਗਈ। ਪ੍ਰੋਗਰਾਮ ਵਿਚ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਨਲਾਇਨ ਜੁੜੇ।
ਨਾਇਬ ਸਿੰਘ ਸੈਣੀ ਨੇ ਸਾਰੇ ਲਾਭਕਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗਰੀਬ ਵਿਅਕਤੀ ਦਾ ਸਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਘਰ ਹੋਵੇ। ਅੱਜ ਇਸ ਪ੍ਰੋਗਰਾਮ ਰਾਹੀਂ ਸੂਬੇ ਵਿਚ 36000 ਘਰ ਬਨਣ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਦਾ ਇਹ ਦਿਨ ਇੰਨ੍ਹਾਂ ਸਾਰੇ ਪਰਿਵਾਰਾਂ ਦੇ ਬਿਹਤਰ ਭਵਿੱਖ ਦਾ ਅਧਿਆਏ ਬਣੇਗਾ। ਜਦੋਂ ਲੋਕ ਅੱਗੇ ਵੱਧਣਗੇ ਤਾਂ ਦੇਸ਼ ਅਤੇ ਸੂਬਾ ਵੀ ਤਰੱਕੀ ਕਰੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿਚ ਵਾਇਦਾ ਕੀਤਾ ਸੀ ਕਿ ਸੂਬੇ ਵਿਚ ਸ਼ਹਿਰਾਂ ਅਤੇ ਪਿੰਡ ਵਿਚ ਗਰੀਬ ਪਰਿਵਾਰਾਂ ਨੂੰ 5 ਲੱਖ ਆਵਾਸ ਉਪਲਬਧ ਕਰਾਉਣਗੇ। ਅੱਜ ਡਬਲ ਇੰਜਨ ਦੀ ਸਰਕਾਰ ਇਸ ਦਿਸ਼ਾ ਵਿਚ ਸਫਲ ਕਦਮ ਵਧਾ ਰਹੀ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰ ਪਰਿਵਾਰ ਨੂੰ ਪੱਕਾ ਮਕਾਨ ਉਪਲਬਧ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਹੈ। ਇਸ ਨੂੰ ਹੋਰ ਤੇਜੀ ਦਿੰਦੇ ਹੋਏ ਸੂਬੇ ਵਿਚ ਮੁੱਖ ਮੰਤਰੀ ਆਵਾਸ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਜਿੱਥੇ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ ਘਰ ਦਾ ਸਪਨਾ ਸਾਕਾਰ ਕਰਨ ਲਈ ਪਲਾਟ ਉਪਲਬਧ ਕਰਵਾਏ ਜਾ ਰਹੇ ਹਨ, ਉੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਨਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਬਲ ਇੰਜਨ ਦੀ ਸਰਕਾਰ ਲੋਕਾਂ ਦੇ ਜੀਵਨ ਨੂੰ ਸਰਲ ਬਨਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ ਦੇ ਤਹਿਤ ਗ੍ਰਾਮੀਣ ਆਂਚਲ ਵਿਚ 28815 ਲਾਭਕਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਅਤੇ 4238 ਮਕਾਨ ਨਿਰਮਾਣਧੀਨ ਹੈ। ਇਸ ਦੇ ਲਈ ਲਾਭਕਾਰਾਂ ਨੂੰ 414 ਕਰੋੜ 32 ਲੱਖ ਰੁਪਏ ਦੀ ਆਰਥਕ ਸਹਾਇਤਾ ਉਪਲਬਧ ਕਰਵਾਈ ਗਈ ਹੈ। ਇਸੀ ਤਰ੍ਹਾ, ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ 2.0 ਤਹਿਤ 62 ਪਿੰਡ ਵਿਚ 4532 ਲਾਭਕਾਰਾਂ ਨੂੰ 100-100 ਗਜ ਦੇ ਪਲਾਟ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿਚ ਜੋ ਯੋਗ ਪਰਿਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਲੈ ਪਾਏ ਉਨ੍ਹਾਂ ਦੇ ਲਈ ਪੋਰਟਲ ਖੋਲ ਦਿੱਤਾ ਗਿਆ ਹੈ। ਅਜਿਹੇ ਪਰਿਵਾਰ ਪੋਰਟਲ ‘ਤੇ ਰਜਿਸਟ੍ਰੇਸ਼ਣ ਕਰ ਕੇ ਆਪਣੇ ਪੱਕੇ ਮਕਾਨ ਦੇ ਸਪਨੇ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਤਹਿਤ ਇਹ ਰਜਿਸਟ੍ਰੇਸ਼ਣ ਵੀ ਸ਼ੁਰੂ ਹੋ ਗਿਆ ਹੈ।
ਇਸੀ ਤਰ੍ਹਾ, ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰਾਂ ਦੇ ਤਹਿਤ 76141 ਲਾਭਕਾਰਾਂ ਨੂੰ ਮਕਾਨ ਬਨਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਆਵਾਸ ਯੋਜਨਾ-ਸ਼ਹਿਰਾਂ ਤਹਿਤ 14 ਸ਼ਹਿਰਾਂ ਵਿਚ 15256 ਪਰਿਵਾਰਾਂ ਨੂੰ ਪੱਕੇ ਮਕਾਨ ਬਨਾਉਣ ਲਈ 30-30 ਗਜ ਦੇ ਪਲਾਟ ਉਪਲਬਧ ਕਰਵਾਏ ਗਏ ਹਨ। ਇੰਨ੍ਹਾਂ ਵਿਚ ਸੀਵਰੇਜ, ਪਾਣੀ, ਸੜਕ, ਬਿਜਲੀ ਆਦਿ ਵਰਗੀ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਯਤਨ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ 16 ਸ਼ਹਿਰਾਂ ਵਿਚ 15696 ਪਲਾਟ ਯੋਗ ਲਾਭਕਾਰਾਂ ਨੂੰ ਉਪਲਬਧ ਕਰਵਾਉਣ ਲਈ 17 ਮਾਰਚ 2025 ਤੋਂ ਬੁਕਿੰਗ ਪੋਰਟਲ ਖੋਲ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਸ਼ਹਿਰੀ ਤਹਿਤ ਇੱਕ ਲੱਖ ਲੋਕਾਂ ਨੇ ਬਿਨੈ ਕੀਤਾ ਹੈ ਜਿਸ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਯੋਗ ਨੂੰ ਮਕਾਨ ਬਨਾਉਣ ਦੇ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ।