ਹਰਿਆਣਾ ਦੇ ਮੁੱਖ ਮੰਤਰੀ ਨੇ ਕੈਥਲ ਜਿਲ੍ਹੇ ਦੇ ਗ੍ਰਹਿਲਾ 10 ਓਡੀਆਰ ਸੜਕਾਂ ਦੇ ਸੁਧਾਰ ਨੂੰ ਦਿੱਤੀ ਮਨਜ਼ੂਰੀ

Global Team
2 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੈਥਲ ਜਿਲ੍ਹੇ ਦੇ ਗ੍ਰਹਿਲਾ ਵਿਚ 10 ਓਡੀਆਰ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮੰਜੂਰੀ ਦੇ ਦਿੱਤੀ ਹੈ। ਇਸ ਪਰਿਯੋਜਨਾ ‘ਤੇ 8.76 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ।

ਇੰਨ੍ਹਾਂ ਸੜਕਾਂ ਤੋਂ ਉਤਪਾਦਨ ਦੇ ਖੇਤਰਾਂ ਅਤੇ ਉਨ੍ਹਾਂ ਨੁੰ ਬਾਜਾਰ ਕੇਂਦਰਾਂ, ਤਹਿਸੀਲ ਮੁੱਖ ਦਫਤਰਾਂ, ਬਲਾਕ ਵਿਕਾਸ ਮੁੱਖ ਦਫਤਰਾਂ, ਰੇਲਵੇ ਸਟੇਸ਼ਨਾਂ ਆਦਿ ਤਕ ਪਹੁੰਚ ਆਸਾਨ ਹੋ ਜਾਵੇਗੀ।

ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪਰਿਯੋਜਨਾਵਾਂ ਵਿਚ ਪਿੰਡ ਥੇਹ ਮੁਕਰਿਆ ਤੋਂ ਭੂਨਾ ਤਕ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ ਕੰਮ 90.97 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ, 36.93 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਜੋਧਵਾ ਲਈ ਲਿੰਕ ਰੋਡ ਦਾ ਚੌੜਾਕਰਣ ਪ੍ਰਦਾਨ ਕਰਨਾ, 58.10 ਲੱਖ ਰੁਪਏ ਦੀ ਅੰਦਾਜਾ ਲਾਗਤ ਤੋਂ ਪਿੰਡ ਸਾਰੋਲਾ ਤੋਂ ਖੰਹੇਰ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ, 4.38 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਭਾਗਲ-ਬਲਬੇੜਾ -ਥੇਹ ਨਿਯੂਲ-ਚੀਕਾ-ਕੈਥਲ ਰੋਡ ਤੋਂ ਭੈਣੀ ਸਾਹਿਬ ਗੁਰੂਦੁਆਰਾ ਤਕ ਗ੍ਰਾਮੀਣ ਸੜਕ ਦਾ ਚੌੜਾਕਰਣ ਅਤੇ ਮਜਬੂਤੀਕਰਣ, 46.17 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਨੰਗਲ ਪਿੰਡ ਤੋਂ ਗੋਘ ਸੰਪਰਕ ਸੜਕ ਦਾ ਅਪਗ੍ਰੇਡ, 52.92 ਲੱਖ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਗ੍ਰਹਿਲਾ ਖਰਕਾ ਤੋਂ ਥੇਹ ਭੁਟਾਨਾ ਸੜਕ ਦਾ ਮਜਬੂਤੀਕਰਣ , ਅਤੇ ਕੈਥਲ ਜਿਲ੍ਹੇ ਵਿਚ ਨਾਗਲ ਤੋਂ ਲੇਂਡਰ ਪਰਿਜਾਦਾ ਸੜਕ ਦਾ ਮਜਬੂਤੀਕਰਣ, ਜਿਸ ਦੀ ਅੰਦਾਜਾ ਲਾਗਤ 33.92 ਲੱਖ ਰੁਪਏ ਹੈ ਸਮੇਤ 3 ਹੋਰ ਸੜਕਾਂ ਵੀ ਸ਼ਾਮਿਲ ਹੈ।

Share This Article
Leave a Comment