ਹਰਿਆਣਾ ਵਿਦਿਆਲਿਆ ਸ਼ਿਖਿਆ ਬੋਰਡ (HBSE) ਨੇ 10ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ ਕੁੱਲ 92.49% ਵਿਦਿਆਰਥੀ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦਾ ਪਾਸ ਰੇਟ 89.30% ਰਿਹਾ ਜਦਕਿ ਪ੍ਰਾਈਵੇਟ ਸਕੂਲਾਂ ਨੇ 96.28% ਨਾਲ ਬਿਹਤਰ ਪ੍ਰਦਰਸ਼ਨ ਕੀਤਾ।
ਰੇਵਾੜੀ ਨੇ ਪਹਿਲਾ ਸਥਾਨ ਹਾਸਲ ਕੀਤਾ, ਦੂਜੇ ਤੇ ਚਰਖੀ ਦਾਦਰੀ ਅਤੇ ਤੀਜੇ ਤੇ ਮਹਿੰਦਰਗੜ੍ਹ ਰਿਹਾ। ਨੂਹ ਜ਼ਿਲ੍ਹਾ ਸਭ ਤੋਂ ਪਿੱਛੇ ਰਿਹਾ।
ਭਿਵਾਨੀ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਬੋਰਡ ਦੇ ਚੇਅਰਮੈਨ ਪਵਨ ਕੁਮਾਰ ਸ਼ਰਮਾ, ਉਪਚੇਅਰਮੈਨ ਸਤੀਸ਼ ਕੁਮਾਰ ਅਤੇ ਸੈਕਟਰੀ ਡਾ. ਮਨੀਸ਼ ਨਾਗਪਾਲ ਨੇ ਇਹ ਜਾਣਕਾਰੀ ਦਿੱਤੀ।
ਕੁੱਲ 2,77,460 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2,51,110 ਪਾਸ ਹੋਏ। 5737 ਵਿਦਿਆਰਥੀ “Essential Repeat” ਵਿੱਚ ਆਏ ਹਨ।
ਪਹਿਲੇ ਸਥਾਨ ‘ਤੇ ਚਾਰ ਵਿਦਿਆਰਥੀ:
ਹਿਸਾਰ ਦੇ ਰੋਹਿਤ, ਅੰਬਾਲਾ ਦੀ ਮਾਹੀ, ਝੱਜਰ ਦੀ ਰੋਮਾ ਅਤੇ ਝੱਜਰ ਦੀ ਤਾਨਿਆ ਨੇ 497 ਅੰਕ ਲੈ ਕੇ ਸਾਂਝਾ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ।
ਲੜਕਿਆਂ ਨੂੰ ਪਿੱਛੇ ਛੱਡਿਆ:
ਲੜਕੀਆਂ ਦਾ ਪਾਸ ਰੇਟ 94.06% ਰਿਹਾ, ਜੋ ਕਿ ਲੜਕਿਆਂ (91.07%) ਨਾਲੋਂ 2.99% ਵੱਧ ਹੈ।