ਨਵੀਂ ਦਿੱਲੀ: ਭਾਰਤੀ ਮਹਿਲਾ ਟੀ-20 ਕ੍ਰਿਕਟ ਟੀਮ ਦੀ ਕਪਤਾਨ ਅਤੇ ਸਟਾਰ ਆਲਰਾਊਂਡਰ ਹਰਮਨਪ੍ਰੀਤ ਕੌਰ ਕੋਰੋਨਾ ਸੰਕਰਮਿਤ ਪਾਈ ਗਈ ਹਨ। ਹਰਮਨਪ੍ਰੀਤ ਨੇ ਕੋਵਿਡ ਦੇ ਹਲਕੇ ਲੱਛਣ ਮਹਿਸੂਸ ਕਰਨ ਤੋਂ ਬਾਅਦ ਆਪਣਾ ਟੈਸਟ ਕਰਵਾਇਆ ਤੇ ਜਿਸ ‘ਚ ਉਹ ਪਾਜ਼ਿਟਿਵ ਪਾਈ ਗਈ।
32 ਸਾਲਾ ਮਹਿਲਾ ਕ੍ਰਿਕਟਰ ਹਾਲ ਹੀ ਵਿਚ ਦੱਖਣ ਅਫ਼ਰੀਕੀ ਟੀਮ ਦੇ ਨਾਲ ਖੇਡੇ ਗਏ ਵਨ ਡੇਅ ਸੀਰੀਜ਼ ‘ਚ ਟੀਮ ਦਾ ਹਿੱਸਾ ਸਨ, ਪਰ ਪੰਜਵੇਂ ਮੈਚ ‘ਚ ਜ਼ਖ਼ਮੀ ਹੋਣ ਕਾਰਨ ਉਹ ਟੀ-20 ਸੀਰੀਜ਼ ਨਹੀਂ ਖੇਡ ਸਕੀ।
ਖਬਰਾਂ ਮੁਤਾਬਕ ਹਰਮਨ ਨੂੰ ਚਾਰ ਦਿਨਾਂ ਤੋਂ ਬੁਖਾਰ ਸੀ ਅਤੇ ਉਨ੍ਹਾਂ ਨੂੰ ਹਲਕੇ ਲੱਛਣ ਮਹਿਸੂਸ ਹੋ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਕੋਰੋਨਾ ਦੀ ਜਾਂਚ ਕਰਵਾਈ ਤੇ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦਾ ਟੈਸਟ ਪਾਜ਼ਿਟਿਵ ਨਿਕਲਿਆ, ਹਾਲਾਂਕਿ ਉਹ ਹੁਣ ਠੀਕ ਹਨ ਅਤੇ ਆਪਣੇ ਘਰ ਵਿੱਚ ਹੀ ਇਕਾਂਤਵਾਸ ਹਨ।
— Harmanpreet Kaur (@ImHarmanpreet) March 30, 2021
ਸੂਤਰਾਂ ਮੁਤਾਬਕ ਦੱਖਣ ਅਫ਼ਰੀਕਾ ਦੇ ਖ਼ਿਲਾਫ਼ ਸੀਰੀਜ਼ ਵਿੱਚ ਉਨ੍ਹਾਂ ਦੀ ਲਗਾਤਾਰ ਜਾਂਚ ਹੋ ਰਹੀ ਸੀ ਅਤੇ ਉਸ ਵੇਲੇ ਉਹ ਠੀਕ ਸੀ ਅਜਿਹੇ ਵਿੱਚ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬਾਹਰ ਕਿਸੇ ਤੋਂ ਇਸ ਸੰਕਰਮਣ ਨੇ ਲਪੇਟ ਵਿੱਚ ਲੈ ਲਿਆ।