ਪੁਲਿਸ ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘ ਵਿਰੁੱਧ ਹੋਵੇਗੀ ਸਖਤ ਕਾਰਵਾਈ : ਦਿਨਕਰ ਗੁਪਤਾ

TeamGlobalPunjab
2 Min Read

ਚੰਡੀਗੜ੍ਹ : ਕਰਫਿਊ ਦੌਰਾਨ ਅੱਜ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਦੀ ਸਾਰੇ ਪਾਸੇ ਨਿੰਦਾ ਹੋ ਰਹੀ ਹੈ । ਦਰਅਸਲ ਨਿਹੰਗ ਸਿੰਘ ਵਲੋਂ ਪੁੱਛ ਗਿੱਛ ਦੌਰਾਨ ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਸੀ । ਇਸ ਦੌਰਾਨ ਪੁਲਿਸ ਅਧਿਕਾਰੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਸਨ । ਇਸ ਨੂੰ ਲੈ ਕੇ ਹੁਣ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ । ਜਾਣਕਾਰੀ ਮੁਤਾਬਿਕ ਦਿਨਕਰ ਗੁਪਤਾ ਨੇ ਕਿਹਾ ਕਿ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਦੱਸ ਦੇਈਏ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਸੀ ਕਿ ਕਿ ਇਥੇ ਪਟਿਆਲਾ ਦੀ ਸਬਜ਼ੀ ਮੰਡੀ ਵਿਚ ਕੁਝ ਅਧਿਕਾਰੀ ਆਪਣੀ ਡਿਊਟੀ ਤੇ ਸਨ ਅਤੇ ਇਕੱਠ ਹੋਣ ਤੋਂ ਰੋਕ ਰਹੇ ਸਨ ।ਐਸ ਐਸ ਪੀ ਸਿੱਧੂ ਅਨੁਸਾਰ ਇਸ ਦੌਰਾਨ ਕੁਝ ਨਿਹੰਗ ਸਿੰਘ ਇਕ ਵਹੀਕਲ ਤੇ ਸਵਾਰ ਹੋ ਕੇ ਆਏ ਤਾ ਉਨ੍ਹਾਂ ਨੂੰ ਅਧਿਆਕਰੀਆਂ ਨੇ ਪੁੱਛਿਆ ਕਿ ਤੁਹਾਡੇ ਕੋਲ ਕਰਫਿਊ ਪਾਸ ਹੈ ? ਪਰ ਨਿਹੰਗ ਸਿੰਘਾਂ ਨੇ ਬੈਰੀਕੇਡ ਤੋਂ ਆਪਣੀ ਗੱਡੀ ਲੰਘਾ ਦਿਤੀ ਅਤੇ ਮੰਡੀ ਦੇ ਗੇਟ ਵਿਚ ਗੱਡੀ ਮਾਰੀ । ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਨ੍ਹਾਂ ਨੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ । ਉਨ੍ਹਾਂ ਦਸਿਆ ਕਿ ਇਸ ਹਮਲੇ ਦੌਰਾਨ ਐਸ ਐਚ ਓ ਥਾਣਾ ਸਦਰ ਪਟਿਆਲਾ ਦੇ ਬਾਹ ਤੇ ਗੰਭੀਰ ਸਟ ਲਗੀ ਹੈ, ਇਕ ਏਐਸਆਈ ਦਾ ਇਸ ਦੌਰਾਨ ਹੱਥ ਕੱਟਿਆ ਗਿਆ ।

Share This Article
Leave a Comment