ਕ੍ਰਿਕਟਰ ਹਰਭਜਨ ਸਿੰਘ ਦੀ ਇਸ ਅਦਾਕਾਰਾ ਨਾਲ ਹੋਈ ਲੜਾਈ, ਫਿਰ ਦੋਵਾਂ ਨੇ ਕਰਤੇ ਟਵੀਟ ‘ਤੇ ਟਵੀਟ

TeamGlobalPunjab
2 Min Read

ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਵਿਚਕਾਰ ਚੱਲ ਰਹੀ ਟਵੀਟਰ ਜੰਗ ਇੰਨੀ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਟਵੀਟਰ ਵਿਵਾਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯੂਐਨਜੀਏ ਵਿੱਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਸ਼ੁਰੂ ਹੋਇਆ ਹੈ। ਇਮਰਾਨ ਖਾਨ ਦੇ ਉਸ ਭਾਸ਼ਣ ਦਾ ਹਰਭਜਨ ਸਿੰਘ ਵੱਲੋਂ ਟਵੀਟ ਰਾਹੀਂ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਾਕਿ ਅਦਾਕਾਰਾ ਮਲਿਕ ਨੇ ਹਰਭਜਨ ਵਿਰੁੱਧ ਟਵੀਟ ਕੀਤਾ।

ਦੱਸ ਦਈਏ ਕਿ ਹਰਭਜਨ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ, “ਯੂਐਨਜੀਏ ਦੇ ਭਾਸ਼ਣ ਵਿੱਚ ਸੰਕੇਤ ਦਿੱਤੇ ਗਏ ਸਨ ਕਿ ਭਾਰਤ ਨਾਲ ਪ੍ਰਮਾਣੂ ਜੰਗ ਦੀਆਂ ਸੰਭਾਵਨਾਵਾਂ ਹਨ। ਇੱਕ ਪ੍ਰਮੁੱਖ ਖਿਡਾਰੀ ਹੋਣ ਸਦਕਾ ਇਮਰਾਨ ਖਾਨ ਦੇ ਸ਼ਬਦਾਂ ਦੀ ਚੋਣ ਜਿਵੇਂ ਕਿ ਬਲੱਡਬਾਥ, ਅਖਰ ਤੱਕ ਜੰਗ ਨਾਲ ਦੋਵੇਂ ਦੇਸ਼ਾਂ ਵਿੱਚ ਨਫਰਤ ਦੀ ਭਾਵਨਾ ਵਧੇਗੀ। ਇੱਕ ਸਾਥੀ ਖਿਡਾਰੀ ਹੋਣ ਦੇ ਨਾਂ ‘ਤੇ ਉਹ ਉਨ੍ਹਾਂ (ਇਮਰਾਨ) ਤੋਂ ਸ਼ਾਂਤੀ ਦੀ ਉਮੀਦ ਕਰਦੇ ਸਨ।“

ਹਰਭਜਨ ਸਿੰਘ ਦੇ ਇਸ ਟਵੀਟ ‘ਤੇ ਵੀਨਾ ਮਲਿਕ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕ੍ਰਿਕਟ ਖਿਡਾਰੀ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਲਿਖਿਆ ਕਿ, “ਇਮਰਾਨ ਖਾਨ ਨੇ ਆਪਣੇ ਭਾਸ਼ਣ ‘ਚ ਸ਼ਾਂਤੀ ਦੀ ਗੱਲ ਕਹੀ ਸੀ। ਉਨ੍ਹਾਂ ਨੇ ਇਹ ਡਰ ਅਤੇ ਹਕੀਕਤ ਦੀ ਗੱਲ ਕਹੀ ਸੀ ਕਿ ਜੋ ਕਰਫਿਊ ਹਟਣ ਤੋਂ ਬਾਅਦ ਨਿਸ਼ਚਿਤ ਤੌਰ ‘ਤੇ ਹੋਵੇਗਾ ਅਤੇ ਬਦਕਿਸਮਤੀ ਨਾਲ ਖੂਨੀ ਸੰਘਰਸ਼ ਹੋਵੇਗਾ। ਉਨ੍ਹਾਂ ਨੇ ਸਾਫ ਕਿਹਾ ਸੀ ਕਿ ਇਹ ਡਰ ਦੀ ਗੱਲ ਹੈ ਨਾ ਕਿ ਧਮਕੀ ਦਿੱਤੀ ਸੀ, ਕੀ ਤੁਸੀਂ ਅੰਗਰੇਜੀ ਨਹੀਂ ਸਮਝਦੇ।“

ਅੰਗਰੇਜੀ ‘ਚ ਵੀਨਾਂ ਵੱਲੋਂ ਕੀਤੇ ਗਏ ਇਸ ਟਵੀਟ ਵਿੱਚ surely ਸ਼ਬਦ ਦੀ ਵਰਤੋਂ ਕੀਤੀ ਗਈ ਸੀ ਪਰ ਟਵੀਟ ਕਰਦੇ ਸਮੇਂ ਉਨ੍ਹਾਂ ਨੇ ਇਸ ਅੱਖਰ ਵਿੱਚ e ਨਹੀਂ ਲਿਖਿਆ ਜਿਸ ‘ਤੇ ਹਰਭਜਨ ਨੇ ਉਨ੍ਹਾਂ ਨੂੰ ਟਵੀਟ ਕਰਦਿਆਂ ਲਿਖਿਆ ਕਿ, “ਤੁਹਾਡਾ surly ਤੋਂ ਕੀ ਮਤਲਬ ਹੈ? ਓਹ ਇਹ surely ਹੋਵੇਗਾ। ਅਗਲੀ ਵਾਰ ਅੰਗਰੇਜੀ ਵਿੱਚ ਕੁਝ ਪਾਉਣ ਤੋਂ ਪਹਿਲਾਂ ਪੜ੍ਹ ਲੈਣਾ।“

Share This Article
Leave a Comment