ਚੰਡੀਗੜ੍ਹ: ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਹਰਭਜਨ ਸਿੰਘ ਨੇ ਟਵੀਟ ਕਰਕੇ ਦਿੱਤੀ ਦਰਅਸਲ ਕੇਂਦਰ ਸਰਕਾਰ ਨੇ ਰਾਜੀਵ ਗਾਂਧੀ ਖੇਲ ਰਤਨ ਦੇ ਨਿਯਮਾਂ ਵਿਚ ਤਬਦੀਲੀਆਂ ਕੀਤੀਆਂ ਹਨ ਤੇ ਹਰਭਜਨ ਸਿੰਘ ਇਨ੍ਹਾਂ ਨਿਯਮਾਂ ਹੇਠ ਫਿੱਟ ਨਹੀਂ ਬੈਠੇ ਸਨ।
ਹਰਭਜਨ ਸਿੰਘ ਪਿਛਲੇ ਤਿੰਨ ਸਾਲ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ ਇਸ ਲਈ ਹਰਭਜਨ ਦੀ ਖੇਡ ਰਤਨ ਲੈਣ ਦੇ ਲਈ ਯੋਗਤਾ ਨਹੀਂ ਬਣ ਸਕੀ। ਜਿਸ ਤੋਂ ਬਾਅਦ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਦੇ ਖੇਲ ਵਿਭਾਗ ਨੂੰ ਚਿੱਠੀ ਲਿਖੀ ਅਤੇ ਆਪਣਾ ਨਾਂ ਵਾਪਸ ਲੈਣ ਦੇ ਲਈ ਕਿਹਾ ।
Lot of confusion & speculation regarding my nomination for Khel Ratna so let me clarify. Yes last year the nomination was sent late but this year I only asked Punjab Govt to withdraw my nomination because I don’t fall under the 3-year eligibility criteria. Don’t speculate further
— Harbhajan Turbanator (@harbhajan_singh) July 18, 2020
ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਹਰਭਜਨ ਦਾ ਨਾਮ ਇਸ ਪੁਰਸਕਾਰ ਦੇ ਲਈ ਭੇਜਿਆ ਸੀ ਪਰ ਦਸਤਾਵੇਜ ਭੇਜਣ ‘ਚ ਦੇਰੀ ਹੋਣ ਕਾਰਨ ਹਰਭਜਨ ਦੀ ਚੋਣ ਨਹੀਂ ਹੋ ਸਕੀ ਤੇ ਹੁਣ ਕੇਂਦਰ ਸਰਕਾਰ ਦੀਆਂ ਯੋਗਤਾ ਵਾਲੀ ਸ਼ਰਤ ਹਰਭਜਨ ਦੇ ਲਈ ਅੜਿੱਕਾ ਬਣ ਗਈ।